ਕਰਨਬੀਰ ਸਿੰਘ ਬੁਰਜ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਨੂੰ ਆਪਣੇ ਵੱਲੋਂ ਕਿਸਾਨੀ ਅੰਦੋਲਨ ਲਈ ਹਰ ਸੰਭਵ ਮਦਦ ਦੇਣ ਦਾ ਕੀਤਾ ਐਲਾਨ 

Spread the love

 ਜਥੇਬੰਦੀ ਦੇ ਆਗੂਆਂ ਵਲੋਂ ਕਰਨਬੀਰ ਸਿੰਘ ਬੁਰਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ

ਸਰਾਏ ਅਮਾਨਤ ਖਾਂ, 3 ਦਸੰਬਰ (ਗੁਰਸ਼ਰਨ ਸਿੰਘ ਔਲਖ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੈਣ ਭਗਤ ਜੀ ਦੀ ਕੋਰ ਕਮੇਟੀ ਨੂੰ ਅੱਜ ਕਰਨਬੀਰ ਸਿੰਘ ਬੁਰਜ ਪੁੱਤਰ ਜਸਬੀਰ ਸਿੰਘ ਬੁਰਜ ਵੱਲੋਂ ਉਚੇਚੇ ਤੌਰ ਤੇ ਆਪਣੇ ਗ੍ਰਹਿ ਬੁਲਾਇਆ ਗਿਆ । ਕਰਨਬੀਰ ਸਿੰਘ ਬੁਰਜ ਇਕ ਸਿਆਸੀ ਆਗੂ ਦੇ ਨਾਲ ਨਾਲ ਇੱਕ ਚੰਗੇ ਸਮਾਜ ਸੇਵੀ ਵੀ ਹਨ। ਉਨ੍ਹ ਵੱਲੋਂ ਕਿਹਾ ਗਿਆ ਕਿ ਉਹ ਸਿਆਸਤ ਨੂੰ ਇੱਕ ਸਾਈਡ ਰੱਖ ਕੇ ਜਥੇਬੰਦੀ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਲੀਡਰ ਬਾਅਦ ਵਿੱਚ ਹਾਂ ਪਹਿਲਾਂ ਅਸੀਂ ਕਿਸਾਨ ਹਾਂ ਅਤੇ ਜਥੇਬੰਦੀ ਦੇ ਨਾਲ ਸੇਵਾ ਕਰਨਾ ਚਾਹੁੰਦੇ ਹਾਂ ਚਾਹੇ ਦਿੱਲੀ ਪਹੁੰਚਣ ਦਾ ਚਾਹੇ ਲੰਗਰ ਦੀ ਸੇਵਾ ਦੇ ਨਾਲ -ਨਾਲ ਪਿੰਡਾਂ ਦੇ ਵਿੱਚ ਨਵੀਆਂ ਕਮੇਟੀਆਂ ਬਣਾਉਣ ਵਿੱਚ ਵੀ ਜਥੇਬੰਦੀ ਦੀ ਮੱਦਦ ਕਰਨਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ਼ ਕੀਤੀ ਕਿ 2020 ਦੇ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਨਹੀਂ ਤਾਂ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। । ਇਸ ਮੌਕੇ ਜੌਨ ਪ੍ਰਧਾਨ

Oplus_131072

ਪਰਮਜੀਤ ਸਿੰਘ ਛੀਨਾ, ਅਤੇ ਜੌਨ ਸਕੱਤਰ ਹਰਪ੍ਰੀਤ ਸਿੰਘ ਭੁੱਚਰ, ਸਿਨੀ ਮੀਤ ਪ੍ਰਧਾਨ ਮਲਕੀਤ ਸਿੰਘ ਬਘਿਆੜੀ, ਬਲਜਿੰਦਰ ਸਿੰਘ ਸੋਹਲ, ਬਲਵਿੰਦਰ ਸਿੰਘ ਭੁੱਚਰ, ਗੁਰਦਿਆਲ ਸਿੰਘ ਲਹੀਆਂ, ਲੱਖਵਿੰਦਰ ਸਿੰਘ ਕਸੇਲ, ਕਸ਼ਮੀਰ ਸਿੰਘ ਸੋਹਲ, ਸਾਹਿਬ ਸਿੰਘ, ਜਗਜੀਤ ਸਿੰਘ, ਸੁਖਚਰਨਜੀਤ ਸਿੰਘ, ਕੰਵਰਪਾਲ ਸਿੰਘ, ਬਲਕਾਰ ਸਿੰਘ, ਸਰਪ੍ਰੀਤ ਗੰਡੀਵਿੰਡ, ਸਤਨਾਮ ਸਿੰਘ ਸੋਹਲ , ਤੇਜਬੀਰ ਸਿੰਘ,ਕਾਕਾ ਲਹੀਆ ਆਦਿ ਕਿਸਾਨ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

    Spread the love

    Spread the loveਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ…

    ​ਸੱਚੀ ਆਤਮਿਕ ਖੁਸ਼ੀ ਅਤੇ ਤਸੱਲੀ ਧਨ-ਦੌਲਤ ਵਿੱਚ ਨਹੀਂ, ਬਲਕਿ ਨਾਮ ਸਿਮਰਨ ਅਤੇ ਨਿਸ਼ਕਾਮ ਸੇਵਾ ਵਿੱਚ ਹੈ: ਸੰਤ ਬਾਬਾ ਬਾਲ ਜੀ ਮਹਾਰਾਜ ​ਸਥਾਨ: ਨੂਰਪੁਰ ਬੇਦੀ

    Spread the love

    Spread the love ਮਿਤੀ: 23 ਜੁਲਾਈ ਦਲਜੀਤ ਚਨੌਲੀ =ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ…

    Leave a Reply

    Your email address will not be published. Required fields are marked *