ਕਪੂਰਥਲਾ, 17 ਅਗਸਤ ( ਕੌੜਾ ) – ਐਸ ਡੀ ਕਾਲਜ ਫਾਰ ਵੂਮੈਨ ਵਿਖੇ ਐਨ ਐਸ ਐਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਹਰ ਘਰ ਤਿਰੰਗਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਰਾਸ਼ਟਰੀ ਝੰਡੇ ਨਾਲ ਸੈਲਫੀ ਲੈ ਕੇ ਹਰ ਘਰ ਤਿਰੰਗਾ ਸਬੰਧੀ ਆਪਣਾ ਸੁਨੇਹਾ ਦਿੱਤਾ । 79ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਦੇ ਨਾਲ ਨਾਲ ਰਾਸ਼ਟਰੀ ਝੰਡੇ ਤੇ ਇੱਕ ਆਨਲਾਈਨ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਕੁਇਜ਼ ਮੁਕਾਬਲੇ ਵਿਚ ਬੀ.ਏ ਭਾਗ ਤੀਜਾ ਦੀ ਜੈਸਮੀਨ ਪਹਿਲੇ, ਬੀ.ਐਸ.ਸੀ ਭਾਗ ਤੀਜਾ ਦੀ ਰਮਨਦੀਪ ਕੌਰ ਦੂਜੇ ਅਤੇ ਬੀ.ਏ ਭਾਗ ਦੂਜਾ ਦੀ ਹਰਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ । ਸਟਾਫ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜੋ ਮੈਡਮ ਸੁਨੀਤਾ ਕਲੇਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ।






