ਕਪੂਰਥਲਾ, 14 ਅਪ੍ਰੈਲ, ( ਕੌੜਾ) ਐਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਡਾਇਰੈਕਟਰ ਆਫ ਹੈਲਥ ਐਂਡ ਵੈਲਫੇਅਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਾਮਰਸ ਵਿਭਾਗ ਅਤੇ ਐਨ.ਐਸ.ਐਸ. ਵਿਭਾਗ ਵੱਲੋਂ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਮੈਂਟਲ ਹੈਲਥ ਅਵੇਅਰਨੈਸ ‘ਤੇ ਰੈਲੀ ਕੱਢੀ ਗਈ l ਜਿਸ ਵਿੱਚ ਵਿਦਿਆਰਥਣਾਂ ਦੁਆਰਾ ਬਣਾਏ ਗਏ ਸਲੋਗਨਾਂ ਰਾਹੀਂ ਇਹ ਦਰਸਾਇਆ ਗਿਆ ਕਿ ਇੱਕ ਚੰਗੀ ਸਿਹਤ ਖੁਸ਼ ਅਤੇ ਕਾਮਯਾਬ ਜ਼ਿੰਦਗੀ ਦੀ ਕੂੰਜੀ ਹੈ । ਕਾਮਰਸ ਵਿਭਾਗ ਦੇ ਮੈਡਮ ਖ਼ੁਸ਼ਬੂ ਕੁਮਾਰੀ ਨੇ ਦੱਸਿਆ ਕਿ ਸਕਾਰਾਤਮਕ ਸੋਚ ਹੀ ਜਿੰਦਗੀ ਨੂੰ ਖੁਸ਼ਹਾਲ ਬਣਾਉਂਦੀ ਹੈ ਤੇ ਇਸ ਨਾਲ ਵੱਡੀ ਤੋਂ ਵੱਡੀ ਮੁਸ਼ਕਲ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ l ਚੰਗੀ ਸਿਹਤ ਖੁਸ਼ਹਾਲ ਜੀਵਨ ਦਾ ਆਧਾਰ ਹੈ । ਇਸ ਰੈਲੀ ਵਿਚ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।







