ਗੋਇੰਦਵਾਲ ਸਾਹਿਬ, 19 ਅਪ੍ਰੈਲ ( ਕਰਨੈਲ ਸਿੰਘ ਰਿੰਕੂ ) ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।ਇਹ ਨਗਰ ਕੀਰਤਨ ਕਸਬਾ ਗੋਇੰਦਵਾਲ ਸਾਹਿਬ ਦੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਸਮਾਪਤ ਹੋਇਆ,ਇਸ ਮੌਕੇ ਨਗਰ ਦੀਆਂ ਸੰਗਤਾਂ ਵਲੋਂ ਵੱਖ ਵੱਖ ਪੜਾਵਾਂ ਤੇ ਸ਼ਰਧਾ ਸਹਿਤ ਗੁਰੂ ਕੇ ਲੰਗਰਾਂ ਲਗਾਏ ਗਏ ,ਇਸ ਦੌਰਾਨ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ,ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ ਨੇ ਦੇਸ਼ ਵਿਦੇਸ਼ ਵਿਚ ਵਸਦੀਆਂ ਸਿੱਖ ਸੰਗਤਾਂ ਨੂੰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ।ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਨਿਰਮਲ ਢੋਟੀ,ਮੀਤ ਮੈਨੇਜਰ ਸਰਬਜੀਤ ਸਿੰਘ ਮੁੰਡਾ ਪਿੰਡ, ਕੁਲਦੀਪ ਸਿੰਘ ਲਹੌਰੀਆ ਸਾਬਕਾ ਸਰਪੰਚ,ਹਰਪ੍ਰੀਤ ਸਿੰਘ ਧੁੰਨਾ,ਪ੍ਰੇਮ ਸਿੰਘ ਪੰਨੂੰ ਜ਼ਿਲਾ ਪ੍ਰੀਸ਼ਦ,ਬਲਜਿੰਦਰ ਸਿੰਘ,ਆਨੰਦ ਸਿੰਘ,ਗੁਰਸਾਹਿਬ ਸਿੰਘ,ਕੁਲਦੀਪ ਸਿੰਘ,ਹਰਜੀਤ ਸਿੰਘ,ਟਹਿਲ ਸਿੰਘ,ਹਰਚਰਨ ਸਿੰਘ, ਸਤਨਾਮ ਸਿੰਘਰਜਵੰਤ ਕੌਰ,ਜਸਬੀਰ ਸਿੰਘ,ਹਰਪਿੰਦਰ ਸਿੰਘ ਗਿੱਲ,ਸਰਵਣ ਸਿੰਘ ਲਾਲੀ,ਸੁਖਬੀਰ ਸਿੰਘ ਮਿੱਠੂ ਰਜਵੰਤ ਕੌਰ,,ਸੁਖਦੇਵ ਸਿੰਘ ਅਕਾਂਊਟੈਂਟ,ਗੁਰਦੇਵ ਸਿੰਘ ਘੜਕਾ,ਹਰਭਜਨ ਸਿੰਘ ਰਾਠੌਰ,ਜਸਵਿੰਦਰ ਸਿੰਘ,ਪਰਮਜੀਤ ਸਿੰਘ, ਰਛਪਾਲ ਸਿੰਘ, ਹਰਪ੍ਰੀਤ ਸਿੰਘ,ਵਰਿੰਦਰ ਜੋਤੀ,ਮੱਸਾ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਸਤਨਾਮ ਸਿੰਘ ਰਾਜਾ, ਸ਼ੇਰ ਸਿੰਘ,ਆਦਿ ਹਾਜਰ ਸਨ।







