ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ ਬਰਾਂਚ ਦੇ ਵਿਦਿਆਰਥੀ ਦੀ ਨਵੋਦਯ ਵਿਦਿਆਲਯ ਵਿੱਚ ਚੋਣ

Spread the love

ਸ੍ਰੀ ਮੁਕਤਸਰ ਸਾਹਿਬ, 26 ਮਾਰਚ ( ਮਨਪ੍ਰੀਤ ਮੋਨੂੰ ) ਛੇਵੀਂ ਵਿੱਚ ਜਵਾਹਰ ਨਵੋਦਯ ਵਿਦਿਆਲਯ ਵਿੱਚ ਦਾਖਲੇ ਲਈ ਵੱਕਾਰੀ ਪ੍ਰੀਖਿਆ ਪਾਸ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ, ਥਾਂਦੇਵਾਲਾ ਬਰਾਂਚ ਦੇ ਵਿਦਿਆਰਥੀ ਰਾਹੁਲ ਸਿੰਘ ਨੇ ਸਕੂਲ, ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਜਮਾਤ ਇੰਚਾਰਜ ਗੁਰਪ੍ਰੀਤ ਸਿੰਘ ਬਰੀਵਾਲਾ ਦੀ ਮਿਹਨਤ ਅਤੇ ਵਿਦਿਆਰਥੀ ਦੀ ਲਗਨ ਕਾਰਨ ਇਸ ਵਾਰ ਵੀ ਥਾਂਦੇਵਾਲਾ ਬਰਾਂਚ ਦੇ ਵਿਦਿਆਰਥੀ ਦੀ ਨਵੋਦਯ ਵਿਦਿਆਲਯ ਵਿੱਚ ਚੋਣ ਹੋਈ ਹੈ। ਇਸ ਤੋਂ ਪਹਿਲਾਂ ਸਾਡੇ ਸਕੂਲ ਦੇ ਕਈ ਵਿਦਿਆਰਥੀ ਨਵੋਦਯ ਵਿਦਿਆਲਯ ਵਿੱਚ ਪੜ੍ਹ ਰਹੇ ਹਨ। ਉਨਾਂ ਕਿਹਾ ਕਿ ਬਲਾਕ ਮੁਕਤਸਰ 2 ਦੇ ਬਲਾਕ ਸਿੱਖਿਆ ਅਫ਼ਸਰ ਸਟੇਟ ਐਵਾਰਡੀ ਰਾਜਵਿੰਦਰ ਸਿੰਘ ਬਰਾੜ ਸੁਖਨਾ ਤੇ ਸੀ ਐਚ ਟੀ ਮਮਤਾ ਰਾਣੀ ਵੱਲੋਂ ਆਪਣੇ ਅਧੀਨ ਆਉੰਦੇ ਸਕੂਲਾਂ ਨੂੰ ਉੱਚਿਤ ਵਾਤਾਵਰਨ ਮੁਹੱਈਆ ਕਰਵਾਇਆ ਜਾਂਦਾ ਹੈ। ਰਾਹੁਲ ਸਿੰਘ ਦੇ ਮਾਪਿਆਂ ਨੇ ਜਮਾਤ ਇੰਚਾਰਜ ਤੇ ਸਕੂਲ ਮੁਖੀ ਨੂੰ ਇਸ ਕਾਮਯਾਬੀ ਦਾ ਸਿਹਰਾ ਦਿੱਤਾ।

ਫੋਟੋ ਕੈਪਸ਼ਨ: ਜਵਾਹਰ ਨਵੋਦਯ ਵਿਦਿਆਲਯ ਵਿੱਚ ਚੁਣੇ ਗਏ ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ ਬਰਾਂਚ ਦਾ ਵਿਦਿਆਰਥੀ ਸਕੂਲ ਮੁਖੀ ਨਵਦੀਪ ਸਿੰਘ ਸੁੱਖੀ, ਜਮਾਤ ਇੰਚਾਰਜ ਤੇ ਮਾਪਿਆਂ ਨਾਲ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *