ਇਮਾਨਦਾਰੀ ਜਿੰਦਾ ਹੈ ਗੁੰਮ ਹੋਇਆ ਪਰ ਕੀਤਾ ਵਾਪਸ

Spread the love

(ਬਲਕਰਨ ਜਟਾਣਾ 27 ਮਾਰਚ ਮਲੋਟ) ਹਰ ਪਾਸੇ ਬੇਈਮਾਨੀ ਠੱਗੀ ਰਿਸ਼ਵਤ ਖੋਰੀ ਅਤੇ ਲੁੱਟ ਖੋਹ ਨੇ ਪੈਰ ਪਸਾਰੇ ਹੋਏ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ਮਲੋਟ ਬਲਾਕ ਦਾ ਪਿੰਡ ਮੋਹਲਾਂ ਦਾ ਇੱਕ ਵਿਅਕਤੀ ਕੁਲਵੰਤ ਸਿੰਘ ਪੁੱਤਰ ਸਰਦਾਰ ਸੁਰਜੀਤ ਸਿੰਘ ਦਾ ਪਰਸ ਗੁੰਮ ਹੋ ਗਿਆ ਅਤੇ ਉਸ ਨੇ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰਸ ਵਿੱਚ ਕਾਫੀ ਨਗਦੀ ਅਤੇ ਜਰੂਰੀ ਕਾਗਜ ਪੱਤਰ ਸਨ। ਇਹ ਪਰਸ ਪਿੰਡ ਪੰਨੀ ਵਾਲਾ ਫੱਤਾ ਆਈ ਸੀ ਆਈ ਸੀ ਬੈਂਕ ਦੇ ਕੈਸ਼ੀਅਰ ਕੁਲਦੀਪ ਕੁਮਾਰ ਨੂੰ ਮਿਲ ਗਿਆ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਬੈਂਕ ਮੈਨੇਜਰ ਮਨਦੀਪ ਕੁਮਾਰ ਅਤੇ ਪ੍ਰੇਮ ਕੁਮਾਰ  ਐਗਰੀਕਲਚਰ ਮੈਨੇਜਰ ਆਈ ਸੀ ਆਈ ਸੀ ਬੈਂਕ ਪੰਨੀ ਵਾਲਾ ਫੱਤਾ ਨੂੰ ਦਿੱਤੀ ਤਾਂ ਤੁਰੰਤ ਪੜਤਾਲ ਕਰਕੇ ਕੁਲਵੰਤ ਸਿੰਘ ਨੂੰ ਬੈਂਕ ਵਿਖੇ ਬੁਲਾਇਆ ਗਿਆ ਅਤੇ ਉਸ ਨੂੰ ਉਸ ਦਾ ਪਰਸ ਵਾਪਸ ਕਰ ਦਿੱਤਾ ਕੁਲਵੰਤ ਸਿੰਘ ਨੇ ਕੁਲਦੀਪ ਕੁਮਾਰ ਕੈਸ਼ੀਅਰ, ਮਨਦੀਪ ਕੁਮਾਰ ਬੈਂਕ ਮੈਨੇਜਰ ਪ੍ਰੇਮ ਕੁਮਾਰ ਐਗਰੀਕਲਚਰ ਮੈਨੇਜਰ ਦਾ ਬਹੁਤ ਧੰਨਵਾਦ ਕੀਤਾ ਇਲਾਕੇ ਵਿੱਚ ਇਸ ਇਮਾਨਦਾਰੀ ਦੀ ਖੂਬ ਚਰਚਾ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *