ਆਰ ਸੀ ਐੱਫ ਇੰਪਲਾਈਜ਼  ਯੂਨੀਅਨ ਵੱਲੋਂ ਨੀਤੀਗਤ ਸੁਧਾਰਾਂ ਅਤੇ ਕਰਮਚਾਰੀਆਂ ਦੇ ਹੱਕਾਂ  ਦੀ ਸੁਰੱਖਿਆ ਲਈ ਵਿਸ਼ਾਲ ਸੰਘਰਸ਼ ਦਾ ਆਗਾਜ਼

Spread the love
ਕਪੂਰਥਲਾ, 20 ਅਗਸਤ (ਕੌੜਾ )- ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ  ਅਤੇ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ ‘ਤੇ, ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੇ ਰੇਲਵੇ ਕਰਮਚਾਰੀਆਂ, ਫੈਕਟਰੀ ਅਤੇ ਆਮ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਇੱਕ ਵਿਸ਼ਾਲ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਯੂਨੀਅਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਅੰਦੋਲਨ, ਜੋ ਕਿ ਵਰਕਸ਼ਾਪ ਗੇਟ ਦੇ ਉੱਪਰ ਸੈਂਕੜੇ ਕਰਮਚਾਰੀਆਂ ਨੂੰ ਨਾਲ ਲੈ ਕੇ ਪੈਂਫਲੇਟ ਵੰਡ ਮੁਹਿੰਮ ਨਾਲ ਆਰੰਭ ਹੋਇਆ । ਸਰਕਾਰ ਦੀਆਂ ਉਨ੍ਹਾਂ ਦੇਸ਼ ਅਤੇ ਕਰਮਚਾਰੀ ਵਿਰੋਧੀ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ ਜਿਨ੍ਹਾਂ ਨੇ ਰੇਲਵੇ ਅਤੇ ਇਸਦੇ ਕਰਮਚਾਰੀਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।
ਆਰ ਸੀ ਐਫ ਇੰਪਲਾਈਜ਼ ਯੂਨੀਅਨ ਦਾ ਮੰਨਣਾ ਹੈ ਕਿ ਰੇਲਵੇ ਵਿੱਚ ਨਵੀਆਂ ਭਰਤੀਆਂ ਨੂੰ ਰੋਕ ਕੇ ਨਿਗਮੀਕਰਨ ਅਤੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨਾ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ, ਸਮਾਜਿਕ ਸੁਰੱਖਿਆ ਅਤੇ ਨੌਕਰੀ ਦੀ ਗਰੰਟੀ ਲਈ ਇੱਕ ਗੰਭੀਰ ਖ਼ਤਰਾ ਹੈ। ਇਸੇ ਤਰ੍ਹਾਂ, ਪੁਰਾਣੀ ਪੈਨਸ਼ਨ ਸਕੀਮ  ਨੂੰ ਖ਼ਤਮ ਕਰਕੇ ਲਿਆਂਦੀ ਗਈ ਨਵੀਂ ਪੈਨਸ਼ਨ ਸਕੀਮ ਅਤੇ ਯੂਨੀਫਾਈਡ ਪੈਨਸ਼ਨ ਸਕੀਮ ਨੇ ਕਰਮਚਾਰੀਆਂ ਦੇ ਸੇਵਾਮੁਕਤੀ ਤੋਂ ਬਾਅਦ ਦੇ ਜੀਵਨ ਨੂੰ ਅਸੁਰੱਖਿਅਤ ਅਤੇ ਅਨਿਸ਼ਚਿਤ ਬਣਾ ਦਿੱਤਾ ਹੈ, ਜਿਸ ਕਾਰਨ ਯੂਨੀਅਨ ਇਸ ਦੀ ਤੁਰੰਤ ਬਹਾਲੀ ਦੀ ਮੰਗ ਕਰਦੀ ਹੈ। ਇਸ ਸੰਘਰਸ਼ ਦੌਰਾਨ, ਯੂਨੀਅਨ ਨੇ ਫੈਕਟਰੀ ਦੇ ਕਈ ਜਲੰਤ ਮੁੱਦਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਜਾਗਰ ਕੀਤਾ। ਜਿਵੇਂ ਕਿ: ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨਾ, ਖਾਸ ਕਰਕੇ RRC ਤੋਂ ਆਏ ਉਨ੍ਹਾਂ ਕਰਮਚਾਰੀਆਂ ਨੂੰ ਜੋ ਅਜੇ ਵੀ ਬਾਹਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਵਰਕਸ਼ਾਪ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਯੂਨੀਅਨ ਮੰਗ ਕਰਦੀ ਹੈ ਕਿ ਸਿਵਲ ਅਤੇ ਇਲੈਕਟ੍ਰੀਕਲ ਵਿਭਾਗਾਂ ਦੇ ਟੈਕਨੀਸ਼ੀਅਨ ਕਰਮਚਾਰੀਆਂ ਨੂੰ ਵੀ ਵਰਕਸ਼ਾਪ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਹੁਨਰ ਦਾ ਪੂਰਾ ਉਪਯੋਗ ਹੋ ਸਕੇ। ਇਸ ਸੰਘਰਸ਼ ਵਿੱਚ ਠੇਕੇਦਾਰੀ ਅਤੇ ਆਊਟਸੋਰਸਿੰਗ ‘ਤੇ ਰੋਕ ਲਗਾਉਣ ਦੀ ਮੰਗ ਵੀ ਸ਼ਾਮਲ ਹੈ, ਜੋ ਕਿ ਕਰਮਚਾਰੀਆਂ ਦੇ ਸ਼ੋਸ਼ਣ ਦਾ ਮੁੱਖ ਕਾਰਨ ਹੈ।
ਯੂਨੀਅਨ ਨੇ ਇਹ ਵੀ ਦੱਸਿਆ ਕਿ ਕੰਮ ਵਾਲੀ ਥਾਂ ‘ਤੇ ਸਮੱਗਰੀ ਦੀ ਅਣਉਪਲਬਧਤਾ, ਪੀਪੀਈ ਵਸਤੂਆਂ ਦੀ ਘਟੀਆ ਗੁਣਵੱਤਾ, ਅੱਠਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਦੇਰੀ, ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਪੀਐਲਬੀ ਬੋਨਸ ਦੀ ਗਣਨਾ ਨਾ ਕਰਨਾ ਅਤੇ ਪ੍ਰਸ਼ਾਸਨਿਕ ਇਮਾਰਤ ਵਿੱਚ ਪੰਜ ਦਿਨ ਦਾ ਕੰਮਕਾਜੀ ਹਫ਼ਤਾ ਲਾਗੂ ਨਾ ਕਰਨਾ ਵਰਗੇ ਮੁੱਦੇ ਵੀ ਇਸ ਅੰਦੋਲਨ ਦਾ ਹਿੱਸਾ ਹਨ। ਆਰ ਸੀ ਐੱਫ ਇੰਪਲਾਈਜ਼  ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਕਿਹਾ, “ਅਸੀਂ ਲਗਾਤਾਰ ਫੈਕਟਰੀ ਦੇ ਭਖਦੇ ਮੁੱਦਿਆਂ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਹਾਂ। ਇਸ ਲੜਾਈ ਵਿੱਚ ਅਸੀਂ ਆਈ ਆਰ ਈ ਐੱਫ ਅਤੇ ਐੱਨ ਐੱਮ ਓ ਪੀ ਐੱਸ ਦੇ ਨਾਲ ਮਿਲ ਕੇ ਅਗਲੀ ਕਤਾਰ ਵਿੱਚ ਹਾਂ।” ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਅਤੇ ਰੇਲਵੇ ਮੰਤਰਾਲਾ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕਰਦਾ, ਤਾਂ ਇਹ ਅੰਦੋਲਨ ਹੋਰ ਵੀ ਵਿਆਪਕ ਰੂਪ ਧਾਰਨ ਕਰੇਗਾ, ਜਿਸ ਵਿੱਚ ਧਰਨੇ, ਪ੍ਰਦਰਸ਼ਨ ਅਤੇ ਹੋਰ ਸੰਘਰਸ਼ ਪ੍ਰੋਗਰਾਮ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰ ਜਸਪਾਲ ਸਿੰਘ ਸੇਖੋ, ਮਨਜੀਤ ਸਿੰਘ ਬਾਜਵਾ, ਅਮਰੀਕ ਸਿੰਘ ਗਿੱਲ, ਜਗਤਾਰ ਸਿੰਘ, ਬਲਦੇਵ ਰਾਜ, ਪ੍ਰਦੀਪ ਸਿੰਘ, ਤਲਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਸਾਕੇਤ ਕੁਮਾਰ, ਭਰਤ ਰਾਜ, ਸੰਦੀਪ ਕੁਮਾਰ, ਤ੍ਰਿਲੋਚਨ ਸਿੰਘ, ਜਗਦੀਪ ਸਿੰਘ, ਸੰਜੀਵ ਕੁਮਾਰ ਸਿੰਘ, ਜਗਜੀਤ ਸਿੰਘ, ਰਜਿੰਦਰ ਕੁਮਾਰ, ਚੰਦਰ ਭਾਨ, ਵਿਨੋਦ ਕੁਮਾਰ, ਸ਼ਿਵਰਾਜ ਮੀਨਾ, ਬੂਟਾ ਸਿੰਘ, ਸੰਜੇ ਕੁਮਾਰ, ਮੰਨੂ ਕੁਮਾਰ, ਹਰੀ ਓਮ ਮੀਨਾ, ਲੱਕੀ ਭਾਟੀਆ, ਮੱਖਣ ਸਿੰਘ, ਮੇਘਨਾਥ ਪਾਸਵਾਨ, ਸ਼ਿਵ ਚੰਦਰ ਲਾਲ, ਸਿਮਰਨ, ਅਸ਼ਵਨੀ ਕੁਮਾਰ, ਗੁਰਜਿੰਦਰ ਸਿੰਘ, ਪੰਕਜ ਕੁਮਾਰ ਸਿੰਘ, ਹਰਜਿੰਦਰ ਸਿੰਘ ਹੈਰੀ, ਗੁਰਜੀਤ ਕੌਰ, ਨਵਜੀਤ ਕੌਰ, ਆਦਿ ਮੌਜੂਦ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *