ਈਦ ਮਿਲਣ ਕਮ ਆਪਸੀ ਭਾਈਚਾਰਕ ਏਕਤਾ ਪ੍ਰੋਗਰਾਮ ਯਾਦਗਾਰੀ ਹੋਰ ਨਿਬੜਿਆ

Spread the love

ਮਾਲੇਰਕੋਟਲਾ 21 ਅਪ੍ਰੈਲ (ਬੋਪਾਰਾਏ) ਸਾਫ ਨੀਅਤ ਅਤੇ ਇਕ ਦੂਜੇ ਦੇ ਦੁੱਖ ਸੁੱਖ ਚ ਸਾਥ ਦੇਣ ਵਾਲੇ ਸਮਾਜ ਦੇ ਸਭ ਤੋਂ ਉੱਤਮ ਇਨਸਾਨ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਾਜੀ ਮੁਹੰਮਦ ਓਵੈਸ ਚੇਅਰਮੈਨ ਪੰਜਾਬ ਵਕਫ ਬੋਰਡ ਨੇ ਡੈਮੋਕਰੇਟਿਕ ਪ੍ਰੈਸ ਕਲੱਬ  ਅਤੇ ਪੰਜਾਬ ਹਲਚਲ ਨਿਊਜ਼ ਵੱਲੋਂ ਸਾਂਝੇ ਤੌਰ ਤੇ ਈਦ ਮਿਲਣ ਕਮ ਆਪਸੀ ਭਾਈਚਾਰਕ ਏਕਤਾ ਵਿਸ਼ੇ ਤੇ ਸਥਾਨਕ ਮਲੇਰਕੋਟਲਾ ਕਲੱਬ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿਖੇ ਆਪਣੇ ਸੰਬੋਧਨ ਦੌਰਾਨ ਕਿਹਾ । ਇਸ ਪ੍ਰੋਗਰਾਮ ਮੌਕੇ ਹੋਰ ਮਹਿਮਾਨਾਂ ਵਜੋਂ ਸਰਦਾਰ ਜਸਵੰਤ ਸਿੰਘ ਗੱਜਣ ਮਾਜਰਾ ਵਿਧਾਇਕ ਹਲਕਾ ਅਮਰਗੜ੍ਹ, ਬੀਬੀ ਫਰਜਾਨਾ ਆਲਮ ਸਾਬਕਾ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ, ਜਨਾਬ ਮੁਹੰਮਦ ਅਰਸ਼ਦ ਅਲੀ ਐਨਆਰਆਈ ਐਮਡੀ ਅਲੀ ਪਬਲਿਕ ਸਕੂਲ ਬਿੰਜੋਕੀ ਕਲਾ ਅਤੇ ਸਾਕਿਬ ਅਲੀ ਰਾਜਾ ਚੇਅਰਮੈਨ ਜਿਲਾ ਪਲਾਨਿੰਗ ਬੋਰਡ ਮਾਲੇਰਕੋਟਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁਫਤੀ ਮੁਹੰਮਦ ਵਸੀਮ ਕਾਸਮੀ ਨੇ ਈਦ ਦਾ ਮਤਲਬ ਅਤੇ ਇਸਦੀ ਮਹੱਤਤਾ ਬਾਰੇ ਦੱਸਿਆ ਜਦੋਂ ਕਿ ਆਏ ਮਹਿਮਾਨਾਂ ਨੇ ਆਪਸੀ ਭਾਈਚਾਰਕ ਏਕਤਾ ਤੇ ਜ਼ੋਰ ਦਿੱਤਾ ਅਤੇ ਸਾਰੇ ਲੋਕਾਂ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣ ਅਤੇ ਸਮਾਜ ਅਤੇ ਦੇਸ਼ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰ ਪਤਵੰਤਿਆਂ ਚ ਜਨਾਬ ਮਹਿੰਦਰ ਸਿੰਘ ਪਰੂਥੀ ਕੌਂਸਲਰ, ਹਾਜੀ ਮੁਹੰਮਦ ਅਖਤਰ ਕੌਂਸਲਰ ਅਤੇ ਪ੍ਰਧਾਨ ਨੈਸ਼ਨਲ ਵੈਲਫੇਅਰ ਮੂਵਮੈਂਟ, ਅਜਹਰ ਮੁਨੀਮ ਪ੍ਰਧਾਨ ਸਹਾਰਾ ਮੁਸਲਿਮ ਵੈਲਫੇਅਰ ਸੋਸਾਇਟੀ , ਮਹੰਤ ਸਵਰੂਪ ਬਿਹਾਰੀ ਸਰਨ, ਭਾਈ ਨਰਿੰਦਰਪਾਲ‌‌ ਸਿੰਘ‌ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ, ਡਾਕਟਰ ਮੁਹੰਮਦ ਇਰਸ਼ਾਦ ਸਥਾਨਕ ਪ੍ਰਧਾਨ ਜਮਾਤੇ ਇਸਲਾਮੀ ਹਿੰਦ, ਉਰਦੂ ਪੰਜਾਬੀ ਦੇ ਮਸ਼ਹੂਰ ਸ਼ਾਇਰ ਜ਼ਮੀਰ ਅਲੀ ਜ਼ਮੀਰ, ਡਾਕਟਰ ਰਬੀਨਾ ਸ਼ਬਨਮ ਮੁਖੀ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਮਲੇਰਕੋਟਰਾ, ਪ੍ਰੋਫੈਸਰ ਡਾਕਟਰ ਇਰਫਾਨ ਫਰੂਕੀ ਪ੍ਰਿੰਸੀਪਲ ਬੀਐਡ ਕਾਲਜ ਮਲੇਰਕੋਟਲਾ, ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਬੇਅੰਤ ਕਿੰਗਰ, ਵੈਦ ਮੋਹਨ ਲਾਲ, ਰਮੇਸ਼ ਜੈਨ ਸਾਬਕਾ ਪ੍ਰਧਾਨ ਐਸਐਸ ਜੈਨ ਸਭਾ, ਰਜੇਸ਼ ਜੈਨ ਐਕਸੀਅਨ ਬਿਜਲੀ ਬੋਰਡ, ਡੈਂਟਲ ਸਰਜਨ ਅੱਬੂ ਬਕਰ, ਪੰਜਾਬੀ ਸਿੰਗਰ ਸਤਨਾਮ ਪੰਜਾਬੀ, ਡਾਕਟਰ ਮੁਹੰਮਦ ਅਖਤਰ ਐਸਐਮਓ ਸਿਵਲ ਹਸਪਤਾਲ ਧੂਰੀ ਅਤੇ ਜਿਲਾ ਪ੍ਰਧਾਨ ਸ਼ਹਾਬੁਦੀਨ ਨੇ ਸ਼ਿਰਕਤ ਕੀਤੀ।ਇਸ ਮੌਕੇ ਵੱਖ ਵਖ ਧਰਮਾਂ ਦੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਇਲਾਕੇ ਦੇ ਸਮਾਜ ਸੇਵੀ, ਉੱਘੇ ਸਨਤਕਾਰ ਅਤੇ ਸਰਕਾਰੀ ਅਫ਼ਸਰਾਂ ਅਤੇ  ਵੱਡੀ ਗਿਣਤੀ ਚ ਪੱਤਰਕਾਰ ਭਾਈਚਾਰਾ ਹਾਜ਼ਰ ਰਿਹਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *