ਸੰਗਤ ਮੰਡੀ ਬਠਿੰਡਾ 4 ਜੂਨ (ਰਾਜੇਸ਼ ਗੋਇਲ) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਪਿੰਡ ਭਾਈ ਬਖਤੌਰ ਪਹੁੰਚੇ ਜਿੱਥੇ ਸਾਡਾ ਪਿੰਡ ਬਕਾਊ ਹੈ ਦੇ ਪੋਸਟਰ ਲੱਗੇ ਸਨ ਦੇ ਮਾਮਲੇ ਵਿੱਚ ਲਖਵੀਰ ਸਿੰਘ ਨੌਜਵਾਨ ਨਾਲ ਗੱਲ ਕੀਤੀ, ਉਥੇ ਪਿੰਡ ਵਾਸੀਆਂ ਨੂੰ ਵੀ ਵਿਸ਼ਵਾਸ਼ ਦਵਾਇਆ ਕਿ ਉਹ ਇਸ ਲੜਾਈ ਵਿੱਚ ਉਹਨਾਂ ਦੇ ਨਾਲ ਖੜੇ ਹਨ। ਇਸ ਮੌਕੇ ਉਹਨਾਂ ਨਸ਼ਾ ਤਸਕਰਾਂ ਵੱਲੋਂ ਕੁੱਟਮਾਰ ਕਰਕੇ ਜਖਮੀ ਕੀਤੇ ਸਾਬਕਾ ਫੌਜੀ ਰਣਬੀਰ ਸਿੰਘ ਨੂੰ ਵੀ ਬਠਿੰਡਾ ਹਸਪਤਾਲ ਵਿੱਚ ਮਿਲਣ ਪਹੁੰਚੇ ਅਤੇ ਉਹਨਾਂ ਦੀ ਹੌਸਲਾ ਵਜਾਈ ਕੀਤੀ ਗਈ। ਇਸ ਦੌਰਾਨ ਉਹ ਸੀਆਈਏ ਸਟਾਫ ਦੋ ਦੀ ਹਿਰਾਸਤ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਰੇ ਪਿੰਡ ਗੋਨਿਆਣਾ ਦੇ ਅਧਿਆਪਕ ਨਰਿੰਦਰ ਦੀਪ ਸਿੰਘ ਦੇ ਪਰਿਵਾਰ ਨੂੰ ਵੀ ਮਿਲਣ ਲਈ ਪਹੁੰਚੇ ਤੇ ਉਹਨਾਂ ਨੂੰ ਵੀ ਹੌਸਲਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ, ਵਿਗੜ ਰਹੇ ਹਾਲਾਤ ਪ੍ਰਤੀ ਮੁੱਖ ਮੰਤਰੀ ਅਤੇ ਡੀਜੀਪੀ ਦਾ ਕੋਈ ਧਿਆਨ ਨਹੀਂ, ਸ਼ਰੇਆਮ ਨੌਜਵਾਨਾਂ ਦੇ ਕਤਲੇਆਮ ਹੋ ਰਹੇ ਹਨ, ਪਰ ਇਸ ਪਾਸੇ ਸਰਕਾਰ ਦੀਆਂ ਅੱਖਾਂ ਬੰਦ ਹਨ। ਉਹਨਾਂ ਕਿਹਾ ਕਿ ਸਰਕਾਰ ਬਨਣ ਦਿਓ ਪੁਲਿਸ ਦੇ ਕਾਨੂੰਨ ਵਿੱਚ ਬਦਲਾਵ ਕਰਾਂਗੇ ਅਤੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਦਿੱਤੀਆਂ ਪਾਵਰਾਂ ਘੱਟ ਕਰਾਂਗੇ ਤਾਂ ਜੋ ਕਿਸੇ ਵੀ ਥਾਣੇ ਵਿੱਚ ਥਰਡ ਡਿਗਰੀ ਨਾਲ ਕਿਸੇ ਨੌਜਵਾਨ ਦੀ ਮੌਤ ਨਾ ਹੋਵੇ ਅਤੇ ਨਾ ਹੀ ਇਸ ਤਰਹਾਂ ਨਸ਼ਿਆਂ ਖਿਲਾਫ ਆਵਾਜ਼ ਉਠਾਉਣ ਵਾਲੇ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ ਬਚ ਕੇ ਨਿਕਲ ਸਕਣ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਬਹੁਤ ਮਾੜੇ ਹਨ ,ਦਿੱਲੀ ਵਾਲੇ ਕਾਬਜ ਹੋ ਚੁੱਕੇ ਹਨ, ਇਨਚਾਰਜ ਕਾਂਗਰਸ ਦੇ ਵੀ ਲੱਗਦੇ ਹਨ ਪਰ ਇਸ ਤਰਹਾਂ ਕਾਂਗਰਸ ਦਾ ਕੋਈ ਵੀ ਲੀਡਰ ਮੰਤਰੀਆਂ, ਵਿਧਾਇਕਾਂ ਦੇ ਨਾਲ ਓਐਸਡੀ ਜਾਂ ਵੱਖ-ਵੱਖ ਵਿਭਾਗਾਂ ਦਾ ਚੇਅਰਮੈਨ ਬਾਹਰਲੇ ਸੂਬਿਆਂ ਵਿੱਚੋਂ ਨਹੀਂ ਲਾਇਆ ਪ੍ਰੰਤੂ ਆਮ ਆਦਮੀ ਪਾਰਟੀ ਦਾ ਤਾਂ ਸਿਖਰ ਹੋ ਚੁੱਕਿਆ ਹੈ ਜੋ ਪੰਜਾਬ ਦੇ ਵੱਖ-ਵੱਖ ਅਹੁਦਿਆਂ ਤੇ ਦਿੱਲੀ ਅਤੇ ਹੋਰਨਾਂ ਸੂਬਿਆਂ ਦੇ ਆਪ ਦੇ ਵਰਕਰਾਂ ਨੂੰ ਇੰਚਾਰਜ ਲਾਇਆ ਜਾ ਰਿਹਾ ਹੈ ਪਰੰਤੂ ਸਰਕਾਰ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ, ਇਹਨਾਂ ਗੱਲਾਂ ਦਾ ਮੁੱਖ ਮੰਤਰੀ ਅਤੇ ਕੇਜਰੀਵਾਲ ਨੂੰ ਜਵਾਬ ਤਾਂ ਦੇਣਾ ਹੀ ਪਵੇਗਾ । ਇਸ ਮੌਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਰਾਜਾ ਵੜਿੰਗ ਨੂੰ ਔਕਾਤ ਲਫਜ਼ ਨਾਲ ਸੰਬੋਧਨ ਕਰਨ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਔਕਾਤ ਵਰਗੇ ਸ਼ਬਦ ਬੋਲਣ ਵਾਲੇ ਲੀਡਰ ਨੂੰ ਔਕਾਤ ਯਾਦ ਵੀ ਕਰਵਾ ਸਕਦੇ ਹਾਂ ਪਰ ਉਹ ਉਹਨਾਂ ਦਾ ਸਤਿਕਾਰ ਕਰਦੇ ਹਨ, ਇਸ ਤਰ੍ਹਾਂ ਦੇ ਲਫਜ਼ ਬੋਲਣੇ ਸ਼ੋਭਾ ਨਹੀਂ ਦਿੰਦੇ। ਉਹਨਾਂ ਕਿਹਾ ਕਿ ਪਹਿਲਾਂ ਇਹ ਅੱਜਗਰ ਕਾਂਗਰਸ ਨੂੰ ਖਾ ਗਏ ਅਤੇ ਹੁਣ ਭਾਜਪਾ ਨੂੰ ਖਾਣ ਤੇ ਲੱਗੇ ਹੋਏ ਹਨ, ਜਿਨਾਂ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇਜਾ ਸਿੰਘ ਦੰਦੀਵਾਲ ਅਵਤਾਰ ਸਿੰਘ ਗੋਨਿਆਣਾ ਕੇਕੇ ਅਗਰਵਾਲ ਬਲਵੰਤ ਰਾਏ ਨਾਥ ਪਵਨ ਮਾਨੀ ਬਲਜਿੰਦਰ ਸਿੰਘ ਠੇਕੇਦਾਰ ਜ਼ਿਲਾ ਪ੍ਰਧਾਨ ਰਾਜਨ ਗਰਗ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਪ੍ਰਕਾਸ਼ ਚੰਦ ਰਾਧੇ ਸ਼ਾਮ ਮਹਿੰਦਰ ਭੋਲਾ ਭੁਪਿੰਦਰ ਸਿੰਘ ਗੋਰਾ ਕੌਰ ਸਿੰਘ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਜੀ ਦਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਲੀਡਰ ਹਾਜ਼ਰ ਸਨ ਜਾਰੀ ਕਰਤਾ ਰੁਪਿੰਦਰ ਬਿੰਦਰਾ ਮੀਤ ਪ੍ਰਧਾਨ ਬਠਿੰਡਾ।







