ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਵਰਕਸ਼ਾਪ ਲਗਾਈ ਗਈ 

Spread the love
ਸ੍ਰੀ ਅਨੰਦਪੁਰ ਸਾਹਿਬ 26 ਅਗਸਤ (ਭਾਰਦਵਾਜ  ) ਵਾਤਾਵਰਣ ਸਿੱਖਿਆ ਸਮਾਗਮ 2025 ਦੇ ਅਧੀਨ ਸ੍ਰੀ ਦਸਮੇਸ਼ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ, ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਵਰਕਸ਼ਾਪ ਲਗਾਈ ਗਈ।ਇਹ ਵਰਕਸ਼ਾਪ ਜਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਅਤੇ ਜਿਲ੍ਹਾਂ ਵਾਤਾਵਰਣ ਸਿੱਖਿਆ ਕੋਆਰਡੀਨੇਟਰ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਹੋਈ।ਜਿਸ ਵਿੱਚ ਪੰਜਾਬ ਰਾਜ ਵਿਗਿਆਨ ਅਤੇ ਤਕਨੀਕੀ ਕੌਸ਼ਲ ਦੇ ਨਾਲ ਭਾਰਤ ਸਰਕਾਰ ਦੇ ਜੰਗਲਾਤ, ਮੌਸ਼ਮ ਅਤੇ ਵਾਤਾਵਰਣ ਮੰਤਰਾਲੇ ਦਾ ਪੂਰਨ ਸਹਿਯੋਗ ਸੀ। ਇਸ ਸਮਾਗਮ ਵਿੱਚ ਸੰਯੁਕਤ ਨਿਰਦੇਸ਼ਕ ਡਾ. ਕੇ.ਐਸ. ਬਾਠ ਵਲੋਂ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ ਗਈ। ਜਦੋਕਿ  ਡਾ. ਮੰਦਾਕਨੀ,  ਜਨਰਲ ਮੈਨੇਜਰ ਡਾ. ਰੀਨਾ ਚਢਾ, ਵਿਸ਼ਾਲੀ ਸਿੰਘ ਅਤੇ ਬਿਊਟੀ ਸ਼ਰਮਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਇਹ ਵਰਕਸ਼ਾਪ ਖ਼ਾਸ ਤੌਰ ‘ਤੇ ਸਕੂਲ ਈਕੋ-ਕਲੱਬਾਂ ਦੇ ਇੰਚਾਰਜ ਅਧਿਆਪਕਾਂ ਲਈ ਕਰਵਾਈ ਗਈ ਸੀ, ਤਾਂ ਜੋ ਉਹ ਆਪਣੇ-ਆਪਣੇ ਜਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰ ਸਕਣ।ਇਸ ਵਰਕਸ਼ਾਪ ਵਿੱਚ ਫਤਿਹਗੜ੍ਹ ਸਾਹਿਬ, ਜਲੰਧਰ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ ਅਤੇ ਐਸ.ਬੀ.ਐਸ. ਨਗਰ ਦੇ ਸਕੂਲਾਂ ਦੇ ਈਕੋ-ਕਲੱਬ ਇੰਚਾਰਜਾਂ ਨੇ ਹਿੱਸਾ ਲਿਆ।ਸੈਸ਼ਨਾਂ ਦੌਰਾਨ ਵਾਤਾਵਰਣ ਦੀ ਸੰਭਾਲ, ਮੌਸ਼ਮ ਵਿੱਚ ਤਬਦੀਲੀ, ਪਾਣੀ ਬਚਾਉਣ, ਸਾਫ਼-ਸੁਥਰਾ ਵਾਤਾਵਰਣ ਬਣਾਉਣ ਵਰਗੇ ਮਹੱਤਵਪੂਰਣ ਵਿਸਿ਼ਆਂ ਤੇ ਬੁਲਾਰਿਆਂ ਵਲੋਂ ਵਿਚਾਰ ਰੱਖੇ ਗਏ।ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਵਾਤਾਵਰਣ ਦੀ ਸੰਭਾਲ ਇੱਕ ਬਹੁਤ ਹੀ ਗੰਭੀਰ ਮਸਲਾ ਹੈ।ਜਿਜ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੋ ਚੁੱਕਾ ਹੈ।ਇਸ ਲਈ ਹਰੇਕ ਖੁਸ਼ੀ ਦੇ ਸਮਾਗਮ ਬੂਟੇ ਲਗਾ ਕੇ ਮਨਾਏ ਜਾਣ।ਇਸ ਤੋਂ ਬਿਨ੍ਹਾਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਅਤੇ ਕੂੜੇ ਦੀ ਸੰਭਾਲ ਬਹੁਤ ਹੀ ਜਰੂਰੀ ਹੈ। ਕਿਉਕਿ ਅਜਿਹੇ ਮੁੱਦੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਅੰਤ ਵਿੱਚ ਜਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਨੇ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ। ਜ਼ਦੋਕਿ ਸਮਾਗਮ ਨੂੰ ਸਫਲ ਬਣਾਉਣ ਅਤੇ ਵਾਤਾਵਰਣ ਸੰਭਾਲ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਮੰਚ ਸੰਚਾਲਣ ਦੀ ਭੂਮਿਕਾ ਕੁਲਵੰਤ ਸਿੰਘ ਵਲੋਂ ਨਿਭਾਈ ਗਈ।ਇਸ ਤੋਂ ਬਿਨ੍ਹਾਂ ਜਿਲ੍ਹਾ ਪੱਧਰ ਤੇ ਵਾਤਾਵਰਣ ਸੰਭਾਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਲੋਂ ਮਾਡਲ ਪ੍ਰਦਰਸ਼ਨੀ ਵੀ ਲਗਾਈ ਗਈ।ਸਮਾਗਮ ਦੌਰਾਨ ਬੂਟਿਆਂ ਦੀ ਸੰਭਾਲ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਅਧਿਆਪਕ ਸੰਜੀਵ ਧਰਮਾਣੀ ਅਤੇ ਅਧਿਆਪਕ ਜਰਨੈਲ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ, ਮਨਜੀਤ ਕੌਰ, ਕੁਲਜਿੰਦਰ ਕੌਰ, ਸੁਖਜੀਤ ਸਿਘ, ਮੀਨਾ ਕੁਮਾਰੀ, ਅਵਤਾਰ ਸਿੰਘ, ਭੁਪਿੰਦਰ ਸਿੰਘ, ਵਨੀਤਾ ਸੈਣੀ, ਇਲੈਕਟ੍ਰੋਨਿਕਸ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ,  ਮਨਦੀਪ ਕੌਰ, ਸ਼ਾਲੂ, ਅਨਾਮਿਕਾ ਸ਼ਰਮਾ, ਚਰਨਜੀਤ ਸਿੰਘ ਬੰਗਾ, ਵਾਤਾਵਰਣ ਪ੍ਰੇਮੀ ਸੰਜੀਵ ਧਰਮਾਣੀ, ਓਮ ਪ੍ਰਕਾਸ਼, ਸੁਖਵਿੰਦਰ ਸਿੰਘ, ਅਤੁਲ ਦੁਬੇਦੀ, ਵਿਵੇਕ ਕੁਮਾਰ, ਜਗਮੋਹਨ ਸਿੰਘ, ਜਗਜੀਤ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *