ਸਿੱਖਿਆ ਕ੍ਰਾਂਤੀ ਯੋਜਨਾ ਤਹਿਤ ਸਰਾਏ ਅਮਾਨਤ ਖਾਂ, ਖੈਰਦੀ ਅਤੇ ਗੱਗੋਬੂਹਾ ਦੇ ਸਕੂਲਾਂ ਨੂੰ ਮਿਲੀਆਂ ਸਹੂਲਤਾਂ

Spread the love

ਸਰਾਏ ਅਮਾਨਤ ਖਾਂ, 9 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਨੂੰ ਮੰਨਣ ਨਾਲ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਤਰਨ ਤਾਰਨ ਦੇ ਹਲਕਾ ਵਿਧਾਇਕ ਨੇ ਅੱਜ ਸਰਾਏ ਅਮਾਨਤ ਖਾਂ, ਖੈਰਦੀ ਅਤੇ ਗੱਗੋਬੂਹਾ ਵਿਖੇ ਸਥਿਤ ਸਰਕਾਰੀ ਹਾਈ ਸਕੂਲਾਂ ਵਿੱਚ ਚਾਰ ਦੀਵਾਰੀ, ਕੈਮਰੇ,ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਪਖਾਨਿਆਂ ਦੀ ਸਹੂਲਤਾਂ ਪ੍ਰਦਾਨ ਕਰਨ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਤੇ ਜਸਵਿੰਦਰ ਸਿੰਘ ਬੀ.ਈ.ਈ.ਓ ਭਿੱਖੀਵਿੰਡ,ਅਧਿਆਪਕ ਨੇਤਾ ਪ੍ਰਭਜੀਤ ਸਿੰਘ ਗੋਹਲਵੜ,ਗੁਰਿੰਦਰ ਸਿੰਘ ਹਲਕਾ ਇੰਚਾਰਜ ਤਰਨਤਾਰਨ, ਸਮਾਜਸੇਵੀ ਹਰਪ੍ਰੀਤ ਸਿੰਘ ਪੀਤਾ,ਮੈਂਬਰ ਕੁਲਦੀਪ ਸਿੰਘ,ਮੁੱਖ ਅਧਿਆਪਕ ਪਰਮਜੀਤ ਕੌਰ ਗੰਡੀਵਿੰਡ,ਮਾ ਅਮਰਾਜ ਸਿੰਘ ਗਹਿਰੀ ,ਕੈਪਟਨ ਲਖਵਿੰਦਰ ਸਿੰਘ,ਮਹਿੰਦਰ ਕੁਮਾਰ,ਸਰਪੰਚ ਬਲਵਿੰਦਰ ਕੌਰ,ਚੇਅਰਮੈਨ ਬਲਵਿੰਦਰ ਸਿੰਘ,ਚੇਅਰਮੈਨ ਕੁਲਦੀਪ ਸਿੰਘ ਰੰਧਾਵਾ,ਸਰਪੰਚ ਹੈਰੀ ਬੁਰਜ, ਸਰਪੰਚ ਕੁਲਵਿੰਦਰ ਸਿੰਘ ਚਾਹਲ,ਕੁਲਵਿੰਦਰ ਸਿੰਘ ਡੀਸੀ, ਦਲਜੀਤ ਸਿੰਘ ਵਿਰਦੀ ਸਮੇਤ ਕਈ ਪ੍ਰਮੁੱਖ ਆਗੂ ਅਤੇ ਅਧਿਆਪਕ ਹਾਜ਼ਰ ਸਨ।

  ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਵਿਧਾਇਕ ਡਾਕਟਰ ਸੋਹਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਇਸ ਤੋਂ ਬਿਨਾਂ ਰਾਜ ਵਿੱਚ ਨਵੇਂ ਸਕੂਲ ਆਫ ਐਮੀਨਸ ਖੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਵਧੇਰੇ ਸਕੂਲਾਂ ਵਿੱਚ ਵਾਈ ਢਾਈ ਦੀ ਸਿੱਖਿਆ ਪ੍ਰਦਾਨ ਕੀਤੀ ਗਈ ਹੈ ਤਾਂ ਸਿੱਖਿਆ ਤਕਨੀਕਾਂ ਦਾ ਆਧੁਨਿਕੀਕਰਨ ਕੀਤਾ ਜਾ ਸਕੇ ਅਤੇ ਇਸ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।ਜਿੱਥੇ ਗਰੀਬ ਅਤੇ ਹੁਸ਼ਿਆਰ ਬੱਚੇ ਵੀ ਚੰਗੇਰੀ ਵਿਦਿਆ ਲੈ ਸਕਣ।ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਪਿੰਡ ਦੀ ਪੰਚਾਇਤ ਵੱਲੋਂ ਹਲਕਾ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਅਤੇ ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਅਰੁਣ ਕੁਮਾਰ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਦਲਜੀਤ ਸਿੰਘ, ਦੀਪਕ, ਰੁਪਿੰਦਰਜੀਤ ਕੌਰ, ਕੰਵਲਪ੍ਰੀਤ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਪਰਮਜੀਤ ਸਿੰਘ, ਨਿਸ਼ਾਨ ਸਿੰਘ,ਸਰਵਨ ਸਿੰਘ, ਕੁਲਦੀਪ ਕੌਰ ਆਗਣਵੜੀ,ਮੁੱਖ ਅਧਿਆਪਕ ਪ੍ਰਭਜੀਤ ਸਿੰਘ ਭੂਸੇ, ਰਕੇਸ਼ ਕੁਮਾਰ, ਅਮਰਜੀਤ ਸਿੰਘ, ਅਰਵਿੰਦਰ ਸਿੰਘ, ਜੋਬਨਜੀਤ ਸਿੰਘ, ਮਨਜੀਤ ਸਿੰਘ,ਸੁਖਦੇਵ ਸਿੰਘ, ਮਾਸਟਰ ਨਰਿੰਦਰ ਨੂਰ ਐਲੀਮੈਂਟਰੀ ਸਕੂਲ,ਮੈਂਬਰ ਸੁਖਪਾਲ ਸਿੰਘ ਭੁੱਲਰ, ਮੈਂਬਰ ਰਛਪਾਲ ਸਿੰਘ, ਮੈਂਬਰ ਰਾਜਬੀਰ ਕੌਰ,ਮੈਂਬਰ ਸਰਬਦੀਪ ਕੋਰ,ਨੰਬਰਦਾਰ ਜਸਬੀਰ ਸਿੰਘ,ਨੰਬਰਦਾਰ ਰਾਮ ਸਿੰਘ,ਪ੍ਰਸ਼ੋਤਮ ਸਿੰਘ ਆਧੀ,ਸਰਬਜੀਤ ਸਿੰਘ ਕਠਾਣੀਆ,ਬਾਬਾ ਰੂਪ ਸਿੰਘ,ਮੇਜਰ ਸਿੰਘ ਭੋਲਾ,ਡਾ ਰਾਜ ਕੁਮਾਰ,ਡਾ ਦਿਲਬਾਗ ਸਿੰਘ,ਡਾ ਧਰਮਿੰਦਰ ਸਿੰਘ ਬਾਠ,ਡਾ ਗੁਰਜੰਟ ਸਿੰਘ,ਗੁਰਜੀਤ ਸਿੰਘ ਰੱਖ,ਮੈਂਬਰ ਕੁਲਵਿੰਦਰ ਸਿੰਘ,ਜੱਗਾ ਰੱਖ,ਲਖਬੀਰ ਸਿੰਘ ਲੱਖਾ,ਮੋਹਨ ਸਿੰਘ,ਗੁਰਜੰਟ ਸਿੰਘ ਸੇਵਾ ਕੇਂਦਰ,ਡਾ ਕੁਲਵੰਤ ਸਿੰਘ,ਡਾ ਸਤਪਾਲ ਸਿੰਘ ਲਹੀਆ,ਗੁਰਸਾਬ ਸਿੰਘ,ਨਿਰਵੈਰ ਸਿੰਘ,ਮਾਂ ਭੁਪਿੰਦਰ ਸਿੰਘ,ਮਾਂ ਜਗਮੋਹਨ ਸਿੰਘ ਆਦਿ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *