ਸੀ.ਜੀ.ਐਮ. ਕਾਲਜ ਮੋਹਲਾਂ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਹਾਇਤਾ ਮੁਹੱਈਆਂ ਸੈਮੀਨਰ ਕਰਵਾਇਆ ਗਿਆ

Spread the love
ਬਲਕਰਨ ਜਟਾਣਾ 19 ਅਪ੍ਰੈਲ ਮਲੋਟ)ਅੱਜ ਸੀ.ਜੀ.ਐਮ. ਕਾਲਜ ਮੋਹਲਾਂ ਵਿਖੇ ਜਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਵੱਲੋਂ ਸਮਾਜ ਦੇ ਪਿਛੜੇ ਅਤੇ ਕਮਜੋਰ ਵਰਗਾਂ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਸਬੰਧੀ ਸੈਮੀਨਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸੈਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸੈਮੀਨਾਰ ਵਿੱਚ ਐਡਵੋਕੇਟ ਅਨਿਲ ਟੁਟੇਜਾ, ਐਡਵੋਕੇਟ ਸਮਿੰਦਰ ਗੋਇਲ, ਐਡਵੋਟਕੇਟ ਵਿਨੋਟ ਪੁਰੀ, ਪੀ.ਐਲ.ਵੀ. ਪਰਮਪਾਲ ਸਿੰਘ ਤੇ ਮਨਜੀਤ ਸਿੰਘ ਜਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਦੀ ਟੀਮ ਵਜੋਂ ਹਾਜਰ ਹੋਏ। ਸੈਮੀਨਰ ਦੀ ਸ਼ੁਰੂਆਤ ਦੌਰਾਨ ਕਾਲਜ ਚੇਅਰਮੈਨ ਸਤਪਾਲ ਮੋਹਲਾਂ ਜੀ ਨੇ ਆਈ ਹੋਈ ਟੀਮ ਨੂੰ ਜੀ ਆਇਆ ਕਿਹਾ। ਇਸਤੋਂ ਬਾਅਦ ਐਡਵੋਕੇਟ ਅਨਿਲ ਟੁਟੇਜਾ ਅਤੇ ਆਈ ਹੋਈ ਟੀਮ ਨੇ ਵਿਦਿਆਰਥੀਆਂ ਨੂੰ ਲੋਕ ਅਦਾਲਤਾਂ ਬਾਰੇ, ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਤਰੀਕੇ, ਲੋਕ ਅਦਾਲਤਾਂ ਦੇ ਲਾਭ, ਧਾਰਾ 357-ਏ.ਸੀ.ਆਰ.ਪੀ.ਸੀ. ਅਧੀਨ ਪੀੜਤ ਮੁਆਵਜੇ ਬਾਰੇ, ਮੁਆਵਜੇ ਦੇ ਹੱਕਦਾਰ ਲੋਕਾਂ ਬਾਰੇ, ਸਥਾਈ ਲੋਕ ਅਦਾਲਤਾਂ ਸਬੰਧੀ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਕਾਨੂੰਨੀ ਸੇਵਾਂਵਾਂ ਅਥਾਰਟੀਜ ਐਕਟ (ਅਮੈਂਡਮੈਂਟ ਐਕਟ) 2002 ਅਨੁਸਾਰ ਜਿਲ੍ਹਾ ਪੱਧਰ ਤੇ ਸਥਾਈ ਲੋਕ ਅਦਾਲਤਾ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਮੌਤ, ਬਲਾਤਕਾਰ, ਬੱਚਿਆਂ ਦੇ ਸ਼ੋਸ਼ਣ, ਤੇਜਾਬੀ ਹਮਲੇ, ਸਥਾਈ ਅਪੰਗਤਾ ਦੇ ਸਬੰਧਤ ਕੇਸਾਂ ਦਾ ਹੱਲ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਮੁਆਵਜਾ ਵੀ ਦਵਾਇਆ ਜਾਂਦਾ ਹੈ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਛੇਤੀ ਤੇ ਸਸਤਾ ਨਿਆਂ ਦਵਾਉਦੀ ਹੈ। ਸੈਮੀਨਾਰ ਵਿੱਚ ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਾਉਣਾ ਸੀ ਤਾਂ ਜੋ ਦਿਨੋ-ਦਿਨ ਵੱਧ ਰਹੇ ਕਰਾਇਮ ਨੂੰ ਨੱਥ ਪਾਈ ਜਾ ਸਕੇ। ਇਸ ਸੈਮੀਨਾਰ ਵਿੱਚ ਪ੍ਰੋ. ਨਿਰਮਲ ਕੋਰ, ਪ੍ਰੋ. ਮਨਦੀਪ ਕੋਰ, ਪ੍ਰੋ. ਜਗਮੀਤ ਸਿੰਘ, ਸਰਬਜੀਤ ਕੋਰ ਤੋਂ ਇਲਾਵਾ ਸਮੂਹ ਸੀ.ਜੀ.ਐਮ. ਇੰਟਰਨੈਸ਼ਨਲ ਸਕੂਲ ਦਾ ਸਟਾਫ ਵੀ ਹਾਜਰ ਸੀ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *