ਹਰਪ੍ਰੀਤ ਧੁੰਨਾ ਦੀ ਅਗਵਾਈ ਵਿੱਚ ਵਿਕਾਸ ਕਮੇਟੀ ਦੇ ਵਫਦ ਵੱਲੋਂ ਪੰਜਾਬ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਨਾਲ ਮੀਟਿੰਗ

Spread the love

27 ਮਾਰਚ,ਗੋਇੰਦਵਾਲ ਸਾਹਿਬ,( ਕਰਨੈਲ ਸਿੰਘ ਰਿੰਕੂ )

ਡਾਇਰੈਕਟਰ ਪੰਜਾਬ ਮੰਡੀ ਬੋਰਡ ਹਰਪ੍ਰੀਤ ਸਿੰਘ ਧੁੰਨਾ ਦੀ ਅਗਵਾਈ ਵਿੱਚ ਵਿਕਾਸ ਕਮੇਟੀ ਦੇ ਵਫਦ ਵੱਲੋਂ ਚੇਅਰਮੈਨ ਪੰਜਾਬ ਲਘੂ ਉਦਯੋਗ ਨਿਗਮ ਸ਼੍ਰੀ ਦਲਵੀਰ ਸਿੰਘ ਢਿੱਲੋਂ ਨਾਲ ਉਦਯੋਗ ਭਵਨ ਚੰਡੀਗੜ੍ਹ ਵਿਖੇ ਇਤਹਾਸਕ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦਾ ਇਲਾਕਾ ਫੇਸ ਦੋ ਦੀਆਂ ਮੁਸ਼ਕਲਾਂ ਸੰਬੰਧੀ ਮੀਟਿੰਗ ਕੀਤੀ ਗਈ । ਇਸ ਮੌਕੇ ਵਿਕਾਸ ਕਮੇਟੀ ਫੋਕਲ ਪੁਆਇੰਟ ਸ਼੍ਰੀ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ,ਜਨਰਲ ਸਕਤੱਰ ਗੁਰਜਿੰਦਰ ਸਿੰਘ ਰੰਧਾਵਾ ,ਚੇਅਰਮੈਨ ਮੰਗਲ ਸਿੰਘ ਰੰਧਾਵਾ , ਮੈਂਬਰ ਕਸ਼ਮੀਰ ਸਿੰਘ ਚੀਮਾ ਮੌਜੂਦ ਸਨ। ਮੀਟਿੰਗ ਵਿੱਚ ਨਗਰ ਗੋਇੰਦਵਾਲ ਸਾਹਿਬ ਦੇ ਫੇਸ 2 ਨਾਲ ਜੁੜੀਆਂ ਪੀ.ਐਸ. ਆਈ.ਈ.ਸੀ. ਮਹਿਕਮੇ ਨਾਲ ਸਬੰਧਤ ਅਹਿਮ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਇਸ ਦੌਰਾਨ ਵਫਦ ਵੱਲੋਂ ਰਿਹਾਇਸ਼ੀ ਪਲਾਟਾਂ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਜੋ ਰਿਹਾਇਸ਼ੀ ਪਲਾਟਾਂ ਨੂੰ 15 ਸਾਲਾਂ ਦੇ ਸਮੇਂ ਦੌਰਾਨ ਉਸਾਰੀ ਕਰਨ ਦੀ ਜੋ ਸ਼ਰਤ ਰੱਖੀ ਗਈ ਹੈ ਉਸ ਵਿੱਚ ਤਿੰਨ ਸਾਲਾਂ ਦਾ ਵਾਧਾ ਕੀਤਾ ਜਾਵੇ, ਬਣੇ ਪਲਾਟ ਧਾਰਕਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇ। ਰਿਹਾਇਸ਼ੀ ਪਲਾਟਾਂ ਦੇ ਨੇੜੇ ਬਣੀ ਨੈਰੋਲੇਕ ਫੈਕਟਰੀ ਦਾ ਤਕਨੀਕੀ ਮਾਹਰਾਂ ਵੱਲੋਂ ਪੜਤਾਲ ਕਰਵਾ ਕੇ ਰਿਪੋਰਟ ਜਾਰੀ ਕੀਤੀ ਜਾਵੇ ਅਤੇ ਪੀਣ ਵਾਲੇ ਪਾਣੀ ਦਾ ਕਿਸੇ ਪ੍ਰਮਾਣਿਕ ਲੈਬੋਟਰੀ ਤੋਂ ਟੈਸਟ ਕਰਵਾ ਕੇ ਰਿਪੋਰਟ ਜਨਤਕ ਕੀਤੀ ਜਾਵੇ । ਇਸ ਤੋਂ ਇਲਾਵਾ ਰਿਹਾਇਸ਼ੀ ਕੰਪਲੈਕਸ ਵਿੱਚ ਪਾਣੀ ਸਪਲਾਈ ਦੇ ਲੀਕੇਜ਼ ਪਾਈਪਾਂ ਦੀ ਮੁਰੰਮਤ, ਲੰਮੇ ਸਮੇਂ ਤੋਂ ਖਰਾਬ ਪਈਆਂ ਸਟਰੀਟ ਲਾਈਟਾਂ ਦੀ ਮੁਰੰਮਤ , ਬਗੈਰ ਢੱਕਣਾ ਤੋਂ ਖੁੱਲੇ ਪਏ ਸੀਵਰੇਜ ਸਬੰਧੀ , ਰਿਹਾਇਸ਼ੀ ਇਲਾਕਿਆਂ ਵਿੱਚੋਂ ਹੈਵੀ ਵਹੀਕਲਾਂ ਦੀ ਆਵਾਜਾਈ ਨੂੰ ਬੰਦ ਕਰਨ , ਫੋਕਲ ਪੁਆਇੰਟ ਵਿਖੇ ਪੀ.ਐਸ.ਆਈ.ਸੀ.ਦੇ ਕਰਮਚਾਰੀਆਂ ਵਿੱਚ ਵਾਧਾ ਕਰਨ ਬਾਰੇ, ਬਿਜਲੀ ਬੰਦ ਹੋਣ ਨਾਲ ਪਾਣੀ ਦੀ ਸਪਲਾਈ ਬੰਦ ਹੋਣ ਤੇ ਜਨਰੇਟਰ ਦੇ ਪ੍ਰਬੰਧ ਬਾਰੇ, ਸੀਵਰੇਜ – ਪਾਣੀ ਦੇ ਬਿਲਾਂ ਨੂੰ ਆਨਲਾਈਨ ਪੇਮੈਂਟ ਕਰਨ ਦੀ ਸੁਵਿਧਾ ਬਾਰੇ, ਫੋਕਲ ਪੁਆਇੰਟ ਦੇ ਬਸ ਸਟੈਂਡ ਦੀ ਸਮੱਸਿਆ ਆਦਿ ਮੰਗਾਂ ਸ਼ਾਮਲ ਸਨ । ਹਰਪ੍ਰੀਤ ਧੁੰਨਾ ਅਤੇ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਉਹਨਾਂ ਦੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ ।

। ਇਸ ਸਬੰਧੀ ਚੇਅਰਮੈਨ ਸ਼੍ਰੀ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਗੋਇੰਦਵਾਲ ਸਾਹਿਬ ਦੇ ਫੇਸ 2 ਨਾਲ ਜੁੜੀਆਂ ਪੀ.ਐਸ. ਆਈ.ਈ.ਸੀ. ਮਹਿਕਮੇ ਨਾਲ ਸਬੰਧਤ ਜੋ ਵੀ ਕੰਮ ਹੋਣ ਵਾਲੇ ਹਨ ਉਹਨਾਂ ਦਾ ਜਲਦ ਹਲ ਕੀਤਾ ਜਾਏਗਾ । ਉਹਨਾਂ ਕਿਹਾ ਕਿ ਸੰਬੰਧਿਤ ਮਹਿਕਮੇ ਦੇ ਐਮਡੀ ਸ਼੍ਰੀ ਮਤੀ ਸੂਰਭੀ ਮਲਿਕ ਨੂੰ ਇਹਨਾਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਵਫਦ ਨੂੰ ਐਮ ਡੀ ਨਾਲ ਮੀਟਿੰਗ ਦਾ ਸੱਦਾ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਜਲਦ ਹੀ ਪਾਣੀ ਅਤੇ ਸੀਵਰੇਜ ਦੇ ਬਿੱਲ ਦੇ ਭੁਗਤਾਨ ਨੂੰ ਡਿਜੀਟਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਲੰਮੀਆਂ ਲਾਈਨਾਂ ਵਿਚ ਲੱਗ ਕੇ ਬਿਲ ਦਾ ਭੁਗਤਾਨ ਨਾ ਕਰਨਾ ਪਵੇ ।

a

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *