ਇੰਡਕ ਆਰਟਸ ਵੈਲਫੇਅਰ ਕੌਂਸਲ ਦਾ “ਕਵਿਤਾ ਉਤਸਵ” ਸਮਾਗਮ ਯਾਦਗਾਰੀ ਹੋ ਨਿਬੜਿਆ : ਜਸਵੀਰ ਸ਼ਰਮਾ ਦੱਦਾਹੂਰ 

Spread the love
 – ਸੰਸਥਾ ਵੱਲੋਂ ”ਇੰਡਕ ਸਾਹਿਤ ਕਲਾ ਅਕਾਦਮੀ’ ਦੀ ਸਥਾਪਨਾ ਕੀਤੀ ਜਾਏਗੀ – ਭੋਲਾ ਯਮਲਾ
ਸ੍ਰੀ ਮੁਕਤਸਰ ਸਾਹਿਬ , 30 ਮਾਰਚ ( ਮਨਪ੍ਰੀਤ ਮੋਨੂੰ ) ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਸਥਾਨਕ ਸਿਟੀ ਹੋਟਲ ਵਿਖੇ ਜ਼ਿਲ੍ਹਾ ਪੱਧਰੀ ਕਵਿਤਾ ਉਤਸਵ ਅਤੇ ਸਨਮਾਨ ਸਮਾਰੋਹ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਬਾਈ ਭੋਲਾ ਯਮਲਾ ਜੀ ਦੀ ਯੋਗ ਦਿਸ਼ਾ ਨਿਰਦੇਸ਼ ਹੇਠ ਤੇ ਇਕਬਾਲ ਸਿੰਘ ਸਹੋਤਾ (ਕੌਮੀ ਪ੍ਰਧਾਨ,ਸਾਹਿਤ ਤੇ ਭਾਸ਼ਾ ਸੈੱਲ) ਮਾਸਟਰ ਅਜੈਬ ਸਿੰਘ ਰੁਪਾਣਾ, ਜਸਵੀਰ ਸ਼ਰਮਾ ਦੱਦਾਹੂਰ ਜਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਹੋਰਾਂ ਦੀ ਯੋਗ ਅਗਵਾਈ ਹੇਠ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਕਲਾ ਅਤੇ ਸਾਹਿਤ ਨਾਲ ਜੁੜੇ ਕਈ ਪ੍ਰਸਿੱਧ ਚਿਹਰੇ ਇਕੱਠੇ ਹੋਏ ਅਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਮਾਹੌਲ ਬਣਿਆ ਅਤੇ ਅਤੇ ਇਹ ਜਿਲ੍ਹਾ ਪੱਧਰੀ ਸਮਾਗਮ ਯਾਦਗਾਰੀ ਹੋ ਨਿਬੜਿਆ।
ਇਸ ਮੌਕੇ ਸਟੇਟ ਐਡਵਾਈਜਰੀ ਬੋਰਡ ਦੇ ਮੈਂਬਰ ਅਤੇ ਸਾਬਕਾ ਡੀਟੀਓ ਸ.ਗੁਰਚਰਨ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਖੋਖਰ ਸਰਪੰਚ ਸਾਹਿਬ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਦਿਆਂ ਸ਼ਮਾਂ ਰੌਸ਼ਨ ਕਰਕੇ ਵਿਧੀਵਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉੱਘੇ ਸਮਾਜ ਸੇਵੀ ਬੂਟਾ ਰਾਮ ਕਮਰਾ, ਉੱਘੇ ਸਾਹਿਤਕਾਰ ਇਕਬਾਲ ਸਿੰਘ ਘਾਰੂ, ਮਨਜਿੰਦਰ ਸਿੰਘ ਗੋਹਲੀ , ਪ੍ਰਿੰਸੀਪਲ ਡਾ. ਜਗਜੀਤ ਕੌਰ ਅਤੇ ਸੰਸਥਾ ਦੇ ਮੈਂਬਰ ਡਾਇਰੈਕਟਰ ਭਿੰਦਰਜੀਤ ਕੌਰ ਰੁਪਾਣਾ ਅਤੇ ਜਨਰਲ ਸਕੱਤਰ ਰਿਦਮਜੀਤ ਵਿਸ਼ੇਸ਼ ਤੌਰ ‘ਤੇ ਬਿਰਾਜਮਾਨ ਰਹੇ।
ਸਮਾਰੋਹ ਦੌਰਾਨ ਸੰਸਥਾ ਦੇ ਵਿਸਥਾਰ ਦੇ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਨਵੀਂ ਟੀਮ ਦਾ ਐਲਾਨ ਕਰਦਿਆਂ ਅਜੈਬ ਸਿੰਘ ਰੁਪਾਣਾ, ਜਸਵੀਰ ਸ਼ਰਮਾ ਦੱਦਾਹੂਰ, ਸਾਹਿਲ ਕੁਮਾਰ ਹੈਪੀ, ਚਮਕੌਰ ਸਿੰਘ ਥਾਂਦੇਵਾਲਾ, ਉਪਕਾਰ ਸਿੰਘ, ਹਰਪਿੰਦਰ ਸਿੰਘ ਮੋਹੀ, ਅਮਨ ਰੋਜਰ, ਸ਼੍ਰੀਮਤੀ ਹਰਪਿੰਦਰ ਰਾਣਾ, ਚਰਨਜੀਤ ਸਿੰਘ, ਸੁਖਦੇਵ ਸਿੰਘ ਬੁੱਟਰ ਨੂੰ ਵੱਖ-ਵੱਖ ਅਹੁਦਿਆਂ ‘ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਸਰੀਰ ਦਾਨੀ ਅਜੀਤ ਸਿੰਘ, ਬਲਕਾਰ ਸਿੰਘ ਉਰਫ ਗੋਗੀ ਕਾਤਲ, ਸੁਖਵਿੰਦਰ ਕੌਰ, ਜਸਮਿੰਦਰ ਸਿੰਘ ਹੁੰਦਲ, ਜੰਗ ਸਿੰਘ ਦਰਦੀ, ਅਮਰਜੀਤ ਕੌਰ ਨੀਰ, ਖੁਸ਼ਕਰਨਪ੍ਰੀਤ ਸਿੰਘ, ਗੁਰਜੰਟ ਸਿੰਘ, ਪੰਮਾ ਖੋਖਰ,ਜਸਪ੍ਰੀਤ ਕੌਰ ਗੁਰਨਾ, ਜਗਜੀਤ ਸਿੰਘ, ਜਸਵਿੰਦਰ ਸਿੰਘ, ਸ਼ੀਤਲ ਮਰਜਾਣਾ, ਬਲਕਰਨ ਸਿੰਘ ਨੂੰ ਮੈਂਬਰ ਵਜੋਂ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਅਤੇ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਸਰਦਾਰ ਗੁਰਚਰਨ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਲਾ ਅਤੇ ਸਾਹਿਤ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਇਸ ਤਰ੍ਹਾਂ ਦੇ ਉਤਸਵ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸੰਸਥਾ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਪਲੇਟਫਾਰਮ ਕਲਾਕਾਰਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ।
ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਬਾਈ ਭੋਲਾ ਯਮਲਾ ਨੇ ਕਿਹਾ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਮਕਸਦ ਦੇਸ਼ ਭਰ ਵਿੱਚ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਅਤੇ ਨਵੇਂ ਟੈਲੰਟ ਨੂੰ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ ‘ਤੇ ਇਸ ਤਰ੍ਹਾਂ ਦੇ ਸਮਾਰੋਹ ਕਰਵਾ ਕੇ ਸਮਾਜ ਵਿੱਚ ਸੱਭਿਆਚਾਰਕ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਚੇਅਰਮੈਨ ਬਾਈ ਭੋਲਾ ਯਮਲਾ ਨੇ “ਇੰਡਕ ਸਾਹਿਤ ਕਲਾ ਅਕੈਡਮੀ” ਦੀ ਸਥਾਪਨਾ ਕਰਨ ਬਾਰੇ ਵੀ ਘੋਸ਼ਣਾ ਕੀਤੀ।
ਸਮਾਰੋਹ ਦੌਰਾਨ ਕਵਿਤਾ ਪਾਠ, ਸਨਮਾਨ ਸਮਾਰੋਹ ਅਤੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ, ਸੱਭਿਆਚਾਰਕ ਪ੍ਰਸਤੁਤੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਅਤੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ਮੰਜੂ ਸੁਖੀਜਾ, ਦਿਲਪ੍ਰੀਤ ਗੁਰੀ, ਸੁਖਰਾਜ ਬਰਕੰਦੀ, ਬਲਕਰਨ ਸਿੰਘ ਭੰਗਚੜੀ, ਸੁਰਿੰਦਰ ਸ਼ਰਮਾਂ ਝੱਖੜਵਾਲਾ, ਕੇ.ਪੀ ਸਿੰਘ ਸਰਾਂ, ਤਜਿੰਦਰਪਾਲ ਕੌਰ ਮਾਨ,ਸੁਰਿੰਦਰ ਕੌਰ, ਧਰਮ ਪ੍ਰਵਾਨਾ, ਮੁਖਤਿਆਰ ਸਿੰਘ ਵੰਗੜ , ਵਤਨਵੀਰ ਜ਼ਖਮੀ, ਨਰਿੰਦਰ ਸ਼ਰਮਾਂ ਮੱਤਾ, ਤਰੁਣ ਸ਼ੇਰਪੁਰੀ, ਜਸਕਰਨ ਮੱਤਾ, ਲਫ਼ਜ ਧਾਲੀਵਾਲ, ਬੀ ਐਸ ਗਿੱਲ, ਗੁਰਪ੍ਰੀਤ ਬਠਿੰਡਾ, ਐਡਵੋਕੇਟ ਰਣਧੀਰ ਵਾਂਦਰ, ਸੁਰਿੰਦਰ ਪਾਲ ਸ਼ਰਮਾ, ਕਰਮ ਅਬੋਹਰ, ਡਾਕਟਰ ਜਗਦੀਸ਼ ਕੌਰ ਕੁਲਵਿੰਦਰ ਵਿਰਕ, ਸੁਖ ਸੰਧੂ, ਅਜੀਤ ਸਿੰਘ ਬਰੀਵਾਲਾ, ਮਾਧਵ ਅਰੋੜਾ ਸਮੇਤ ਭਾਰੀ ਗਿਣਤੀ ਵਿੱਚ ਸਾਹਿਤਕਾਰ ਬੁੱਧੀਜੀਵੀ ਹਾਜ਼ਰ ਸਨ। ਮੰਚ ਸੰਚਾਲਨ ਦਾ ਕਾਰਜ ਉੱਘੇ ਐਂਕਰ ਸਾਹਿਲ ਕੁਮਾਰ ਹੈਪੀ ਵੱਲੋਂ ਬਾਖੂਬੀ ਨਿਭਾਇਆ ਗਿਆ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *