ਸ੍ਰੀ ਗੁਰੂ ਰਵਿਦਾਸ ਮੰਦਿਰ ਸੋਸਾਇਟੀ (ਰਜਿ)ਖੋਜੇਵਾਲ ਮੰਦਿਰ ਵਿਖੇ ਰੱਖਿਆ ਗਿਆ ਗੁਬੰਧ ਸਾਹਿਬ ਦਾ ਨੀਂਹ ਪੱਥਰ 

Spread the love
ਕਪੂਰਥਲਾ,  ਜੂਨ (   ਕੌੜਾ  ) – ਇੱਥੋਂ ਦੇ ਮੰਦਿਰ ਸ੍ਰੀ ਗੁਰੂ ਰਵਿਦਾਸ ਖੋਜੇਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਸੋਸਾਇਟੀ (ਰਜਿ)ਖੋਜੇਵਾਲ ਵਿਖੇ ਐੱਨਆਰਆਈ ਭਰਾਵਾਂ ਪਿੰਡ ਦੀ ਪੰਚਾਇਤ ਅਤੇ ਸੰਗਤ ਦੇ ਸਹਿਯੋਗ ਨਾਲ ਗੁਬੰਧ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ(ਰਜਿ) ਪੰਜਾਬ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ,ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਗ਼ਾ,ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਤੇ ਗੱਲਬਾਤ ਸ੍ਰੀ ਗੁਰੂ ਰਵਿਦਾਸ ਮੰਦਿਰ ਸੋਸਾਇਟੀ (ਰਜਿ)ਖੋਜੇਵਾਲ ਦੇ ਪ੍ਰਧਾਨ ਨਿਰਮਲ ਲਾਲ ਨੇ ਦੱਸਿਆ ਕਿ ਵਿਖੇ ਐੱਨਆਰਆਈ ਭਰਾਵਾਂ ਪਿੰਡ ਦੀ ਪੰਚਾਇਤ ਅਤੇ ਸੰਗਤ ਦੇ ਸਹਿਯੋਗ ਨਾਲ ਗੁਬੰਧ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।ਸੰਤ ਬਾਬਾ ਨਿਰਮਲ ਦਾਸ ਜੀ ਨੇ ਕਿਹਾ ਕਿ ਇਨਸਾਨ ਦੇ ਮਨ ਵਿਚ ਸੇਵਾ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ।ਸੇਵਾ ਮਨੁੱਖੀ ਜੀਵਨ ਦੀ ਸ਼ੋਭਾ ਹੈ ਤੇ ਸਹੀ ਅਰਥਾਂ ਵਿਚ ਇਹੋ ਪਰਮਾਤਮਾ ਦੀ ਸੱਚੀ ਅਰਾਧਨਾ ਵੀ ਹੈ।ਮਨੁੱਖ ਸੇਵਾ ਭਾਵ ਨਾਲ ਪਰਮਾਤਮਾ ਦੇ ਤੁੱਲ ਹੋ ਜਾਂਦਾ ਹੈ।ਪਰਮਾਤਮਾ ਸਾਰਿਆਂ ਨਾਲ ਪ੍ਰੇਮ ਕਰਦਾ ਹੈ ਅਤੇ ਸਭ ਪ੍ਰਤੀ ਇੱਕੋ ਜਿਹਾ ਭਾਵ ਰੱਖਦਾ ਹੈ ਤੇ ਜਦੋਂ ਇਨਸਾਨ ਵੀ ਉਸ ਦੇ ਮਾਰਗ ਤੇ ਚੱਲਦਾ ਹੈ ਤਾਂ ਉਹ ਉਸ ਤੋਂ ਬਹੁਤ ਪ੍ਰਸੰਨ ਹੁੰਦਾ ਹੈ।ਸੇਵਾ ਲਈ ਉੱਠੇ ਹੱਥ ਓਨੇ ਹੀ ਮਹਾਨ ਹੁੰਦੇ ਹਨ,ਜਿੰਨੇ ਪਰਮਾਤਮਾ ਅੱਗੇ ਪ੍ਰਾਰਥਨਾ ਵਿਚ ਉੱਠਣ ਵਾਲੇ ਹੱਥ ਹੁੰਦੇ ਹਨ।ਉਨ੍ਹਾਂਨੇ ਕਿਹਾ ਕਿ ਦੂਜਿਆਂ ਦੀ ਸੇਵਾ ਕਰਨ ਵਾਲੇ ਇਨਸਾਨ ਤੇ ਪਰਮਾਤਮਾ ਦੀ ਸਦਾ ਕਿਰਪਾ ਬਣੀ ਰਹਿੰਦੀ ਹੈ।ਸਾਡੀ ਸੇਵਾ ਤੋਂ ਖ਼ੁਸ਼ ਹੋਣ ਵਾਲੇ ਲੋਕ ਸਾਨੂੰ ਪਿਆਰ,ਸਨੇਹ,ਅਸ਼ੀਰਵਾਦ ਤੇ ਦੁਆਵਾਂ ਦਿੰਦੇ ਹਨ,ਜਿਸ ਕਾਰਨ ਸਾਡੇ ਕਸ਼ਟ ਦੂਰ ਹੋ ਜਾਂਦੇ ਹਨ।ਪਰਮਾਤਮਾ ਵੀ ਸਾਨੂੰ ਕਸ਼ਟ ਸਹਿਣ ਦੀ ਅਸੀਮ ਸ਼ਕਤੀ ਪ੍ਰਦਾਨ ਕਰਦਾ ਹੈ।ਇਸ ਮੌਕੇ ਸੰਤ ਜਗੀਰ ਸਿੰਘ,ਸਰਪੰਚ ਸਿਮਰਨਜੀਤ ਸਿੰਘ,ਜਗਦੀਸ਼ ਸਿੰਘ ਜੋਸ਼,ਪ੍ਰਧਾਨ ਸੁਖਵਿੰਦਰ ਸਿੰਘ ਪੱਪਾ,ਕਪੂਰ ਸਿੰਘ,ਮਨੋਹਰ ਲਾਲ,ਰਾਜ ਕੁਮਾਰ,ਮਾਸਟਰ ਸ਼ਿੰਦਰਪਾਲ,ਸ਼ਿੰਦਾ ਠੇਕੇਦਾਰ,ਰਾਜ ਕੁਮਾਰ ਰਾਜੂ,ਮੁਨੀਸ਼ਮੀਨਾ ਕੁਮਾਰੀ,ਧਰਮਜੀਤ ਕੌਰ ਸਪਨਾ ਰਾਣੀ,ਗਿਆਨੀ ਗੁਰਨਾਮ ਸਿੰਘ,ਗਿਆਨੀ ਜੋਗਿੰਦਰ ਸਿੰਘ,ਅਜਾਇਬ ਸਿੰਘ,ਅਮਰਜੀਤ ਸਿੰਘ ਥਾਣੇਦਾਰ,ਦਲਬੀਰ ਸਿੰਘ, ਸਤਪਾਲ,ਮੱਖਣ ਸਿੰਘ,ਸਤਪਾਲ ਰੋਣਕੀ ਰਾਮ,ਪ੍ਰੇਮ ਸਿੰਘ  ਸਰਬਜੀਤ ਸਿੰਘ ਦਿਓਲ,ਸਰਬਜੀਤ ਪਵਾਰ ਆਦਿ ਹਾਜ਼ਰ ਸਨ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *