ਸ਼ਿਵਮ ਵਰਮਾ ਐੱਸ. ਐੱਸ. ਈ. ਪਲਾਨਿੰਗ ਦਾ ਤਬਾਦਲਾ ਹੋਣ ਤੇ ਵਿਦਾਇਗੀ ਸਮਾਰੋਹ ਦਾ ਆਯੋਜਨ

Spread the love
 ਆਰ. ਸੀ. ਐੱਫ. ਮਜ਼ਦੂਰ ਯੂਨੀਅਨ ਵੱਲੋਂ  ਸਿ਼ਵਮ ਵਰਮਾ ਸਨਮਾਨਿਤ
ਕਪੂਰਥਲਾ, 10 ਅਪ੍ਰੈਲ (ਕੌੜਾ )- ਆਰ. ਸੀ. ਐੱਫ. ਮਜ਼ਦੂਰ ਯੂਨੀਅਨ ਦੇ ਮਿਹਨਤੀ ਸੁਪਰਵਾਈਜ਼ਰੀ ਕਾਡਰ ਦੇ  ਸ਼੍ਰੀ ਸ਼ਿਵਮ ਵਰਮਾ/ਐੱਸ. ਐੱਸ. ਈ. ਪਲਾਨਿੰਗ ਨੂੰ ਮੁਗਲਸਰਾਏ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਮਜ਼ਦੂਰ ਯੂਨੀਅਨ ਵੱਲੋਂ ਸ਼ਿਵਮ ਵਰਮਾ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।  ਵਰਕਸ਼ਾਪ ਦੇ ਗੇਟ ‘ਤੇ ਵਰਕਰਜ਼ ਯੂਨੀਅਨ ਦੇ ਅਹੁਦੇਦਾਰਾਂ ਅਤੇ ਸੁਪਰਵਾਈਜ਼ਰੀ ਵਿੰਗ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਫੁੱਲਮਾਲਾ ਪਾ ਕੇ  ਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਾਰੇ ਰੇਲਵੇ ਕਰਮਚਾਰੀਆਂ  ਨੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਿਵਮ ਵਰਮਾ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ। ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਸ਼ਿਵਮ ਵਰਮਾ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸਨਮਾਨ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸਿਵਮ ਵਰਮਾ ਨੇ ਹਮੇਸ਼ਾਂ ਆਰ ਸੀ ਐੱਫ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਿਆ। ਉਹਨਾਂ ਕਿਹਾ ਕਿ ਸ਼ਿਵਮ ਵਰਮਾ ਨੇ ਹਮੇਸ਼ਾ ਹੀ ਰੇਲਵੇ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਰਾਮ ਰਤਨ ਸਿੰਘ ਨੇ ਉਨ੍ਹਾਂ ਦੇ ਘਰ ਨੇਡ਼ੇ ਉਨ੍ਹਾਂ ਦੇ ਤਬਾਦਲੇ ‘ਤੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਮੌਜੂਦ ਸਾਰੇ ਰੇਲ ਕਰਮਚਾਰੀਆਂ ਦਾ ਧੰਨਵਾਦ ਕੀਤਾ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *