ਸ਼ਹੀਦ ਉਧਮ ਸਿੰਘ ਨੂੰ ਸ਼ਹੀਦੀ ਦਿਵਸ ਤੇ ਸ਼ਰਧਾਂਜਲੀਆ ਕੀਤੀਆਂ ਭੇਂਟ

Spread the love
ਜਗਰਾਉਂ 31 ਜੁਲਾਈ ( ਜਸਵਿੰਦਰ ਸਿੰਘ ਡਾਂਗੀਆ)ਸ਼ਹੀਦ ਊਧਮ ਸਿੰਘ ਦੇ 86 ਵੇ ਸ਼ਹੀਦੀ ਦਿਹਾੜੇ ਤੇ ਸਥਾਨਕ ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ ਵਲੋ ਪ੍ਰਧੲਨ ਮੱਖਣ ਸਿੰਘ ਦੀ ਅਗਵਾਈ ਚ ਟੈਕਸੀ ਸਟੈਂਡ ਤੇ ਸ਼ਹੀਦ ਨੂੰ ਸ਼ਰਧਾ ਸੁਮਨ ਭੇਟ ਕੀਤੇ। ਇਸ ਸਮੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ , ਤਰਕਸ਼ੀਲ ਆਗੂ ਸੁਰਜੀਤ ਦੋਧਰ ਨੇ ਸ਼ਰਧਾਂਜਲੀ ਭੇਟ ਕਰਦਿਆਂੱਕਿਹਾ ਕਿ ਜਲਿਆਵਾਲਾ ਬਾਗ ਦਾ ਬਦਲਾ ਲੈਣ ਦੀ ਸਿੱਕ ਸਹੀਦ ਉਧਮ ਸਿੰਘ ਨੇ ਅਪਣੇ ਹਿਰਦੇ ਚ ਸਾਂਭ ਕੇ ਰੱਖੀ ਤੇ ਲੰਡਨ ਦੇ ਕੈਕਸਟਨ ਹਾਲ ਚ ਜਨਰਲ ਡਾਇਰ ਦਾ ਘੋਗਾ ਚਿੱਤ ਕਰਕੇ ਦੱਸਿਆਂ ਕਿ ਭਾਰਤੀ ਕੋਕਾਂ ਚ ਦੇਸ਼ਪਿਆਰ ਤੇ ਸਵੈਮਾਣ ਕਦੇ ਮਰਿਆ ਨਹੀ ਕਰਦਾ। ਉਨਓ ਕਿਹਾ ਕਿ ਜਿਸ ਗੁਲਾਮੀ ਖਿਲਾਫ ਸ਼ਹੀਦ ਉਧਮ ਸਿੰਘ ਫਾਂਸੀ ਚੜ ਗਿਆ ਸੀ ਉਹੀ ਗੁਲਾਮੀ ਹੁਣ ਅਮਰੀਕਾ ਨਾਲ ਮੁਕਤ ਵਪਾਰ ਸਮਝੋਤਾ ਕਰਕੇ ਸਾਡੇ ਤੇ ਠੋਸੌ ਜਾ ਰਹੀ ਜਿਸ ਖਿਲਾਫ ਸਾਨੂੰ ਜੁਝਣਾ ਹੋਵੇਗਾ। ਸ਼ਹੀਦ ੳਧਮ ਸਿੰਘਵਨੇ ਮੁਹਮੰਦ ਸਿੰਘ ਅਜਾਦ ਬਣ ਕੇ ਦੇਸ਼ ਚ ਫਿਰਕੂ ਜਹਿਰ ਦਾ ਡਟ ਕੁ ਵਿਰੋਧ ਕੀਤਾ ਸੀ। ਉਨਾਂ ਕਿਹਾ ਕਿ ਸ਼ਹੀਦ ਦੀ ਕੁਰਬਾਨੀ ਅਜਾਈ ਨਹੀ ਜਾਵੇਗੀ , ਲੁੱਟ ਰਹਿਤ ਸਮਾਜ ਦਾ ਸੁਪਨਾ ਪੂਰਾ ਕਰਨ ਲਈ ਊਸ ਦੇ ਵਾਰਸ ਦਿਨ ਰਾਤ ਇੱਕ ਕਰਨਗੇ। ਇਸ ਸਮੇ ਗੁਰਦੁਆਲ ਸਿੰਘ ਸਿੱਧੂ, ਜਸਵੀਰ ਸਿੰਘ, ਚਮਕੋਰ ਸਿੰਘ, ਲਖਵੀਰ ਸਿੰਘ, ਅਮਿਤ ਕੁਮਾਰ , ਬਾਬੂ ਧਾਲੀਵਾਲ ਆਦਿ ਹਾਜਰ ਸਨ।
  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *