ਅੱਜ ਮੇਲੇ ਤੇ ਵਿਸ਼ੇਸ਼

Spread the love
ਪੰਜਾਬ ਦਾ ਇਕੋ-ਇਕ ਸ਼ਕਤੀਪੀਠ : ਮਾਂ ਤ੍ਰਿਪੁਰਮਾਲਨੀ ਧਾਮ, ਜਲੰਧਰ ਜਦੋਂ ਤੁਸੀਂ ਜਲੰਧਰ ਸ਼ਹਿਰ ਦੇ ਦੁਆਬਾ ਚੌਕ ਪਹੁੰਚਦੇ ਹੋ ਤੇ ਉੱਥੋਂ ਕੁਝ ਕਦਮ ਪੈਦਲ ਚਲਦੇ ਹੀ ਘੰਟੀਆਂ ਦੀ ਖਣਖਣਾਹਟ ਤੁਹਾਨੂੰ ਇੱਕ ਅਜਿਹੀ ਪਵਿੱਤਰ ਥਾਂ ਵੱਲ ਸੱਦਾ ਦਿੰਦੀ ਹੈ, ਜਿੱਥੇ ਆਸਥਾ, ਇਤਿਹਾਸ ਅਤੇ ਭਗਤੀ ਦੀ ਰੂਹ ਮਿਸ਼ਰਤ ਹੈ। ਜੀ ਹਾਂ, ਉਹ ਹੈ ਸ੍ਰੀ ਦੇਵੀ ਤਾਲਾਬ ਮੰਦਿਰ ਜੋਕਿ ਨਾ ਸਿਰਫ਼ ਜਲੰਧਰ ਦੀ ਸ਼ਾਨ ਹੈ, ਸਗੋਂ ਸੰਸਾਰ ਭਰ ਦੇ ਭਗਤਜਨਾਂ ਦੀਆਂ ਨਜ਼ਰਾਂ ‘ਚ ਇਸਨੂੰ ਇੱਕ ਉੱਚ ਪਵਿੱਤਰ ਸ਼ਕਤੀਪੀਠ ਵਜੋਂ ਵੀ ਮੰਨਿਆ ਜਾਂਦਾ ਹੈ।
ਇਸ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ 51 ਸ਼ਕਤੀਪੀਠਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਮਾਂ ਤ੍ਰਿਪੁਰਮਾਲਨੀ ਦੀ ਪਵਿੱਤਰ ਪਿੰਡੀ ਸਥਾਪਿਤ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸਤੀ ਦਾ ਖੱਬਾ ਸਤਨ ਡਿੱਗਿਆ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਆਦਿ ਸ਼ੰਕਰਾਚਾਰਿਆ ਨੇ ਆਪਣੀ ਯਾਤਰਾ ਦੌਰਾਨ ਇੱਥੇ ਰੁਕ ਕੇ ਪਿੰਡੀ ਦੀ ਮੁੜ ਸਥਾਪਨਾ ਕਰਵਾਈ ਸੀ। ( ਇਹ ਜਾਣਕਾਰੀ ਜਨਵਰੀ 1957 ਵਿੱਚ ਪ੍ਰਕਾਸ਼ਿਤ ਹੋਈ ਕਲਿਆਣ ਪਤ੍ਰਿਕਾ ਦੇ ਸਫ਼ਾ 513 ਅਤੇ 518-519 ਤੇ ਲਿਖਤ ਹੈ। )
ਮਾਂ ਤ੍ਰਿਪੁਰਮਾਲਨੀ ਮੰਦਿਰ ਵਿੱਚ ਹਰ ਸ਼ੁੱਕਰਵਾਰ ਨੂੰ ਮਾਂ ਦੀ ਚੌਂਕੀ ਲੱਗਦੀ ਹੈ, ਜਿੱਥੇ ਭਜਨ ਮੰਡਲੀਆਂ ਦੁਆਰਾ ਮਹਾਂਮਾਈ ਦੀ ਮਹਿਮਾ ਗਾਈ ਜਾਂਦੀ ਹੈ ਉੱਥੇ ਹੀ ਅਪ੍ਰੈਲ ਮਹੀਨੇ ਲੱਗਣ ਵਾਲਾ ਮੇਲਾ ਖ਼ਾਸ ਉਤਸ਼ਾਹ ਨਾਲ ਸਾਜਿਆ ਹੁੰਦਾ ਹੈ। ਇਸ ਵਾਰ ਇਹ ਮੇਲਾ 11 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਸੰਗਰਾਂਦ ਤੋਂ ਬਾਅਦ ਜੇਠੇ ਐਤਵਾਰ ਨੂੰ ਵੀ ਇੱਥੇ ਸੰਗਤਾਂ ਵੱਡੀ ਗਿਣਤੀ ‘ਚ ਪਹੁੰਚਦੀਆਂ ਹਨ ਅਤੇ ਨਤਮਸਤਕ ਹੁੰਦਿਆਂ ਹਨ।
ਇਸ ਧਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਪਹਿਚਾਣ ਦਿਵਾਉਣ ਵਾਲੇ ਪ੍ਰਸਿੱਧ ਲੇਖਕ ਸਵ: ਸ੍ਰੀ ਬਲਬੀਰ ਨਿਰਦੇਸ਼ ਦੀ ਭੂਮਿਕਾ ਮੰਦਿਰ ਦੇ ਪ੍ਰਤਿ ਬਹੁਤ ਹੀ ਮਹੱਤਵਪੂਰਨ ਰਹੀ ਹੈ। ਉਨ੍ਹਾਂ ਨੇ ਆਪਣੇ ਰਚਾਤਮਕ ਯਤਨਾਂ ਰਾਹੀਂ ਮਾਂ ਦੇ ਗੁਣ ਗਾਣ ਲਿਖੇ, ਹਰ ਰੋਜ਼ ਇੱਕ ਨਵੀਂ ਭੇਂਟ ਲਿਖੀ ਅਤੇ ਮਾਂ ਦੀ ਆਰਤੀ ਵੀ ਰਚੀ। ਉਨ੍ਹਾਂ ਦੀ ਸ਼ਰਧਾ ਅਤੇ ਲਿਖਤਾਂ ਨੇ ਇਸ ਧਾਮ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ।
ਸ੍ਰੀ ਦੇਵੀ ਤਾਲਾਬ ਮੰਦਿਰ ਦੀ ਪਰਿਕਰਮਾ ਵਿਚ ਮਾਂ ਤ੍ਰਿਪੁਰਮਾਲਨੀ ਦੇ ਮੰਦਿਰ ਤੋਂ ਇਲਾਵਾ ਸਰੋਵਰ ਵਿਚਲੇ ਮੰਦਰ, ਵੈਸ਼ਨੋ ਦੇਵੀ ਗੁਫਾ, ਅਮਰਨਾਥ ਯਾਤਰਾ ਅਤੇ ਕਾਲੀ ਮਾਤਾ ਮੰਦਿਰ ਵਰਗੀਆਂ ਹੋਰ ਵੀ ਦਰਸ਼ਨਯੋਗ ਥਾਵਾਂ ਹਨ। ਯਾਤਰੂਆਂ ਦੀ ਸੁਵਿਧਾ ਲਈ ਇੱਥੇ ਧਰਮਸ਼ਾਲਾਵਾਂ, ਇਸ਼ਨਾਨ ਘਰ ਅਤੇ ਆਧੁਨਿਕ ਬਾਥਰੂਮ ਵੀ ਉਪਲਬਧ ਹਨ।
ਸੱਚੀ ਸ਼ਰਧਾ ਨਾਲ ਜੋ ਵੀ ਇੱਥੇ ਮਾਂ ਦੇ ਚਰਨਾਂ ਵਿਚ ਸੀਸ ਨਿਵਾਉਂਦਾ ਹੈ, ਉਸ ਦੀ ਹਰ ਆਸ ਪੂਰੀ ਹੁੰਦੀ ਹੈ। ਸ੍ਰੀ ਦੇਵੀ ਤਾਲਾਬ ਮੰਦਿਰ ਸਿਰਫ਼ ਇੱਕ ਮੰਦਿਰ ਹੀ ਨਹੀਂ, ਇਹ ਵਿਸ਼ਵਾਸ, ਇਤਿਹਾਸ ਅਤੇ ਆਤਮਿਕਤਾ ਦਾ ਕੇਂਦਰ ਵੀ ਹੈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *