ਸਰਕਾਰੀ ਮਿਡਲ ਸਮਾਰਟ ਸਕੂਲ ਵਿਖੇ ਕਰਵਾਇਆ ਸਾਲਾਨਾ ਸਮਾਗਮ

Spread the love

ਬਠਿੰਡਾ 30 ਮਾਰਚ(ਐੱਸ ਐੱਸ ਰਾਹੀ):

ਸਰਕਾਰੀ ਮਿਡਲ ਸਮਾਰਟ ਸਕੂਲ ਕਰਮਗੜ੍ਹ ਸਤਰਾਂ ਵਿਖੇ ਸਲਾਨਾ ਸਮਾਗਮ ਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਮਾਸਟਰ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਮਨਮੋਹਨ ਕਮਾਵਤ ਪਲਾਂਟ ਹੈਡ ਸੋਲਰ ਪਲਾਂਟ ਸਰਦਾਰਗੜ, ਜਗਜੀਤ ਸਿੰਘ ਸਰਪੰਚ ਕਰਮਗੜ ਸਤਰਾਂ, ਹਰਮੀਤ ਕੌਰ ਮੁੱਖ ਅਧਿਆਪਕ ,ਅਮਨਦੀਪ ਕੌਰ ਐੱਸਐਮਸੀ ਚੇਅਰਮੈਨ ਕਮੇਟੀ ਹਾਜ਼ਰ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ ਤੇ ਇਸ ਤੋਂ ਬਾਅਦ ਕੁਲਵੰਤ ਸਿੰਘ ਮਾਸਟਰ ਤੇ ਰਾਮ ਸਿੰਘ ਨਿਰਮਾਣ ਵੱਲੋਂ ਵਿਦਿਆਰਥੀਆਂ ਨੂੰ ਜਾਦੂ ਦੇ ਸ਼ੋਅ ਦਿਖਾਏ ਗਏ ਅਤੇ ਵਹਿਮਾਂ ਭਰਮਾਂ ਤੋਂ ਸੁਚੇਤ ਰਹਿਣ ਲਈ ਕਿਹਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ  ਤਰ੍ਹਾਂ ਦੀਆਂ ਪੇਸ਼ਕਾਰੀ ਕੀਤੀ ਗਈ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।  ਸਮੂਹ ਮੁੱਖ ਮਹਿਮਾਨਾਂ ਨੇ ਸੋਲਰ ਪਲਾਂਟ ਵੱਲੋਂ ਬਣਾਏ ਗਏ ਕਮਰੇ ਦਾ ਉਦਘਾਟਨ ਵੀ ਕੀਤਾ ਗਿਆ।  ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੇ ਵਿਕਾਸ ਵਿੱਚ ਵਾਲੀਆਂ ਵੱਖ-ਵੱਖ ਸਖਸ਼ੀਅਤਾਂ ਤੇ ਪੜਾਈ ਚ ਮੋਹਰੀ,ਨਵੋਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਰੀਮਾ ਵੱਲੋਂ ਸਮੂਹ ਮਹਿਮਾਨਾਂ ਤੇ ਮਾਪਿਆਂ ਨੂੰ ਜੀ ਆਇਆ ਆਖਿਆ ਗਿਆ।ਸਟੇਜ ਸਕੱਤਰ ਦੀ ਮੁੱਖ ਭੂਮਿਕਾ ਇੰਚਾਰਜ ਰੀਮਾ ਤੇ ਮਾਸਟਰ ਸੁਖਜਿੰਦਰ ਕੁਮਾਰ ਨੇ ਨਿਭਾਈ।ਇਸ ਮੌਕੇ ਪਰਮਿੰਦਰ ਸਿੰਘ ਤੇ ਵਰਿੰਦਰ ਕੌਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਵਿਜੇ ਕੁਮਾਰ ਤੇ ਪਰਕਾਸ਼ ਚੰਦ ਵੱਲੋਂ ਸਮੁੱਚਾ ਪ੍ਰਬੰਧ ਕੀਤਾ।ਇਸ ਮੌਕੇ ਸਕੂਲ ਦੇ ਸਾਬਕਾ ਇੰਚਾਰਜ ਕੁਲਦੀਪ ਕੌਰ, ਰਾਜਵੀਰ ਕੌਰ, ਈਸ਼ਵਰ ਸਿੰਘ ਪੰਚ, ਹਰਮੀਤ ਕੌਰ ਪੰਚ, ਸੁਖਜਿੰਦਰ ਸਿੰਘ, ਤਜਿੰਦਰ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ,ਜਸਵੀਰ ਸਿੰਘ ਮਾਸਟਰ ਗਮਦੂਰ ਸਿੰਘ, ਮਾਸਟਰ ਸੁਖਪਾਲ ਸਿੰਘ, ਹਰਜੀਤ ਸਿੰਘ ਬੀਆਰਸੀ ਆਦਿ ਸ਼ਾਮਿਲ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *