ਅੰਗੀਠਾ ਸਾਹਿਬ ਪਿੰਡ ਲੱਖਪੁਰ ਵਿਖੇ ਕਰਵਾਇਆ ਸਲਾਨਾ ਭੰਡਾਰਾ

Spread the love

ਫਗਵਾੜਾ 8 ਅਪ੍ਰੈਲ ( ਪ੍ਰੀਤ ਕੌਰ ) 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਮਹਾਰਾਜ ਅੰਗੀਠਾ ਸਾਹਿਬ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਸੁਆਮੀ ਪ੍ਰੇਮਾਨੰਦ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਜਵਾਲਾ ਦਾਸ ਜੀ ਅਤੇ ਸੁਆਮੀ ਰਾਮ ਚੇਤਨ ਨੰਦ ਦੀ ਯਾਦ ਨੂੰ ਸਮਰਪਿਤ ਸਲਾਨਾ ਭੰਡਾਰਾ ਕਰਵਾਇਆ ਗਿਆ। ਸਵੇਰੇ ਪੰਡਿਤ ਜੋਗਿੰਦਰ ਸ਼ਰਮਾ ਵਲੋਂ ਹਵਨ ਯੱਗ ਸੰਪਨ ਕਰਵਾਇਆ ਗਿਆ। ਇਸ ਮੌਕੇ ਪੰਡਿਤ ਜਗਦੀਸ਼ ਬੋਪਾਰਾਏ, ਬਾਬਾ ਕਰਨੈਲ ਸਿੰਘ ਲੱਖਪੁਰ ਅਤੇ ਮਹੰਤ ਰਾਮ ਜੀ ਲੱਖਪੁਰ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਭਗਤ ਜਵਾਲਾ ਦਾਸ ਅਤੇ ਸੁਆਮੀ ਰਾਮ ਚੇਤਨ ਨੰਦ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਹ ਜਿੱਥੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ ਸਨ, ਉੱਥੇ ਹੀ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਅਤੇ ਵਿਦਿਆ ਦੇ ਮਹੱਤਵ ਨੂੰ ਵੀ ਸਮਝਦੇ ਸਨ। ਉਹਨਾਂ ਨੇ ਜਿੱਥੇ ਬਹੁਤ ਸਾਰੇ ਰੁੱਖ ਲਗਾਏ ਉੱਥੇ ਹੀ ਵਿਦਿਆ ਦੇ ਪ੍ਰਸਾਰ ਲਈ ਪਿੰਡ ਲੱਖਪੁਰ ਵਿਚ ਵਿਦਿਅਕ ਅਦਾਰੇ ਵੀ ਸ਼ੁਰੂ ਕਰਵਾਏ। ਉਹਨਾਂ ਸਮੂਹ ਹਾਜਰੀਨ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਪਰਮਾਤਮਾ ਦੀ ਭਗਤੀ ਅਤੇ ਸਮਰੱਥਾ ਅਨੁਸਾਰ ਸਮਾਜ ਸੇਵਾ ਦੇ ਕੰਮਾਂ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਸੇਵਾਦਾਰਾਂ ਵਲੋਂ ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਰੇਸ਼ਮ ਸਿੰਘ ਲੱਖਪੁਰ, ਸੇਵਾ ਸਿੰਘ ਢੱਡਵਾਲ, ਸੁਰਿੰਦਰ ਸਿੰਘ ਢੱਡਵਾਲ, ਪੱਪੂ ਲੱਖਪੁਰ, ਹਰਭਜਨ ਸਿੰਘ, ਦੇਵ ਰਾਮ, ਅਮਰਜੀਤ, ਰਣਜੀਤ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ ਢੱਡਵਾਲ, ਗੁਰਦੀਪ ਸਿੰਘ, ਤਰਲੋਚਨ ਸਿੰਘ, ਸਨੀ, ਦੀਪੂ ਹਲਵਾਈ, ਰਾਮ ਆਸਰਾ, ਮਨਜੀਤ ਸਿੰਘ, ਜਸਵਿੰਦਰ ਸਿੰਘ, ਸਤਪਾਲ ਚਿੜੀ, ਕਿਸ਼ਨ ਸਿੰਘ, ਕਾਕਾ ਲੱਖਪੁਰ, ਸੰਤੋਖ ਸਿੰਘ ਲੱਖਪੁਰ, ਮਲਜਿੰਦਰ ਸਿੰਘ ਢੱਡਵਾਲ ਆਦਿ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਸਕੂਲ ਮੀਰਾਪੁਰ ਗੁਜਰਾਤਾਂ ਵਿਖੇ ਕਰਵਾਇਆ ਡਾ. ਅੰਬੇਡਕਰ ਜਯੰਤੀ ਨੂੰ ਸਮਰਪਿਤ ਸਮਾਗਮ
* ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਦੀ ਜੀਵਨੀ ਬਾਰੇ ਜਾਣੂ ਕਰਵਾਇਆ
ਫਗਵਾੜਾ 8 ਅਪ੍ਰੈਲ (      ) ਸਰਕਾਰੀ ਪ੍ਰਾਇਮਰੀ ਸਕੂਲ ਮੀਰਾਪੁਰ ਗੁਜਰਾਤਾਂ ਤਹਿਸੀਲ ਫਗਵਾੜਾ ਵਿਖੇ ਸਕੂਲ ਇੰਚਾਰਜ ਦਲਜੀਤ ਸਿੰਘ ਸੈਣੀ ਅਤੇ ਰਾਮ ਲਾਲ ਵਰਮਾ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਵਿਚ ਸਥਾਪਤ ਡਾ. ਅੰਬੇਡਕਰ ਦੇ ਬੁੱਤ ‘ਤੇ ਫੁਲ ਮਾਲਾਵਾਂ ਅਰਪਣ ਕੀਤੀਆਂ ਗਈਆਂ। ਸਕੂਲ ਇੰਚਾਰਜ ਦਲਜੀਤ ਸਿੰਘ ਸੈਣੀ, ਰਾਮ ਲਾਲ ਵਰਮਾ ਤੋਂ ਇਲਾਵਾ ਸੀ.ਐਚ.ਟੀ. ਮਨਜੀਤ ਸਿੰਘ ਘੇੜਾ, ਸੀ.ਐਚ.ਟੀ. ਸਤਨਾਮ ਸਿੰਘ, ਸੀ.ਐਚ.ਟੀ. (ਰਿਟਾ.) ਰਾਮ ਲੁਭਾਇਆ ਰਿਹਾਣਾ ਜੱਟਾਂ ਨੇ ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਦੇ ਜੀਵਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਹਨਾਂ ਵਿਦਿਆਰਥੀਆਂ ਨੂੰ ਪੜ੍ਹ ਲਿਖ ਕੇ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੱਡੂ ਵੀ ਵੰਡੇ ਗਏ। ਅਖੀਰ ਵਿਚ ਮੈਡਮ ਮਨਪ੍ਰੀਤ ਕੌਰ ਨੇ ਵੀ ਭਾਰਤ ਰਤਨ ਡਾ. ਅੰਬੇਡਕਰ ਬਾਰੇ ਆਪਣੇ ਵਿਚਾਰ ਰੱਖੇ ਅਤੇ ਸਮੂਹ ਪਤਵੰਤਿਆਂ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਕੌਰ, ਸੋਨੀਆ ਸੋਨੀ, ਗੁਰਬਖਸ਼ ਕੌਰ, ਕਮਲਜੀਤ ਕੌਰ, ਪਰਵੀਨ ਕੌਰ, ਸ਼ਿਖਾ ਸੱਭਰਵਾਲ, ਜਸਵਿੰਦਰ ਕੌਰ, ਕਮਲ ਕੋਹਾੜ, ਹਰਵਿੰਦਰ ਕੌਰ ਰਿਹਾਣਾ ਜੱਟਾਂ, ਤਜਿੰਦਰ ਕੌਰ, ਹਰਪ੍ਰੀਤ, ਰਿੱਕੀ ਠੇਕੇਦਾਰ, ਹਰਲੀਨ, ਲਤੀਫ, ਨਗੀਨਾ, ਰਾਜਾ, ਬਲਵਿੰਦਰ ਬਿੰਦਾ, ਦਲਬੀਰ ਕੌਰ ਆਦਿ ਹਾਜਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *