ਪੱਟੀ ਸਦੀਕ, 11 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਜਰੂਰੀ ਸੁਵਿਧਾਵਾਂ ਮੁਹਈਆ ਕਰਾਉਣ ਦੀ ਲੜੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਵਿਖੇ ਵੱਖ ਵੱਖ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਕੁੱਲ 61,45,820 ਰੁਪਏ ਜਾਰੀ ਕੀਤੇ ਗਏ ਜਿਸ ਨਾਲ ਸਕੂਲ ਵਿੱਚ ਤਿੰਨ ਨਵੇਂ ਕਲਾਸ ਰੂਮ, ਸਾਇੰਸ ਲੈਬ, ਸਕੂਲ ਦੀ ਚਾਰ ਦੀਵਾਰੀ ਆਦਿ ਦਾ ਨਿਰਮਾਣ ਕੀਤਾ ਗਿਆ।
ਸਿੱਖਿਆ ਕ੍ਰਾਂਤੀ ਤਹਿਤ ਅੱਜ ਮਿਤੀ 11/4/25 ਨੂੰ ਪ੍ਰਿੰਸੀਪਲ ਰਾਮ ਸਿੰਘ ਬਰਾੜ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਅਰੁਣ ਨਾਰੰਗ (ਹਲਕਾ ਇੰਚਾਰਜ ਆਮ ਆਦਮੀ ਪਾਰਟੀ), ਸ੍ਰੀ ਸੁਨੀਲ ਸਚਦੇਵਾ (ਚੇਅਰਮੈਨ ਜਿਲਾ ਪਲਾਨਿੰਗ ਬੋਰਡ ਅਤੇ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ) ਅਤੇ ਸ੍ਰੀ ਰਾਜਿੰਦਰ ਕੰਬੋਜ (ਐਜੂਕੇਸ਼ਨ ਕੋਆਰਡੀਨੇਟਰ ਹਲਕਾ ਅਬੋਹਰ) ਨੇ ਸਕੂਲ ਵਿੱਚ ਹੋਏ ਉਪਰੁਕਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਅੱਜ ਦੇ ਇਸ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਸਰਦਾਰ ਉਪਕਾਰ ਸਿੰਘ ਬਰਾੜ (ਚੇਅਰਮੈਨ ਮਾਰਕੀਟ ਕਮੇਟੀ ਅਬੋਹਰ) ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਮੌਕੇ ਤੇ ਮੌਜੂਦ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਗਈ । ਅੱਜ ਦੇ ਉਦਘਾਟਨ ਸਮਾਰੋਹ ਵਿੱਚ ਮੌਜੂਦ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਸ੍ਰੀ ਅਰੁਣ ਨਾਰੰਗ ਜੀ ਨੇ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਅੱਜ ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਪ੍ਰਾਪਤੀਆਂ ਦੇ ਸਲਾਂਘਾ ਕੀਤੀ ਗਈ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਗਿਆ ਨਾਲ ਹੀ ਸ੍ਰੀ ਅਰੁਣ ਨਾਰੰਗ ਨੇ ਸਕੂਲ ਦੇ ਵਿੱਚ ਜਮਾਤ ਅੱਠਵੀਂ ਵਿੱਚ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ ਇਨਾਮ ਦੇ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ । 

ਇਸ ਉਦਘਾਟਨ ਸਮਾਰੋਹ ਵਿੱਚ ਉਪਰੋਕਤ ਮੁੱਖ ਮਹਿਮਾਨਾ ਦੇ ਨਾਲ ਨਾਲ ਸ੍ਰੀਮਤੀ ਦਰਸ਼ਨਾਂ ਰਾਨੀ (ਸਰਪੰਚ ਪਿੰਡ ਖੂਈਆਂ ਸਰਵਰ), ਸ਼੍ਰੀ ਸੁਸ਼ੀਲ ਕੁਮਾਰ ਸਵਾਮੀ ( ਸਮਾਜ ਸੇਵੀ ਪਿੰਡ ਖੂਈਆਂ ਸਰਵਰ), ਸ੍ਰੀ ਪ੍ਰੇਮ ਕੰਬੋਜ (ਸਰਪੰਚ ਪਿੰਡ ਤੇਲੂਪੁਰਾ), ਸ੍ਰੀ ਅਮਰ ਚੰਦ (ਸਰਪੰਚ ਪਿੰਡ ਪੰਜਾਵਾ ਮਾਡਲ), ਸ੍ਰੀ ਮੋਤੀ ਰਾਮ (ਪੰਚਾਇਤ ਮੈਂਬਰ ਪਿੰਡ ਖੂਈਆਂ ਸਰਵਰ), ਸ੍ਰੀ ਬਲਜੀਤ ਕੰਬੋਜ (ਸਮਾਜ ਸੇਵੀ ਪਿੰਡ ਖੂਈਆਂ ਸਰਵਰ), ਸ੍ਰੀ ਗਣੇਸ਼ ਸਬਲਾਨੀਆ (ਐਕਸ ਐਮ.ਸੀ ਅਬੋਹਰ), ਸ੍ਰੀ ਰਣਜੀਤ ਸੰਧੂ (ਬਲਾਕ ਇੰਚਾਰਜ ਆਮ ਆਦਮੀ ਪਾਰਟੀ), ਸ੍ਰੀ ਗੋਨੀ ਹਾਂਡਾ (ਸਮਾਜ ਸੇਵੀ ਅਬੋਹਰ), ਸਿੱਖਿਆ ਵਿਭਾਗ ਵੱਲੋਂ ਡਿਪਟੀ ਡੀ.ਈ. ਓ ਸਰਦਾਰ ਪਰਮਿੰਦਰ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੱਤਰੇਵਾਲਾ ਸ੍ਰੀ ਕੁਲਦੀਪ ਕੁਮਾਰ ਅਤੇ ਬੀਪੀਈਓ ਖੁਈਆਂ ਸਰਵਰ ਸ੍ਰੀ ਸਤੀਸ਼ ਮਿਗਲਾਨੀ ਆਦਿ ਹਾਜ਼ਰ ਸਨ। ਅੰਤ ਵਿੱਚ ਸਕੂਲ ਪ੍ਰਿੰਸੀਪਲ ਸਰਦਾਰ ਰਾਮ ਸਿੰਘ ਬਰਾੜ ਜੀ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਵਿੱਚ ਵਿਕਾਸ ਕਾਰਜਾਂ ਲਈ ਪ੍ਰਾਪਤ ਰਾਸ਼ੀ ਲਈ ਸਕੂਲ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਨਾਲ ਹੀ ਸਕੂਲ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਅੱਜ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਐਜੂਕੇਸ਼ਨ ਕੋਆਰਡੀਨੇਟਰ ਹਲਕਾ ਅਬੋਹਰ , ਪਤਵੰਤੇ ਸੱਜਣ ਅਤੇ ਮੌਜੂਦ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।






