ਕੜਾਕੇਦਾਰ ਮੀਹ ਪੈਣ ਤੋ ਬਾਅਦ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕੇ ਖੱਡਿਆ ਤੇ “ਬੰਦਾ ਆਪਣੀ ਜਾਨ ਦਾ ਆਪ ਜਿੰਮੇਵਾਰ ਹੈ ਦੇ ਬੋਰਡ ਲਗਾਉਣੇ।

Spread the love
ਫਿਰੋਜ਼ਪੁਰ 9 ਜੁਲਾਈ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਸ਼ਹਿਰ ਅੰਦਰ ਵਿਕਾਸ ਕਾਰਜ ਕਿੱਧਰੇ ਖੰਭ ਲਗਾ ਕੇ ਉਡ ਗਏ ਹਨ ਤੇ ਇਥੋ ਦਾ ਸਿਵਲ ਪ੍ਰਸ਼ਾਸ਼ਨ ਖੰਭ ਲਾ ਕੇ ਉੱਡ ਚੁੱਕੇ ਵਿਕਾਸ ਕਾਰਜਾਂ ਨੂੰ ਲੱਭਣ ਗਿਆ ਹਜੇ ਤੱਕ ਵਾਪਿਸ ਨਹੀ ਪਰਤਿਆ ਤੇ ਪ੍ਰਸ਼ਾਸ਼ਨ ਨੂੰ ਲੱਭਦਾ ਲੱਭਦਾ ਇਥੋ ਦਾ ਵਿਧਾਇਕ ਵੀ ਕਿੱਧਰੇ ਲਾਪਤਾ ਹੋ ਗਿਆ ਹੈ ਜਿਸ ਕਾਰਨ ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜ ਇੱਕ ਨੁੱਕਰੇ ਲੱਗੇ ਪਏ ਹਨ। ਸੀਵਰੇਜ ਸਿਸਟਮ,ਵਾਟਰ ਸਪਲਾਈ,ਗਲੀਆਂ ਦਾ ਬੁਰਾ ਹਾਲ,ਰੋਡ ਤੇ ਗਲੀਆਂ ਚ ਲਾਇਟਾਂ ਦਾ ਬੁਰਾ ਹਾਲ ਹੈ ਹੋਇਆ ਪਿਆ ਹੈ ਇਹ ਜਿਹੜੀਆਂ ਮੁਸ਼ਕਿਲਾਂ ਇਸ ਨਾਲ ਹਰ ਸ਼ਹਿਰ ਵਾਸੀ ਬੜੇ ਚਿਰ ਤੋ ਜੂਝ ਰਿਹਾ ਹੈ ਤੇ ਪ੍ਰਸ਼ਾਸ਼ਨ ਦੇ ਸਿਰ ਤੇ ਭੋਰਾ ਵੀ ਜੂੰ ਨਹੀ ਸਰਕਦੀ ਜੇਕਰ ਸ਼ਹਿਰ ਅੰਦਰ ਲਾਅ ਐਡ ਆਰਡਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਬੁਰਾ ਹਾਲ ਹੈ ਤੇ ਪ੍ਰਸ਼ਾਸ਼ਨ ਤੋ ਹਾਲਾਤਾਂ ਦੀ ਸਥਿਤੀ ਤੇ ਨਾ ਕਾਬੂ ਪਾਉਦਿਆ ਦੇਖ ਕੇ ਕਾਲੋਨੀ ਦੇ ਵਾਸੀਆਂ ਨੇ ਐਟਰੀ ਪੁਆਇੰਟਾਂ ਤੇ ਗੇਟ ਲਗਾ ਕੇ ਆਪਣੀ ਜਾਨ ਮਾਲ ਦੀ ਸੁਰੱਖਿਆ ਖੁੱਦ ਕਰ ਲਈ ਹੈ ਪਰ ਵਿਕਾਸ ਕਾਰਜਾਂ ਤੋ ਦੁਖੀ ਸ਼ਹਿਰ ਵਾਸੀ ਸਿਵਲ ਪ੍ਰਸ਼ਾਸ਼ਨ ਅੱਗੇ ਬੇਬਸ ਹੋ ਗਏ ਹਨ। ਸ਼ਹਿਰ ਦੀਆਂ ਮੇਨ ਸੜਕਾਂ ਤੇ ਕੋਈ ਵੀ ਚੋਕ ਅਜਿਹਾ ਨਹੀ ਜਿਥੇ ਕਿ ਖੱਡੇ ਨਾ ਹੋਣ ਜਿਸ ਕਾਰਨ ਜਿਆਦਾ ਬਰਸਾਤ ਹੋਣ ਦੇ ਬਾਅਦ ਇਹ ਖੱਡੇ ਮਨੁੱਖੀ ਜਿੰਦਗੀ ਲਈ ਖਤਰਨਾਕ ਹੋ ਜਾਂਦੇ ਹਨ ਇਥੇ ਇੱਕ ਗੱਲ ਦੀ ਬੜੀ ਹੈਰਾਨੀ ਹੈ ਕਿ ਇਹਨਾਂ ਖੱਡਿਆ ਲਈ ਨਗਰ ਕੌਂਸਲ ਕਿਉ ਚੁੱਪੀ ਧਾਰੀ ਬੈਠਾ ਹੈ ਸੂਤਰਾਂ ਦੇ ਹਵਾਲੇ ਤੋ ਪਤਾ ਲੱਗਿਆ ਹੈ ਕਿ ਸ਼ਹਿਰ ਦੇ ਇੱਕ ਚੋਕ ਚ ਨਗਰ ਕੌਂਸਲ ਫਿਰੋਜ਼ਪੁਰ ਦੇ ਨੁਮਾਇੰਦੇ ਆਪਣੇ ਨਿੱਜੀ ਫਾਇਦੇ ਲਈ ਸਹੀ ਸਲਾਮਤ ਸੜਕ ਪੁਟ ਕੇ ਖੱਡਾ ਬਣਾ ਰੱਖਿਆ ਹੈ ਜਿਥੇ ਕਿ ਨਗਰ ਕੌਂਸਲ ਫਿਰੋਜ਼ਪੁਰ ਦੇ ਆਲਾ ਅਧਿਕਾਰੀਆਂ ਦੀ ਨਿਗਾਹ ਚ ਆਉਣ ਤੋ ਬਾਅਦ ਵੀ ਇਹ ਅਮਲਾ ਬੇਬਸ ਹੋਇਆ ਪਿਆ ਹੈ। ਸੋ ਸ਼ਹਿਰ ਵਾਸੀਆਂ ਦੀ ਸਿਵਲ ਪ੍ਰਸ਼ਾਸ਼ਨ ਤੇ ਹਲਕਾ ਵਿਧਾਇਕ ਨੂੰ ਅਪੀਲ ਹੈ ਕਿ ਸੜਕਾਂ ਚ ਪਏ ਖੱਡੇ ਜਲਦੀ ਤੋ ਜਲਦੀ ਭਰਵਾਏ ਜਾਣ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਹਲਕਾ ਬਲਾਚੌਰ ਵਿੱਚ ਹਨੀ ਟੋਂਸਾ ਦੀ ਵੱਡੀ ਸਿਆਸੀ ਜਿੱਤ, ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਦਿੰਦਿਆਂ ਵਾਰਡ ਨੰਬਰ 8 ਦੇ ਕਈ ਕੱਦਾਵਰ ਆਗੂ ਅਕਾਲੀ ਦਲ ਵਿੱਚ ਸ਼ਾਮਲ

    Spread the love

    Spread the love ਬਲਾਚੌਰ, 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਹਨੀ ਟੋਂਸਾ ਨੂੰ ਬਲਾਚੌਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ…

    Leave a Reply

    Your email address will not be published. Required fields are marked *