ਐੱਸ ਡੀ ਕਾਲਜ ‘ਚ ਪੇਂਟਿੰਗ ਅਤੇ ਸਲੋਗਨ ਲੇਖਣ ਮੁਕਾਬਲੇ

Spread the love

ਕਪੂਰਥਲਾ, 26 ਮਾਰਚ ( ਕੌੜਾ ) ਐਸ ਡੀ ਕਾਲਜ ਫਾਰ ਵੂਮੈਨ ਵਿਖੇ ਏ ਆਈ ਸੀ ਟੀ ਈ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਸ਼ਤਾਬਦੀ ਨੂੰ ਸਮਰਪਤ ਚੱਲ ਰਹੇ ਸਮਾਗਮਾਂ ਦੌਰਾਨ ਪੇਂਟਿੰਗ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ। ਇਸ ਪ੍ਰਤੀਯੋਗੀਤਾ ਦਾ ਆਯੋਜਨ ਹਿਸਟਰੀ ਵਿਭਾਗ ਦੇ ਮੈਡਮ ਸਲਵਿੰਦਰਜੀਤ ਕੌਰ ਵੱਲੋਂ ਕਰਵਾਇਆ ਗਿਆ। ਪੋਸਟਰ ਮੇਕਿੰਗ ‘ਚ ਪਹਿਲਾਂ ਸਥਾਨ ਪਰਨੀਤ ਕੌਰ ਬੀ.ਏ ਭਾਗ ਤੀਜਾ ਅਤੇ ਇਸੇ ਜਮਾਤ ਦੀ ਜੈਸਮੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਸਲੋਗਨ ਲੇਖਣ ਵਿੱਚ ਬੀ ਏ ਭਾਗ ਤੀਜਾ ਦੀ ਪਿੰਕੀ ਪਹਿਲੇ ਅਤੇ ਬੀ ਏ ਭਾਗ ਦੂਜਾ ਦੀ ਰਣਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਇਸ ਦੌਰਾਨ ਭਗਵਾਨ ਵਿਰਸਾ ਮੁੰਡਾ ਤੇ ਹੋਰ ਜਨਜਾਤੀ ਸਵਤੰਤਰ ਸੈਲਾਨੀਆਂ ਨੂੰ ਯਾਦ ਕੀਤਾ ਕੀਤਾ ਗਿਆ। ਪ੍ਰਿੰਸੀਪਲ ਡਾ ਸ਼ੁਕਲਾ ਅਤੇ ਸਟਾਫ਼ ਮੈਂਬਰਾਂ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ । ਇਹ ਪ੍ਰਤੀਯੋਗਤਾ ਹਿੰਦੀ ਵਿਭਾਗ ਦੇ ਮੈਡਮ ਰਜਨੀ ਬਾਲਾ ਦੀ ਦੇਖ ਰੇਖ ਵਿੱਚ ਕਰਵਾਏ ਗਏ ।

ਕੈਪਸ਼ਨ : ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਪ੍ਰਤੀਯੋਗਤਾ ਦੀਆਂ ਜੇਤੂ ਵਿਦਿਆਰਥਣਾਂ ਨਾਲ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਅਤੇ ਸਟਾਫ਼ ਮੈਂਬਰ

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *