ਐਕਸੀਅਨ ਦੇ ਅੜ•ੀਅਲ ਰਵੱਈਏ ਖਿਲਾਫ਼ ਫਿਰ ਹੋਈ ਵਿਸ਼ਾਲ ਗੇਟ ਰੈਲੀ

Spread the love

ਸ਼੍ਰੀ ਮੁਕਤਸਰ ਸਾਹਿਬ, 30 ਜੁਲਾਈ ()- ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਐਕਸੀਅਨ ਸੰਮਨ ਸਿੰਘ ਦੇ ਅੜ•ੀਅਲ ਰਵੱਈਏ ਵਿਰੁੱਧ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੌਰਾਨ ਐਕਸੀਅਨ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਐਕਸੀਅਨ ਦੇ ਮੁਲਾਜਮ ਵਿਰੋਧੀ ਵਤੀਰੇ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਰੈਲੀ ਨੂੰ ਸਬੋਧਨ ਕਰਦਿਆ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਨ•ਾਂ ਮੁਲਾਜ਼ਮ ਐਲਡੀਸੀ ਪ੍ਰਗਟ ਸਿੰਘ ਦੀ ਬਦਲੀ ਸ਼੍ਰੀ ਮੁਕਤਸਰ ਸਾਹਿਬ ਤੋਂ ਮਾਨਸਾ ਵਿਖੇ ਹੋਈ। ਪਰ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਡਵੀਜ਼ਨ ਅੰਦਰ ਸਟਾਫ਼ ਪੂਰਾ ਹੋਣ ਦੇ ਬਾਵਜੂਦ ਵੀ ਸਾਥੀ ਨੂੰ ਰੀਲੀਵ ਨਹੀਂ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਵੱਲੋਂ ਐਕਸੀਅਨ ਨੂੰ ਮਿਲ ਕੇ ਬਦਲ ਹੋਏ ਕਰਮਚਾਰੀਆਂ ਦੀਆਂ ਮਜ਼ਬੂਰੀਆਂ ਨੂੰ ਐਕਸੀਅਨ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਇਸ ਦੇ ਬਾਵਜੂਦ ਐਕਸੀਅਨ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਸਟਾਫ਼ ਦੀ ਘਾਟ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਇਸ ਮਸਲੇ ਬਾਰੇ ਉੱਚ ਅਧਿਕਾਰੀਆਂ ਅਤੇ ਸਿਵਲ ਪ੍ਰਸਾਸ਼ਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦੋਂ ਕਿ ਡਵੀਜਨ ਅੰਦਰ ਸਟਾਫ਼ ਦੀ ਕੋਈ ਘਾਟ ਨਹੀਂ ਅਤੇ ਕਰਮਚਾਰੀ ਪੂਰੀਆਂ ਸੀਟਾਂ ‘ਤੇ ਕੰਮ ਕਰ ਰਹੇ ਹਨ। ਆਗੂਆਂ ਨੇ ਸਬੋਧਨ ਕਰਦਿਆ ਕਿਹਾ ਕਿ ਜੇਕਰ ਅੱਜ ਵੀ ਗੇਟ ਰੈਲੀ ਤੋਂ ਬਾਅਦ ਸਾਥੀ ਨੂੰ ਰਿਲੀਵ ਨਾ ਕੀਤਾ ਗਿਆ ਤਾਂ ਜਥੇਬੰਦੀ 12 ਅਗਸਤ ਨੂੰ ਵਿਸ਼ਾਲ ਰੋਸ ਧਰਨਾ ਦੇਵੇਗੀ ਅਤੇ ਇਸ ਨਾਲ ਹੀ ਅੇਕਸੀਅਨ ਦੇ ਵਿਰੋਧ ਵਿੱਚ ਖੁੱਲ•ਾ ਪ੍ਰਦਰਸ਼ਨ ਕਰੇਗੀ। ਜੋ ਕਿ ਦਫ਼ਤਰ ਦੇ ਅੰਦਰ ਅਤੇ ਫੀਲਡ ਦੇ ਅੰਦਰ ਕਿਤੇ ਵੀ ਕੀਤਾ ਜਾ ਸਕਦਾ ਹੈ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਐਕਸੀਅਨ ਦੀ ਹੋਵੇਗੀ। ਇਸ ਮੌਕੇ ਰੈਲੀ ਨੂੰ ਮਨਿੰਦਰ ਸਿੰਘ, ਬਲਜੀਤ ਸਿੰਘ ਕ੍ਰਿਪਾਲਕੇ, ਬਸੰਤ ਸਿੰਘ, ਨਛੱਤਰ ਸਿੰਘ ਥਾਂਦੇਵਾਲਾ, ਪੈਨਸ਼ਨਰ ਆਗੂ ਕੁਲਵੰਤ ਸਿੰਘ ਪ੍ਰਧਾਨ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਮਨਦੀਪ ਸਿੰਘ, ਸੁੰਦਰ ਸਿੰਘ ਆਦਿ ਨੇ ਵੀ ਸਬੋਧਨ ਕੀਤਾ।

  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *