ਕਿਰਤੀ ਪਰਿਵਾਰਾਂ ‘ਚ ਜਨਮੇ ਲਕਸ਼ਮੀ ਅਤੇ ਲਖਵੀਰ ਖੇਡਾਂ ਵਿੱਚ ਦੇਸ਼ ਕੌਮ ਦਾ ਨਾਂਅ ਰੌਸ਼ਨ ਕਰ ਸਕਦੇ ਹਨ : ਡਾ. ਖੰਨਾ

Spread the love

ਜੈਤੋ,27 ਮਾਰਚ (ਰਘੂਨੰਦਨ ਪਰਾਸ਼ਰ ); ਯੂਨੀਵਰਸਿਟੀ ਕਾਲਜ ਜੈਤੋ ਦੇ ਸਲਾਨਾ ਅਥਲੈਟਿਕ ਮੀਟ ਵਿੱਚ ਸਰਵੋਤਮ ਐਥਲੀਟ ਚੁਣੇ ਗਏ ਲੜਕੀਆਂ ਵਿੱਚੋਂ ਲਕਸ਼ਮੀ ਅਤੇ ਲੜਕਿਆਂ ਵਿੱਚੋਂ ਲਖਵੀਰ ਸਿੰਘ ਦੇਸ਼ ਕੌਮ ਦਾ ਖੇਡਾਂ ਦੇ ਖੇਤਰ ਵਿੱਚ ਬਹੁਤ ਨਾਂਅ ਰੌਸ਼ਨ ਕਰ ਸਕਦੇ ਹਨ. ਕਿੰਨਾ ਚੰਗਾ ਹੋਵੇ ਕਿ ਅਜਿਹੇ ਵਿਦਿਆਰਥੀਆਂ ਦੀ ਸਰਕਾਰ ਜਾਂ ਸਮਾਜ ਸੇਵੀ ਜਥੇਬੰਦੀਆਂ ਬਾਂਹ ਫੜ ਕੇ ਇਹਨਾਂ ਦੀ ਮਦਦ ਕਰਨ ਤਾਂ ਕਿ ਜਿੱਥੇ ਇਹ ਆਪਣੇ ਮਾਪਿਆਂ ਦੀ ਮਦਦ ਕਰਨ ਦੇ ਕਾਬਲ ਬਣਨ ਉੱਥੇ ਖੇਡਾਂ ਰਾਹੀਂ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਦੇ ਹੋਏ ਦੇਸ਼ ਕੌਮ ਦਾ ਕੀਮਤੀ ਸਰਮਾਇਆ ਬਣ ਸਕਣ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਕਾਲਜ ਜੈਤੋ ਤੇ ਪ੍ਰਿੰਸੀਪਲ-ਇੰਚਾਰਜ ਡਾ.ਸਮਰਾਟ ਖੰਨਾ ਨੇ ਇਹਨਾਂ ਖਿਡਾਰੀਆਂ ਨੂੰ ਸਰਵੋਤਮ ਐਥਲੀਟ ਦਾ ਖ਼ਿਤਾਬ ਦਿੰਦਿਆਂ ਕੀਤਾ. ਉਹਨਾਂ ਕਿਹਾ ਕਿ ਉਹ ਕਾਲਜ ਵੱਲੋਂ ਹਰ ਤਰ੍ਹਾਂ ਦੀ ਅਕਾਦਮਿਕ ਇਮਦਾਦ ਦਾ ਬੰਦੋਬਸਤ ਕਰਨਗੇ ਤਾਂ ਕਿ ਅਜਿਹੇ ਵਿਦਿਆਰਥੀਆਂ ਨੂੰ ਕਿਤਾਬਾਂ ਆਦਿ ਦੀ ਮਦਦ ਕੀਤੀ ਜਾ ਸਕੇ ਅਤੇ ਇਹ ਖੇਡਾਂ ਦੇ ਨਾਲ-ਨਾਲ  ਪੜ੍ਹਾਈ ਵਿੱਚ ਵੀ ਬੁਲੰਦੀਆਂ ਹਾਸਲ ਕਰ ਸਕਣ. ਇਸ ਮੌਕੇ ਉਹਨਾਂ ਨਾਲ ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਤੱਗੜ, ਡਾ. ਸੁਭਾਸ਼ ਚੰਦਰ, ਇੰਜੀ. ਅਰਸ਼ਦੀਪ ਬਰਾੜ, ਪ੍ਰੋ. ਰੁਪਿੰਦਰ ਪਾਲ ਸਿੰਘ ਧਰਮਸੋਤ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਜਗਸੀਰ ਸਿੰਘ ਗਿੱਲ, ਡਾ. ਹਲਵਿੰਦਰ ਸਿੰਘ, ਡਾ. ਨਵਪ੍ਰੀਤ ਸੰਧੂ, ਲਾਈਬ੍ਰੇਰੀਅਨ ਮੀਨਾਕਸ਼ੀ ਜੋਸ਼ੀ, ਡਾ. ਗੁਰਬਿੰਦਰ ਕੌਰ ਬਰਾੜ, ਡਾ. ਰਮਨਦੀਪ ਕੌਰ ਆਦਿ  ਹਾਜ਼ਰ ਸਨ।

ਯੂਨੀਵਰਸਿਟੀ ਕਾਲਜ ਜੈਤੋ ਦੇ ਸਰਵੋਤਮ ਐਥਲੀਟ (ਲੜਕੀਆਂ) ਲਕਸ਼ਮੀ ਅਤੇ ਸਰਵੋਤਮ ਐਥਲੀਟ (ਲੜਕੇ) ਲਖਵੀਰ ਸਿੰਘ ਦਾ ਸਨਮਾਨ ਕਰਦੇ ਹੋਏ ਕਾਲਜ  ਇੰਚਾਰਜ ਅਤੇ ਸਟਾਫ਼।

                                                                             

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *