ਸ੍ਰੀ ਮੁਕਤਸਰ ਸਾਹਿਬ, 04 ਸਤੰਬਰ () – ਅਗਰਵਾਲ ਸਭਾ ਵੱਲੋਂ ਵੀਰਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਸਿਟੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੰਜਾਬ ਚ ਹੜ੍ਹਾਂ ਦੀ ਤਰਾਸਤੀ ਤੇ ਚਿੰਤਾ ਜਾਹਰ ਕਰਦਿਆਂ ਜਿੱਥੇ ਕੋਰੋਨਾ ਕਾਲ ਵਾਂਗ ਹੜ੍ਹ ਪੀੜ੍ਹਤਾਂ ਦੀ ਵੱਧ-ਚੜ੍ਹਕੇ ਮਦਦ ਕਰਨ ਦਾ ਫੈਸਾਲ ਕੀਤਾ ਗਿਆ ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬਾ ਪੱਧਰੀ ਮਹਾਰਾਜ ਅਗਰਸੈਨ ਜਨਮ ਮਹਾਉਤਸਵ ਸਮਾਰੋਹ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਤਰਸੇਮ ਗੋਇਲ ਤੇ ਚੇਅਰਮੈਨ ਬਲਦੇਵ ਸਹਾਏ ਗਰਗ ਨੇ ਕਿਹਾ ਕਿ ਕੁੱਝ ਲੋਕ ਮਹਾਰਾਜ ਅਗਰਸੈਨ ਸਮਾਰੋਹ ਨਾ ਕੀਤੇ ਜਾਣ ਸਬੰਧੀ ਗਲਤ ਪ੍ਰਚਾਰ ਕਰ ਰਹੇ ਨੇ, ਪਰ ਉਨਾਂ ਵੱਲੋਂ ਜਿੱਥੇ ਹੜ੍ਹ ਪੀੜ੍ਹਤਾਂ ਦੀ ਮਦਦ ਤਾਂ ਕੀਤੀ ਹੀ ਜਾਵੇਗੀ, ਉੱਥੇ ਹੀ ਮਹਾਰਾਜ ਅਗਰਸੈਨ ਜਨਮ ਉਤਸਵ ਵੀ ਧੂੰਮਧਾਮ ਨਾਲ ਮਨਾਇਆ ਜਾਵੇਗਾ ਕਿਉਂਕਿ ਚਾਹੇ ਕਿੰਨੀਆਂ ਮੁਸੀਬਤਾਂ ਜਾਂ ਦੁੱਖ ਭਰਿਆ ਦਿਨ ਆਵੇ, ਹਿੰਦੂ ਧਰਮ ਚ ਹਰ ਤਿਉਹਾਰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਅਜਿਹਾ ਨਹੀਂ ਹੁੰਦਾ ਕਿ ਦੀਵਾਲੀ, ਦੁਸ਼ਿਹਰਾ ਜਾ ਹੋਰ ਤਿਉਹਾਰ ਆਪਾਂ ਮਨਾਉਣਾ ਹੀ ਛੱਡ ਦਈਏ। ਇਸੇ ਤਰਾਂ ਅਗਰਸੈਨ ਜਨਮ ਉਤਸਵ ਸਮਾਰੋਹ ਵੀ ਵੱਡੇ ਪੱਧਰ ਤੇ ਜ਼ਰੂਰ ਮਨਾਇਆ ਜਾਵੇਗਾ। ਉਨਾਂ ਦੱਸਿਆ ਕਿ ਉਤਸਵ ਨੂੰ ਲੈ ਕੇ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਨੇ ਤੇ ਮਲੋਟ ਰੋਡ ਸਥਿਤ ਚਹਿਲ ਪੈਲੇਸ ਵਿਖੇ 21 ਸਤੰਬਰ (ਐਤਵਾਰ) ਨੂੰ ਸੂਬਾ ਪੱਧਰੀ ਮਹਾਰਾਜਾ ਅਗਰਸੈਨ ਜਨਮ ਸਮਾਰੋਹ ਦਾ ਆਯੋਜਨ ਹੋਵੇਗਾ। ਇਸ ਮੌਕੇ ਹਰੀਪਾਲ ਬਾਂਸਲ, ਅਨਿਲ ਕੁਮਾਰ ਸਿੰਗਲਾ, ਪ੍ਰਦੀਪ ਜੈਨ, ਸੁਨੀਲ ਜੈਨ, ਸ਼ਾਮ ਲਾਲ ਬਾਂਸਲ, ਮਨੋਜ ਗਰਗ, ਪ੍ਰਿੰਸੀਪਲ ਸੰਜੀਵ ਜਿੰਦਲ, ਰਮੇਸ਼ ਕੁਮਾਰ, ਅਸ਼ੋਕ ਖਿੱਲਾ, ਹੈੱਪੀ ਬਾਂਸਲ ਸਮੇਤ ਹੋਰ ਲੋਕ ਵੀ ਹਾਜ਼ਰ ਸਨ।





