ਬਰਨਾਲਾ, 29 ਅਗਸਤ (ਸਟਾਫ ਰਿਪੋਰਟਰ):- ਸਥਾਨਕ ਸੰਤ ਉੱਤਰਦੇਵ ਨਗਰ ਕਾਰੋਬਾਰ ਗਲੀ ਨੰਬਰ 12 ਵਿੱਚ ਇੱਕ ਕੱਲੇ ਰਹਿ ਰਹੇ ਗਰੀਬ ਅਪਾਹਜ ਬਜ਼ੁਰਗ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਹੈ। ਬੀਤੇ ਤਿੰਨ ਚਾਰ ਦਿਨ ਤੋਂ ਲਗਾਤਾਰ ਹੋਈ ਬਾਰਿਸ਼ ਕਾਰਨ ਉਕਤ ਪਤੇ ਉੱਪਰ ਰਹਿ ਰਹੇ ਸੁਖਦੇਵ ਸਿੰਘ ਜੋ ਕਿ ਬਜ਼ੁਰਗ ਹੋਣ ਦੇ ਨਾਲ ਨਾਲ ਅਪਾਹਜ ਹਨ ਅਤੇ ਆਪਣੇ ਘਰ ਵਿੱਚ ਇਕੱਲੇ ਹੀ ਰਹਿੰਦੇ ਹਨ ਦੀ ਅਚਾਨਕ ਛੱਤ ਡਿੱਗ ਜਾਣ ਕਾਰਨ ਉਹ ਹੁਣ ਬੇਘਰ ਹੋ ਗਿਆ ਹੈ। ਜਦੋਂ ਇਸ ਘਟਨਾ ਦੀ ਜਾਣਕਾਰੀ ਹਲਕਾ ਮਹਿਲ ਕਲਾਂ ਤੋਂ ਸੰਭਾਵੀ ਉਮੀਦਵਾਰ ਅਤੇ ਬਰਨਾਲਾ ਤੋਂ ਸਾਬਕਾ ਕੌਂਸਲਰ ਰਹਿ ਚੁੱਕੇ ਜਸਮੇਲ ਸਿੰਘ ਡੈਅਰੀਵਾਲਾ ਨੂੰ ਮਿਲੀ ਤਾਂ ਤੁਰੰਤ ਮੌਕੇ ਉੱਪਰ ਪਹੁੰਚੇ ਅਤੇ ਬਜ਼ੁਰਗ ਦੀ ਮਲਮ ਪੱਟੀ ਕਰਵਾ ਉਪਰੰਤ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਬਜ਼ੁਰਗ ਦੀ ਆਰਥਿਕ ਮਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪੂਰੇ ਪੰਜਾਬ ਵਿੱਚ ਆਫਤ ਬਣ ਕੇ ਹੋਈ ਬਰਸਾਤ ਕਾਰਨ ਬਰਨਾਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਘਰਾਂ ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ ਹੋਏ ਨੁਕਸਾਨ ਦੀਆਂ ਖਬਰਾਂ ਰੋਜ਼ਾਨਾ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਹਨ ਜਿਸ ਕਾਰਨ ਕਾਫੀ ਲੋਕ ਆਪਣੇ ਆਸੀਆਨੀਆਂ ਨੂੰ ਗਵਾ ਕੇ ਬੇਘਰ ਹੋ ਗਏ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਆਫਤ ਦੀ ਘੜੀ ਵਿੱਚ ਸਰਕਾਰ ਪ੍ਰਸ਼ਾਸਨ ਦੇ ਨਾਲ ਨਾਲ ਪਿੰਡਾਂ ਵਿੱਚ ਸਰਪੰਚਾਂ ਪੰਚਾਂ ਰਾਹੀਂ ਅਤੇ ਸ਼ਹਿਰਾਂ ਵਿੱਚ ਨਗਰ ਕੌਂਸਲਰਾਂ ਰਾਹੀਂ ਸਰਵੇ ਕਰਵਾ ਕੇ ਇਸ ਆਫ਼ਤਾਂ ਕਾਰਨ ਪੰਜਾਬ ਦੀ ਜਨਤਾ ਦੇ ਹੋਏ ਜਾਨੀ ਮਾਲੀ ਨੁਕਸਾਨ ਅੱਗੇ ਆ ਕੇ ਇਹਨਾਂ ਦੀ ਮਦਦ ਕਰੇ ਤਾਂ ਜੋ ਇਹ ਲੋਕ ਮੁੜ ਤੋਂ ਆਪਣੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਬਤੀਤ ਕਰ ਸਕਣ ਕਿਉਂਕਿ ਇਹ ਘਟਨਾ ਇਹ ਘਟਨਾ ਕੋਈ ਇੱਕ ਅੱਧੀ ਨਹੀਂ ਹੋਈ ਜਿਸ ਦੀ ਭਰ ਪਾਈ ਕੀਤੀ ਜਾ ਸਕੇ ਇਸ ਲਈ ਇਹਦੀ ਸਮੁੱਚੀ ਜਿੰਮੇਵਾਰੀ ਸੂਬੇ ਵਿੱਚ ਰਾਜ ਕਰਨ ਵਾਲੀ ਸਰਕਾਰ ਦੀ ਹੁੰਦੀ ਹੈ ਇਸ ਲਈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਬਰਸਾਤ ਕਾਰਨ ਪੀੜਤ ਲੋਕਾਂ ਦੀ ਸਾਰ ਲਈ ਜਾਵੇ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






