ਸ੍ਰੀਮਦ ਭਾਗਵਤ ਕਥਾ ਦੇ ਪ੍ਰਚਾਰ ਸਬੰਧੀ ’ਜਾਗੋ’ ਕੱਢ ਕੇ ਕੀਤਾ ਜਾਗਰੂਕ

Spread the love

ਸ੍ਰੀ ਮੁਕਤਸਰ ਸਾਹਿਬ, 26 ਅਗਸਤ ()-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਪਤਾਹਿਕ ਗਿਆਨ ਯੱਗ ਸ੍ਰੀਮਦ ਭਾਗਵਤ ਕਥਾ ਦੇ ਪ੍ਰਚਾਰ ਹੇਤੂ ਗੁਰੂਹਰਸਹਾਏ ’ਚ ‘ਜਾਗੋ’ ਕੱਢ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਸੰਸਥਾਨ ਦੀ ਮੁੱਖ ਪ੍ਰਵਕਤਾ ਸਾਧਵੀ ਸੁਨੀਤਾ ਭਾਰਤੀ ਨੇ ਕਿਹਾ ਕਿ ਫੇਰੀ ਦਾ ਖਿੱਚ ‘ਜਾਗੋ’ ਹੈ। ਪ੍ਰਭੂ ਭਜਨਾਂ ਦੇ ਨਾਲ ਜਾਗੋ ਕੱਢੀ ਜਾ ਰਹੀ ਹੈ। ਇਹ ਜਾਗੋ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ ਸਗੋਂ ਇਸ ਰਾਹੀਂ ਅੱਜ ਦੀ ਫੇਰੀ ’ਚ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਜਦੋਂ ਵੀ ਪਰਮਾਤਮਾ ਇਸ ਧਰਤੀ ’ਤੇ ਆਉਂਦਾ ਹੈ, ਉਹ ਮਨੁੱਖ ਨੂੰ ਅੰਦਰੋਂ ਜਾਗ੍ਰਿਤ ਕਰਦਾ ਹੈ। ਜਾਗੋ ਦਾ ਅਰਥ ਅੰਦਰੂਨੀ ਜਾਗਰਣ ਹੀ ਹੈ। ਅੱਜ ਦੀ ਇਹ ਜਾਗੋ ਵੀ ਇਹੀ ਸੰਦੇਸ਼ ਦੇ ਰਹੀ ਹੈ ਕਿ ਅੱਜ ਵੀ ਪਰਮਾਤਮਾ ਮਨੁੱਖ ਦੀ ਸੁੱਤੀ ਹੋਈ ਸ਼ਕਤੀ ਨੂੰ ਜਗਾਉਣ ਲਈ ਇਸ ਧਰਤੀ ’ਤੇ ਆਇਆ ਹੈ। ਭਗਵਾਨ ਸ੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਹਨ ਕਿ ਜਦੋਂ ਵੀ ਇਸ ਧਰਤੀ ਤੇ ਅਧਰਮ ਵਧਦਾ ਹੈ, ਧਰਮ ਨੂੰ ਨੁਕਸਾਨ ਪਹੁੰਚਦਾ ਹੈ। ਫਿਰ ਉਹ ਸ਼ਕਤੀ ਧਰਮ ਦੇ ਪੁਨਰ ਉਥਾਨ ਲਈ ਅਵਤਾਰ ਧਾਰਨ ਕਰਦੀ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਜੇਕਰ ਉਹ ਪਰਮਾਤਮਾ ਅਜੇ ਵੀ ਇਸ ਧਰਤੀ ’ਤੇ ਹੈ, ਤਾਂ ਉਸਦੀ ਪਹਿਚਾਣ ਕੀ ਹੈ, ਉਸਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਅਜਿਹੇ ਹੀ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਦੇਣ ਲਈ, ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਕਥਾ ਵਿਆਸ ਸਾਧਵੀ ਭਾਗਿਆ ਸ੍ਰੀ ਭਾਰਤੀ, 17 ਤੋਂ 23 ਸਤੰਬਰ ਤੱਕ ਸ੍ਰੀਮਦ ਭਾਗਵਤ ਕਥਾ ਦਾ ਸੰਚਾਲਨ ਕਰਨ ਲਈ ਆਪਣੀ ਪੂਰੀ ਟੀਮ ਨਾਲ ਸਾਡੇ ਵਿਚਕਾਰ ਆ ਰਹੀ ਹੈ। ਇਸ ਫੇਰੀ ਦੌਰਾਨ ਸਾਰੇ ਸ਼ਰਧਾਲੂ ਪ੍ਰਭੂ ਦੀ ਉਸਤਤ ਕਰਦੇ ਹੋਏ ਅੱਗੇ ਵਧ ਰਹੇ ਸਨ। ਸ਼ਹਿਰ ਵਾਸੀਆਂ ਨੇ ਜਾਗੋ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਸ਼ਰਧਾਲੂਆਂ ਨੇ ਨੱਚਦੇ ਹੋਏ ਅਤੇ ਭਜਨਾ ਦਾ ਗਾਇਨ ਕਰ ਕੇ ਲੋਕਾਂ ਨੂੰ ਮੰਤਰਮੁਗਧ ਕੀਤਾ। ਅੱਜ ਦੀ ਫੇਰੀ ਦੇ ਮੁੱਖ ਆਕਰਸ਼ਣ ਜਾਗੋ ਦਾ ਸਵਾਗਤ ਮੁੱਖ ਯਜਮਾਨਾ ਦੁਆਰਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਸਮੇਂ ਪੰਡਿਤ ਦਇਆ ਰਾਮ ਅਯੁੱਧਿਆ ਵਾਲੇ, ਦੀਪਕ ਸ਼ਰਮਾ, ਰਮਨ ਅਚਾਰਿਆ, ਬੁਧਚੰਦ ਬਿੰਦਰਾ, ਕੁਲਦੀਪ ਸ਼ਰਮਾ ਅਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਵਾਮੀ ਸੁਖਦੇਵਾਨੰਦ, ਸਾਧਵੀ ਰੁਪਿੰਦਰ ਭਾਰਤੀ, ਸਾਧਵੀ ਦਵਿੰਦਰ ਭਾਰਤੀ, ਸਾਧਵੀ ਮਨਦੀਪ ਭਾਰਤੀ, ਸਾਧਵੀ ਰਜਨੀ ਭਾਰਤੀ ਵੀ ਹਾਜ਼ਰ ਰਹੇ। ਇਸ ਫੇਰੀ ਦੀ ਸਮਾਪਤੀ ਦੀਪਕ ਸ਼ਰਮਾ ਫਾਰਮ ਹਾਊਸ (ਕਥਾ ਸਥਲ) ਵਿਖੇ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਹੋਈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *