ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਸਮਾਗਮ ਦਾ ਸਮਾਪਨ ਅੱਜ 

Spread the love
ਬੱਸੀ ਪਠਾਣਾ, 25 ਮਾਰਚ (ਉਦੇ ਧੀਮਾਨ): ਚੇਤ ਮਹੀਨੇ ਦੇ ਨਵਰਾਤਰਿਆਂ ਮੌਕੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਮੁਹੱਲਾ ਪੂਰਾ ਬਸੀ ਪਠਾਣਾਂ ਵਿਖੇ 1008 ਸੁਆਮੀ ਸ੍ਰੀ ਅਖੰਡਾਨੰਦ ਜੀ ਮਹਾਰਾਜ, ਪੂਜਨੀਕ 108 ਸ੍ਰੀ ਰਾਮੇਸ਼ਰੀ ਦੇਵੀ ਯਾਤਰੀ ਜੀ ਮਹਾਰਾਜ ਅਤੇ ਸ਼੍ਰੀਮਤੀ ਤਾਰਾ ਰਾਣੀ ਤੇ ਸੁਦਰਸ਼ਨ ਮੌਦਗਿਲ ਜੀ ਦੀ ਨਿੱਘੀ ਯਾਦ ਵਿੱਚ 74ਵਾਂ 10 ਦਿਨਾਂ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। 17 ਮਾਰਚ ਤੋਂ ਸ਼ੁਰੂ ਹੋਏ ਇਸ ਸਮਾਗਮ ਦੇ ਦਸਵੇਂ ਦਿਨ ਅੱਜ ਪੁਜਾਰੀ ਪੰਡਿਤ ਵਿਨੇ ਭਾਰਦਵਾਜ ਵੱਲੋਂ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ। ਉਹਨਾਂ ਦੱਸਿਆ ਕਿ 26 ਮਾਰਚ ਦਿਨ ਵੀਰਵਾਰ ਨੂੰ ਹਵਨ ਯੱਗ, ਕੀਰਤਨ ਅਤੇ ਲੰਗਰ ਉਪਰੰਤ ਇਹ ਉਤਸਵ ਸਮਾਪਤ ਹੋਵੇਗਾ। ਉਨਾਂ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ਤੇ ਸੰਗਤਾਂ ਨੂੰ ਵੱਧ ਚੜ ਕੇ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮੌਜੂਦ ਮਹਿਲਾ ਸ਼ਰਧਾਲੂਆਂ ਵਿੱਚ ਪਿੰਕੀ ਭਾਰਦਵਾਜ, ਰਾਣੀ ਜਰਗਰ, ਪੂਨਮ ਮਲਹੋਤਰਾ, ਗੀਤਾ ਮੌਦਗਿਲ, ਸੁਨੀਤਾ ਝੰਜੀ, ਉਸ਼ਾ ਰਾਣੀ, ਕਵਿਤਾ ਰਾਣੀ, ਸੁਨੀਤਾ ਮਲਹੋਤਰਾ, ਵਾਮਿਕਾ ਵਾਸਦੇਵ, ਗੌਰਕਸ਼ ਸੋਨੀ, ਵਿਨਾਇਕ ਮੌਦਗਿਲ ਆਦਿ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *