ਸ੍ਰੀ ਮੁਕਤਸਰ ਸਾਹਿਬ, 26 ਅਗਸਤ ()- ਲੰਬੇ ਇੰਤਜ਼ਾਰ ਤੋਂ ਬਾਅਦ ਕੋਟਕਪੂਰਾ ਰੋਡ ਤੋਂ ਬਠਿੰਡਾ ਰੋਡ ਬਾਈਪਾਸ ਤੱਕ ਸੜਕ ਦਾ ਨਿਰਮਾਣ ਕਾਰਜ ਆਖਰਕਾਰ ਸ਼ੁਰੂ ਹੋ ਗਿਆ ਹੈ। ਇਹ ਕੰਮ ਐਤਵਾਰ ਨੂੰ ਮੋਹਲੇਧਾਰ ਮੀਂਹ ’ਚ ਸ਼ੁਰੂ ਕੀਤਾ ਗਿਆ ਸੀ। ਇਹ ਸੜਕ 28.95 ਲੱਖ ਦੀ ਲਾਗਤ ਨਾਲ ਬਣਨੀ ਹੈ। ਤੁਹਾਨੂੰ ਦੱਸ ਦੇਈਏ ਕਿ ਉਕਤ ਸੜਕ ਦੇ ਨਿਰਮਾਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। ਮੁਕਤਸਰ ਦੇ ਵਕੀਲ ਅਨੁਰਾਗ ਸ਼ਰਮਾ ਨੇ ਉਕਤ ਸੜਕ ਦੇ ਨਿਰਮਾਣ ਲਈ ਮੰਡੀ ਬੋਰਡ ਦੇ ਚੇਅਰਮੈਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਜਿਸ ਤੋਂ ਬਾਅਦ ਇਸਦੀ ਉਸਾਰੀ ਸ਼ੁਰੂ ਹੋ ਗਈ ਹੈ। ਟੋਇਆਂ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਡੀਸੀ ਦਫ਼ਤਰ ਰੋਜ਼ਾਨਾ ਆਉਣ ਵਾਲੇ ਸੈਂਕੜੇ ਲੋਕ ਇਸ ਸੜਕ ਦੀ ਵਰਤੋਂ ਕਰਦੇ ਹਨ। ਇਸ ਨਿਰਮਾਣ ਨਾਲ ਨਾ ਸਿਰਫ਼ ਹਾਦਸਿਆਂ ਨੂੰ ਠੱਲ੍ਹ ਪਵੇਗੀ ਬਲਕਿ ਪੈਦਲ ਚੱਲਣ ਵਾਲਿਆਂ ਨੂੰ ਵੀ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ ਕੋਟਕਪੂਰਾ ਰੋਡ ਕੇਹਰ ਸਿੰਘ ਚੌਕ ਤੋਂ ਬਠਿੰਡਾ ਰੋਡ ਬਾਈਪਾਸ ਗੋਲ ਚੌਂਕ ਤੱਕ ਜਾਣ ਵਾਲੀ ਇਹ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਟੋਇਆਂ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਮੁਕਤਾ ਮੀਨਾਰ ਪਾਰਕ ਦੇ ਨੇੜੇ ਹਾਲਤ ਹੋਰ ਵੀ ਮਾੜੀ ਹੈ। ਇੱਥੇ ਜ਼ਿਆਦਾ ਟੋਏ ਹਨ ਤੇ ਡੀਸੀ ਦਫ਼ਤਰ ਇਸ ਦੇ ਨੇੜੇ ਹੈ ਜਿਸ ਕਾਰਨ ਲੋਕਾਂ ਨੂੰ ਪਹਿਲਾਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੰਤ ’ਚ ਇਸ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਸ਼ਹਿਰ ਦੀਆਂ ਛੇ ਸੜਕਾਂ ਬਣਾਈਆਂ ਜਾਣੀਆਂ ਹਨ। ਸਰਦੂਲਗੜ੍ਹ ਦੀ ਇੱਕ ਫਰਮ ਵੱਲੋਂ ਕੋਟਕਪੂਰਾ ਰੋਡ ਤੋਂ ਬਠਿੰਡਾ ਰੋਡ ਬਾਈਪਾਸ ਤੱਕ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਸੜਕ ਤੇ ਗਟਕਾ ਪਾਇਆ ਜਾਵੇਗਾ ਤੇ ਫਿਰ ਪ੍ਰੀਮਿਕਸ ਪਾਇਆ ਜਾਵੇਗਾ। ਸ਼ਹਿਰ ਵਾਸੀ ਅਸ਼ੋਕ ਮਹਿੰਦਰਾ, ਜਸਪ੍ਰੀਤ ਛਾਬੜਾ, ਜਗਦੀਸ਼ ਰਾਏ ਢੋਸੀਵਾਲ ਤੇ ਕਈ ਹੋਰਾਂ ਨੇ ਇਸ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਹੈ। ਇਹ ਵੀ ਕਿਹਾ ਕਿ ਇਸ ਨਾਲ ਸੜਕੀ ਹਾਦਸੇ ਰੁਕਣਗੇ ਤੇ ਆਵਾਜਾਈ ਵੀ ਸੁਚਾਰੂ ਢੰਗ ਨਾਲ ਚੱਲੇਗੀ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






