ਹਿਰਦੇਪਾਲ ਸਿੰਘ ਅਮਰੀਕਾ ਵਲੋਂ ਨੋਜ਼ਵਾਨਾਂ ਨੂੰ  3 ਲੱਖ ਰੁਪਏ ਦੇ ਜਿੰਮ ਦਾ ਸਮਾਨ ਭੇਟ

Spread the love
ਪਿੰਡ ਦੇ ਸਕੂਲਾਂ ਦੀ ਬਿਹਤਰੀ ਅਤੇ ਗਰੀਬ ਲੋਕਾਂ ਦੀ ਮਦਦ ਲਈ ਪਾ ਚੁੱਕੇ ਨੇ ਵੱਡਾ ਯੋਗਦਾਨ
ਸਿੱਧਵਾਂ ਬੇਟ, 16 ਫਰਵਰੀ (ਜਸਵਿੰਦਰ ਸਿੰਘ ਡਾਂਗੀਆ)- ਪਿੰਡ ਗਾਲਿਬ ਕਲਾਂ ਦੇ ਉਘੇ ਸਮਾਜ ਸੇਵੀ ਹਿਰਦੇਪਾਲ ਸਿੰਘ ਅਮਰੀਕਾ ਵਲੋਂ ਪਿੰਡ ਗਾਲਿਬ ਕਲਾਂ ਵਿਖੇ ਨੌਜ਼ਵਾਨਾਂ ਲਈ ਆਧੁਨਿਕ ਜਿੰਮ ਦਾ ਸਾਮਾਨ ਲੈ ਕੇ ਦਿੱਤਾ ਗਿਆ ਹੈ। ਇਸ ਸਮੇਂ ਹਿਰਦੇਪਾਲ ਸਿੰਘ ਅਮਰੀਕਾ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਪਿੰਡ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਤੇ ਹੋਰ ਭੈੜੀਆਂ ਅਲਾਮਤਾਂ ਤੋਂ ਹਟਾ ਕੇ ਖੇਡਾਂ ਅਤੇ ਸਰੀਰ ਫਿੱਟ ਰੱਖਣ ਵਾਲੀਆਂ ਗੇਮਾਂ ਨਾਲ ਜੋੜਨਾਂ ਹੈ ਤੇ ਉਹ ਅੱਗੇ ਤੋਂ ਵੀ ਸਮਾਜ ਸੇਵਾ ਦੇ ਕਾਰਜ ਕਰਦੇ ਰਹਿਣਗੇ | ਇਸ ਸਮੇਂ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਗਿਆਨੀ ਅਤੇ ਹਰਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਪਿੰਡ ਦੇ ਨੌਜ਼ਵਾਨਾਂ ਨੇ 3 ਲੱਖ 10 ਹਜ਼ਾਰ ਰੁਪਏ ਦੇ ਜਿੰਮ ਦਾ ਸਮਾਨ ਲਿਆ ਸੀ ਜਿਸ ਨੂੰ ਹਿਰਦੇਪਾਲ ਸਿੰਘ ਅਮਰੀਕਾ ਨੇ ਇਕੱਲੇ ਹੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨੋਜ਼ਵਾਨਾਂ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਭਰਾਵਾਂ ਵਲੋਂ ਇੱਕਠੇ ਕੀਤੇ ਕਰੀਬ 2 ਲੱਖ ਰੁਪਏ ਜਿੰਮ ਦਾ ਸਮਾਨ ਰੱਖਣ ਲਈ ਬਣਾਏ ਹਾਲ ਦੀ ਰਿਪੇਅਰ ਤੇ ਰੱਖ-ਰਖਾਵ ਤੇ ਖਰਚ ਕੀਤੇ ਜਾਣਗੇ। ਇਸ ਸਮੇਂ ਸਮੁੱਚੀ ਗ੍ਰਾਂਮ ਪੰਚਾਇਤ ਤੇ ਨੋਜ਼ਵਾਨਾਂ ਨੇ ਹਿਰਦੇਪਾਲ ਸਿੰਘ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਜਿੱਥੇ ਗਰੀਬ ਤੇ ਦੱਬੇ-ਕੁਚਲੇ ਲੋਕਾਂ ਦੀ ਬਾਂਹ ਫੜੀ ਉਥੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਸੁਧਾਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਕੂਲ ‘ਚ ਬੱਚਿਆਂ ਲਈ ਵਧੀਆ ਬਾਥਰੂਮ, ਕੰਪਿਓਟਰ, ਸਮਾਰਟ ਐਲ.ਈ.ਡੀ., ਸਕੂਲ ਦੀ ਚਾਰਦੀਵਾਰੀ ਕਰਵਾਉਣ ਤੋਂ ਇਲਾਵਾ ਇਸ ਸਕੂਲ ਵਿਚ ਗਰਾਊਾਡ ਦੀ ਘਾਟ ਨੂੰ ਪੂਰਾ ਕਰਨ ਲਈ ਪੰਚਾਇਤ ਦੇ ਸਹਿਯੋਗ ਨਾਲ ਸਾਮਲਾਟ ‘ਚੋਂ ਜ਼ਮੀਨ ਦਾਨ ਕਰਵਾਕੇ ਉਸ ਵਿਚ ਭਰਤ ਪਾਕੇ ਚਾਰਦੀਵਾਰੀ ਕਰਵਾਈ ਹੈ | ਸਕੂਲ ਵਿਚ ਬੱਚਿਆਂ ਨੂੰ ਸ਼ੁੱਧ ਤੇ ਸਾਫ ਪਾਣੀ ਮਹੁੱਈਆ ਕਰਵਾਉਣ ਲਈ ਵਾਟਰ ਕੂਲਰ, ਲਾਈਟ ਲਈ ਸੋਲਰ ਸਿਸਟਮ ਅਤੇ ਸਕੂਲ ਲਈ ਵੱਡਾ ਜਰਨੇਟਰ ਲੈ ਕੇ ਦਿੱਤਾ ਹੈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਆਉਣ ਲਈ ਇਕ ਆਟੋ ਲੈ ਕੇ ਦਿੱਤਾ ਜਾ ਰਿਹਾ ਹੈ। ਵੱਡੇ ਸਕੂਲ ਦੀ ਗਰਾਉਡ ਵਿਚ ਰਾਤ ਸਮੇਂ ਫੁੱਟਬਾਲ ਖੇਡਣ ਵਾਲੇ ਨੌਜਵਾਨਾਂ ਲਈ 7 ਲੱਖ ਦੀ ਲਾਗਤ ਨਾਲ ਲਾਈਟਾਂ ਦਾ ਪ੍ਰਬੰਧ ਕਰ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮਦਦ
ਕਰਨਾ, ਗਰੀਬਾਂ ਦਾ ਇਲਾਜ ਕਰਵਾਉਣ ਤੇ ਬੇਘਰੇ ਲੋਕਾਂ ਲਈ ਛੱਤ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਹਮੇਸ਼ਾਂ ਪਹਿਲ ਰਹੀ ਹੈ। ਇਸ ਸਮੇਂ ਅਵਤਾਰ ਸਿੰਘ ਘੋਗਾ ਪੰਚ, ਗੁਰਮੁਖ ਸਿੰਘ ਪੰਚ, ਕੁਲਵੰਤ ਸਿੰਘ ਬੱਬੂ ਪੰਚ, ਗੁਰਦੀਪ ਸਿੰਘ ਦੀਪਾ ਪੰਚ, ਸਿੰਗਾਰਾ ਸਿੰਘ ਪੰਚ, ਕੁਲਵਿੰਦਰ ਸਿੰਘ ਚਾਹਲ ਪੰਚ, ਵਰਿੰਦਰਦੀਪ ਸਿੰਘ ਜਿੰਮੀ ਪੰਚ, ਸੁਖਜੀਤ ਕੁਮਾਰ ਸੋਨੀ, ਮੈਨੇਜਰ ਮਨਪ੍ਰੀਤ ਸਿੰਘ ਮਨੀ, ਜਗਜੀਤ ਸਿੰਘ ਕਾਕਾ, ਅਮਰਜੀਤ ਸਿੰਘ ਸਿਪਾਹੀ, ਨੋਨਾ ਗਰੇਵਾਲ, ਦਰਸ਼ਪ੍ਰੀਤ ਗਾਲਿਬ, ਅਜਮੇਰ ਸਿੰਘ ਸਾਬਕਾ ਪੰਚ, ਅਮਰੀਕ ਸਿੰਘ, ਠੇਕੇਦਾਰ ਚਮਕੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੋਜ਼ਵਾਨ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *