ਸੀ ਪੀ ਆਈ ਸੰਮੇਲਨ ਰੁਜ਼ਗਾਰ, ਵਿਦਿਆ,ਸਿਹਤ ਦੀ ਪ੍ਰਾਪਤੀ ਲਈ ਸੰਘਰਸ਼ ਉਲੀਕੇਗੀ—ਮਾੜੀਮੇਘਾ,ਗਦਾਈਆ, ਰਾਜਿੰਦਰ

Spread the love
ਫੱਤੂਢੀਂਗਾ  ਅਗਸਤ ਕੁਲਵਿੰਦਰ ਸਿੰਘ  ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਯਾਦਗਾਰ ਤੋਂ ਸੀ ਪੀ ਆਈ ਦਾ ਚੱਲਿਆ ਚੇਤਨਾ ਜਥਾ ਫਗਵਾੜੇ ਪਹੁੰਚਿਆ। ਅੱਜ ਦੇ ਜਥੇ ਦੀ ਅਗਵਾਈ ਸੀ ਪੀ ਆਈ ਦੇ ਕਪੂਰਥਲਾ ਜ਼ਿਲ੍ਹੇ ਦੇ ਸਕੱਤਰ ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ ਅਤੇ ਤਿਰਲੋਕ ਸਿੰਘ ਭੁਬਿਆਣਾ ਨੇ ਕੀਤੀ। ਫਗਵਾੜਾ ਵਿਖੇ ਪੱਤਰਕਾਰ ਸੰਮੇਲਨ ਵਿੱਚ ਬੋਲਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਦੇ ਖੇਤ ਮਜ਼ਦੂਰ ਅਤੇ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਨੀ ਹੋਈ ਹੈ। ਝੋਨੇ ਦੀ ਲਵਾਈ ਤੋਂ ਬਾਅਦ ਕਾਫੀ ਸਮਾਂ ਖੇਤਾਂ ਵਿੱਚ ਮਜ਼ਦੂਰਾਂ ਦਾ ਕੰਮ ਰੁਕ ਜਾਂਦਾ ਹੈ ਅਤੇ ਮਜ਼ਦੂਰਾਂ ਦੇ ਪਰਵਾਰਾਂ ਨੂੰ ਤਿੰਨ ਟਾਈਮ ਦੀ ਰੋਟੀ ਖਾਣ ਦੇ ਲਾਲੇ ਪੈ ਜਾਂਦੇ ਹਨ। ਮਾੜੀਮੇਘਾ ਨੇ ਕਿਹਾ ਪੰਜਾਬ ਵਿੱਚ ਕਾਰਖਾਨਿਆਂ ਦਾ ਕਾਰੋਬਾਰ ਰੈਡੀਮੇਡ ਕੱਪੜਿਆਂ ਵਾਲੀਆਂ ਕੰਪਨੀਆਂ ਨੇ ਬੰਦ ਕੀਤਾ ਹੋਇਆ ਹੈ। ਦੂਜੇ ਕਾਰੋਬਾਰਾਂ ਵਾਲੇ ਕਾਰਖਾਨੇ ਪੰਜਾਬ ਵਿੱਚ ਨਾ ਮਾਤਰ ਹੀ ਹਨ ਜੇ ਕਿਤੇ ਹੈ ਤਾਂ ਉਨ੍ਹਾਂ ਕਾਰਖਾਨਿਆਂ ਦੇ ਮਾਲਕਾਂ ਨੇ ਸਸਤੀ ਲੇਵਰ ਬਿਹਾਰੀ ਤੇ ਯੂਪੀ ਵਾਲੀ ਲਾਈ ਹੋਈ ਹੈ ਇਸ ਲਈ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ ਹੈ। ਪੰਜਾਬ ਦੀ ਸਰਕਾਰ ਮਜ਼ਦੂਰਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ। ਰਾਸ਼ਨ ਡਿਪੂਆਂ ਤੇ ਸਸਤਾ ਅਨਾਜ ਵੀ ਨਹੀਂ ਮਿਲ ਰਿਹਾ ਉੱਪਰੋਂ ਬੀ ਜੇ ਪੀ ਹਕੂਮਤ ਗਰੀਬਾਂ ਨੂੰ ਮੁਫ਼ਤ ਮਿਲਦੀ ਕਣਕ ਬੰਦ ਕਰਨ ਜਾ ਰਹੀ ਹੈ। ਸੈਂਟਰ ਦੀ ਸਰਕਾਰ ਨਰੇਗਾ ਕਾਨੂੰਨ ਰਾਹੀਂ ਕੀਤੇ ਕੰਮਾਂ ਦੇ ਪੈਸੇ ਨਹੀਂ ਪਾ ਰਹੀ ਅਤੇ ਨਵਾਂ ਕੰਮ ਵੀ ਬਹੁਤ ਘੱਟ ਜਾਂ ਸਿਫਾਰਸ਼ ਰਾਹੀਂ ਦਿੱਤਾ ਜਾਂਦਾ ਹੈ। ਮਾੜੀਮੇਘਾ ਨੇ ਬਾਰਸ਼ਾਂ ਦੇ ਵੱਧ ਰਹੇ ਪਾਣੀ ਤੇ ਚਿੰਤਾ ਪ੍ਰਗਟ ਕੀਤੀ ਹੈ। ਪੰਜਾਬ ਦੇ ਦਰਿਆਵਾਂ ਨਾਲ ਲਗਦੀ ਝੋਨੇ ਦੀ ਤੇ ਬਾਕੀ ਫਸਲ ਪਾਣੀ ਦੀ ਮਾਰ ਨਾਲ ਬਰਬਾਦ ਹੋ ਚੁੱਕੀ ਹੈ। ਲੋਕ ਸੜਕਾਂ ਤੇ ਤੰਬੂ ਲਾ ਕੇ ਛੋਟੇ ਛੋਟੇ ਬੱਚਿਆਂ ਦੀ ਅਤੇ ਡੰਗਰਾਂ ਦੀ ਸਾਂਭ ਸੰਭਾਲ ਕਰ ਰਹੇ ਹਨ। ਇਨਾਂ ਲੋਕਾਂ ਨੂੰ ਤੁਰੰਤ ਰਾਹਤ ਦੇਣ ਆਸਤੇ ਆਟਾ,ਦਾਲ ਅਤੇ ਸੌਦਾ,ਡੰਗਰਾਂ ਵਾਸਤੇ ਚਾਰਾ ਅਤੇ ਰੋਜ ਮਰਾ ਦੇ ਲਈ ਪੈਸੇ ਮਿਲਣੇ ਚਾਹੀਦੇ ਹਨ। ਖਾਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਪਰ ਏਕੜ 100000/ ਲੱਖ ਰੁਪਏ ਦੇਣਾ ਬਣਦਾ ਹੈ। ਮਾੜੀਮੇਘਾ ਨੇ ਕਿਹਾ ਕਿ ਇਹ ਜਥਾ ਸੀ ਪੀ ਆਈ ਦੀ ਕੌਮੀ ਕਾਨਫਰੰਸ ਜੋ 21 ਤੋਂ 25 ਸਿਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ ਉਸ ਦੇ ਵਿੱਚ ਵਿਚਾਰਨਯੋਗ ਮਸਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਅਤੇ ਕਾਨਫਰੰਸ ਦੀ ਹਰ ਪੱਖ ਤੋਂ ਕਾਮਯਾਬ ਕਰਨ ਦੀ ਬੇਨਤੀ ਕਰ ਰਿਹਾ ਹੈ। ਪ੍ਰੈਸ ਕਾਨਫਰੰਸ ਵਿੱਚ ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਤਿਰਲੋਕ ਸਿੰਘ ਭੁਬਿਆਣਾ ਅਤੇ ਪੰਜਾਬ ਇਸਤਰੀ ਸਭਾ ਦੀ ਸੁਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਵੀ ਬੈਠੇ ਸਨ। ਇਸ ਤੋਂ ਬਾਅਦ ਜਥੇ ਨੇ ਭੁਬਿਆਣਾ ਪਿੰਡ ਵਿਖੇ ਰਮਨਦੀਪ ਸਿੰਘ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ। ਸਮਾਗਮ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ, ਰੁਪਿੰਦਰ ਕੌਰ ਮਾੜੀਮੇਘਾ ਪੰਜਾਬ ਇਸਤਰੀ ਸਭਾ ਦੀ ਸੁਬਾਈ ਸੀਨੀਅਰ ਮੀਤ ਪ੍ਰਧਾਨ, ਜੈਪਾਲ ਫਗਵਾੜਾ,ਰਜਿੰਦਰ ਸਿੰਘ ਰਾਣਾ ਐਡਵੋਕੇਟ, ਮੁਕੰਦ ਸਿੰਘ,ਪੀ ਕੇ ਕੌਸ਼ਲ ਕਪੂਰਥਲਾ,ਰਛਪਾਲ ਸਿੰਘ ਫਜਲਾਬਾਦ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਨੇ ਸੰਬੋਧਨ ਕੀਤਾ। ਮਲਕੀਤ ਸਿੰਘ ਮੀਰੇ,ਸਰਵਨ ਸਿੰਘ ਕਰਮਜੀਤ ਪੁਰ, ਸੁਖਬਿੰਦਰ ਸਿੰਘ, ਮਹਿੰਗਾ ਸਿੰਘ ਠੱਟਾ, ਸੁਰਜੀਤ ਸਿੰਘ ਠੱਟਾ,ਅੰਤ ਤੇ ਰਮਨਦੀਪ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੇ ਫਰਜ਼ ਤਿਰਲੋਕ ਸਿੰਘ ਭੁਬਿਆਣਾ ਨੇ ਬਾਖੂਬੀ ਨਿਭਾਈ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *