ਸੇਵਾਮੁਕਤੀ ਤੇ ਵਿਸ਼ੇਸ਼ : ਜਸਵੰਤ ਸਿੰਘ ਬਰਾੜ, ਜੈਤੋ

Spread the love

ਜੈਤੋ, 30 ਮਾਰਚ (ਮਨਜੀਤ ਸਿੰਘ ਢੱਲਾ)-ਹਜਾਰੀ ਲਾਲ ਸ਼ਿਵ ਲਾਲ ਨੈਸ਼ਨਲ ਸਕੂਲ ਆਫ਼ ਐਮੀਂਨੈਂਸ ਜੈਤੋ ਦੇ ਪ੍ਰਿੰਸੀਪਲ  ਸ.ਜਸਵੰਤ ਸਿੰਘ ਬਰਾੜ ਸਿੱਖਿਆ  ਵਿਭਾਗ ਵਿੱਚ ਸ਼ਾਨਦਾਰ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਮਗਰੋਂ ਸੇਵਾਮੁਕਤ ਹੋ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਓਸੇ ਸਕੂਲ ਤੋਂ ਹੀ ਬਤੌਰ ਪ੍ਰਿੰਸੀਪਲ ਸੇਵਾਮੁਕਤੀ ਲੈ ਰਹੈ ਹਨ ਜਿੱਥੇ ਉਨ੍ਹਾਂ ਨੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ।

2 ਅਕਤਬਰ 1964 ਨੂੰ ਜੈਤੋ ਵਿਖੇ ਸ੍ਰ ਦਰਬਾਰਾ ਸਿੰਘ ਬਰਾੜ ਅਤੇ ਗੁਰਨਾਮ ਕੌਰ ਦੇ ਘਰ ਜਨਮੇਂ ਸਰਦਾਰ ਜਸਵੰਤ ਸਿੰਘ ਬਰਾੜ ਬਹੁਤ ਹੀ ਨੇਕ ਅਤੇ ਸ਼ਾਂਤ ਸਭਾ ਦੇ ਮਾਲਕ ਹਨ । ਇਸੇ ਕਾਰਨ ਹੀ ਇਲਾਕੇ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਬਣਿਆਂ ਹੋਇਆ ਹੈ। ਉਨ੍ਹਾਂ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਗਰੈਜੂਏਸ਼ਨ, ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਤੋਂ ਬੀ.ਐੱਡ, ਰੀਜਨਲ ਸੈਂਟਰ ਬਠਿੰਡਾ ਤੋਂ ਐਮ ਏ ਪੰਜਾਬੀ ਅਤੇ ਐਮਫਿਲ ਦੀ ਤੱਕ ਪੜ੍ਹਾਈ ਕੀਤੀਂ।

 ਸ.  ਜਸਵੰਤ ਸਿੰਘ ਬਰਾੜ ਦੀ ਅਧਿਆਪਨ ਸਫ਼ਰ  ਬਾਜਾਖਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਲੈਕਚਰਾਰ ਵਜੋਂ ਪਦਉੱਨਤ ਹੋਏ ਸੀਨੀਅਰ ਸੈਕੰਡਰੀ ਸਕੂਲ ਰਾਮੇਆਣਾ ਵਿਖੇ ਸੇਵਾਵਾਂ ਨਿਭਾਈਆਂ। ਮਗਰੋਂ ਉਨ੍ਹਾਂ ਦੀ ਬਦਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਹੋਈ ।

 25/ 12/ 2017 ਨੂੰ ਉਨ੍ਹਾਂ ਬਤੌਰ ਪ੍ਰਿੰਸੀਪਲ ਸਰਕਾਰੀ ਐਚਐਸਐਨ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਅਹੁਦਾ ਸੰਭਾਲਿਆ। ਇਥੇ ਕਾਰਜ ਕਰਦਿਆਂ ਉਨ੍ਹਾਂ ਸਕੂਲ ਦੀ ਪੁਰਾਣੀ ਹੋ ਚੁੱਕੀ ਇਮਾਰਤ ਨੂੰ ਦਾਨੀਸੱਜਣਾਂ ਦੇ ਸਹਿਯੋਗ ਨਾਲ ਨਵਿਆਇਆ। ਸਕੂਲ ਦੀ ਦਿੱਖ ਨੂੰ ਦਰਸ਼ਨੀ ਬਣਾਇਆ। ਮਗਰੋਂ ਇਸ ਸਕੂਲ ਨੂੰ ਸਕੂਲ ਆਫ਼ ਐਮੀਂਨੈਂਸ ਬਣਾਇਆ ਗਿਆ ਤਾਂ ਇਥੇ ਨਵੀਂ ਇਮਾਰਤ ਲਈ ਵੱਡੀ ਸਰਕਾਰੀ ਸਹਾਇਤਾ ਮਿਲੀ ਤੇ ਸਕੂਲ ਆਫ਼ ਐਮੀ।ਨੈਂਸ ਦੀ ਸ਼ਾਨਦਾਰ ਇਮਾਰਤ ਬਣ ਕੇ ਤਿਆਰ ਹੋ ਗਈ ਹੈ।ਅੱਜ ਦੀ ਤਰੀਕ ‘ਚ ਇਹ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂਂ ਪਿੱਛੇ ਧਕੇਲਦਾ ਨਜ਼ਰ ਆ ਰਿਹਾ ਹੈ। ਇਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦਾ ਮਿਸ਼ਨ ਕਾਰਜਸ਼ੀਲ ਹੈ ਜਸਵੰਤ ਸਿੰਘ ਬਰਾੜ ਜੈਤੋ ਦੀ ਨਿੱਜੀ ਦਿਲਚਸਪੀ ਵੀ ਸ਼ਲਾਘਾ ਦੀ ਪਾਤਰ ਹੈ।

ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਜਸਵੰਤ ਸਿੰਘ ਬਰਾੜ ਨੌਕਰੀ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਹੱਥੀਂ ਕਰਦੇ ਹਨ। ਉਨ੍ਹਾਂ ਦੀ ਧਰਮ ਪਤਨੀਂ ਸ੍ਰੀਮਤੀ ਹਰਜੋਤ ਕੌਰ ਵੀ ਸਿੱਖਿਆ ਵਿਭਾਗ ਵਿੱਚ ਭਤੌਰ ਅਧਿਆਪਕਾ ਸੇਵਾਵਾਂ ਨਿਭਾਅ ਰਹੇ ਹਨ। ਧੀ ਰਬੀਲ ਕੌਰ ਕਨੇਡਾ ਦੀ ਪੀਆਰ ਹੈ ਅਤੇ ਪੁੱਤ ਰਣਜੋਤ ਸਿੱਧੂ ਬਠਿੰਡਾ ਵਿਖੇ ਇਮੀਗ੍ਰੇਸ਼ਨ ਦਾ ਕਾਰੋਬਾਰ ਕਰ ਰਿਹਾ ਹੈ।

ਅੱਜ ਭਾਵੇਂ ਸਰਦਾਰ ਬਰਾੜ ਸੇਵਾ ਮੁਕਤ ਹੋ ਰਹੇ ਹਨ ਪਰ ਸਕੂਲ ਦੀ ਬਦਲੀ ਨੁਹਾਰ ਚਿਰ ਤੱਕ ਉਨ੍ਹਾਂ ਦੀ ਸੇਵਾ ਭਾਵਨਾ, ਮਿਹਨਤ ਦੇ ਸਿੱਖਿਆ ਕਾਰਜਾਂ ‘ਚ ਦਿਲਚਸਪੀ ਦਾ ਕਿੱਸਾ ਬਿਆਨਦੀ ਰਹੇਗੀ। ਇਸ ਮੌਕੇ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਦੀ ਸੇਵਾਮੁਕਤੀ ਮੌਕੇ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਸ਼ਹਿਰ ਬੁਧੀਜੀਵੀਆਂ ਨੇ ਉਨ੍ਹਾਂ ਦੀ ਰਿਟਾਇਰਮੈਂਟ ਤੇ ਵਧਾਈ ਦਿੱਤੀ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *