ਖ਼ੂਬਸੂਰਤ ‘ਤੇ ਬਦਸੂਰਤ

Spread the love

ਇੱਕ ਵਾਰ ਅਮਰੀਕਾ ਦੀ ਬੇਹਦ ਸੁੰਦਰ ਔਰਤ ਲੀਮੀਆ ਦਾ ਵਿਆਹ ਇੱਕ ਸਿੱਧੇ ਸਾਧੇ ਵਿਅਕਤੀ ਨਾਲ ਹੋਇਆ। ਉਮਰਾਂ ਦਾ ਪੈਂਡਾ ਕੱਟਦੇ ਹੋਏ ਉਹ ਆਪਣੇ ਜੀਵਨ ਦੇ ਅਖੀਰਲੇ ਦੌਰ ਵਿੱਚ ਪਹੁੰਚ ਗਏ । ਇੱਕ ਵਾਰ ਉਸ ਦੇ ਗੁਆਂਡ ਵਿੱਚ ਰਹਿਣ ਵਾਲੀ ਇੱਕ ਔਰਤ ਉਸਦੇ ਘਰ ਆਈ। ਆਪਸ ਵਿੱਚ ਉਹਨਾਂ ਦੀਆਂ ਗੱਲਾਂ ਹੋਈਆਂ। ਗੱਲਾਂ ਕਰਦੇ ਕਰਦੇ ਔਰਤ ਨੇ ਲੀਮੀਆ ਨੂੰ ਸਵਾਲ ਕੀਤਾ ਕਿ ਤੁਹਾਨੂੰ ਜਿੰਦਗੀ ਤੋਂ ਬਹੁਤ ਸ਼ਿਕਾਇਤ ਰਹੀ ਹੋਏਗੀ ਕਿ ਤੁਹਾਨੂੰ ਇੱਕ ਸਧਾਰਨ ਜਿਹੇ ਜਾਂ ਬਹੁਤੇ ਖੂਬਸੂਰਤ ਨਾ ਵਿਖਣ ਵਾਲੇ ਇਨਸਾਨ ਨਾਲ ਵਿਆਹ ਦਿੱਤਾ ਗਿਆ ਜਦ ਕਿ ਤੁਹਾਨੂੰ ਇਹਨਾਂ ਤੋਂ ਵੀ ਵੱਧ ਬਿਹਤਰ ਤੇ ਖੂਬਸੂਰਤ ਮਰਦ ਮਿਲ ਸਕਦਾ ਸੀ। ਲੀਮੀਆ ਨੇ ਉਸਨੂੰ ਪਲਟ ਕੇ ਜਵਾਬ ਦਿੱਤਾ ਕਿ ਤੁਹਾਡੇ ਹਿਸਾਬ ਨਾਲ ਦੁਨੀਆ ਦੀ ਕਿਹੜੀ ਚੀਜ਼ ਸਭ ਤੋਂ ਖੂਬਸੂਰਤ ਹੈ। ਉਸ ਔਰਤ ਨੇ ਕਿਹਾ ਸਭ ਤੋਂ ਸੋਹਣਾ ਚੰਨ ਹੈ। ਲੀਮੀਆ ਨੇ ਕਿਹਾ ਉਸ ਵਿੱਚ ਤਾਂ ਦਾਗ ਨੇ ਉਹ ਕਿਸ ਤਰਾਂ ਖੂਬਸੂਰਤ ਹੋ ਸਕਦਾ। ਫਿਰ ਔਰਤ ਕਹਿਣ ਲੱਗੀ ਮੈਨੂੰ ਸਮੁੰਦਰ ਬੜਾ ਸੋਹਣਾ ਲੱਗਦਾ। ਲੀਮੀਆ ਨੂੰ ਕਹਿਣ ਲੱਗੀ ਪਰ ਉਹ ਤਾਂ ਖਾਰਾ ਹੈ। ਫਿਰ ਔਰਤ ਕਹਿਣ ਲੱਗੀ ਮੈਨੂੰ ਫੁੱਲ ਬਹੁਤ ਸੋਹਣੇ ਲੱਗਦੇ ਨੇ। ਲੀਮੀਆ ਨੇ ਉਸ ਨੂੰ ਜਵਾਬ ਦਿੱਤਾ ਕਿ ਉਹਨਾਂ ਦੀ ਤਾਂ ਸਿਰਫ ਉਮਰ ਹੀ ਇੱਕ ਦਿਨ ਦੀ ਹੁੰਦੀ ਹੈ। ਫਿਰ ਔਰਤ ਨੇ ਲੀਮੀਆ ਤੋਂ ਪੁੱਛਿਆ ਕਿ ਤੁਹਾਡੇ ਅਨੁਸਾਰ ਕਿਹੜੀ ਚੀਜ਼ ਜਿਆਦਾ ਖੂਬਸੂਰਤ ਹੈ। ਲੀਮੀਆ ਨੇ ਉਸਨੂੰ ਜਵਾਬ ਦਿੱਤਾ ਕਿ ਇਸ ਦੁਨੀਆ ਵਿੱਚ ਕੋਈ ਚੀਜ਼ ਖੂਬਸੂਰਤ ਹੈ ਹੀ ਨਹੀਂ ਅਤੇ ਨਾ ਹੀ ਕੋਈ ਚੀਜ਼ ਬਦਸੂਰਤ ਹੈ। ਤੁਹਾਡਾ ਦ੍ਰਿਸ਼ਟੀਕੋਣ ਚੀਜ਼ਾਂ ਨੂੰ ਖੂਬਸੂਰਤ ਤੇ ਬਦਸੂਰਤ ਬਣਾਉਂਦਾ ਹੈ। ਅਸੀਂ ਜਿਸ ਨਜ਼ਰੀਏ ਨਾਲ ਚੀਜ਼ਾਂ ਨੂੰ ਵੇਖਦੇ ਹਾਂ ਉਹ ਸਾਡੇ ਜੀਵਨ ਵਿੱਚ ਉਸੇ ਪ੍ਰਕਾਰ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਸਾਡੇ ਜੀਵਨ ਨੂੰ ਉਸੇ ਪ੍ਰਕਾਰ ਪ੍ਰਭਾਵਿਤ ਕਰਨ ਲੱਗ ਜਾਂਦੀਆਂ ਹਨ। ਇਹ ਜਰੂਰੀ ਨਹੀਂ ਹੈ ਕਿ ਇੱਕ ਬਦਸੂਰਤ ਵਿਅਕਤੀ ਵਿੱਚ ਚੰਗੇ ਗੁਣ ਨਹੀਂ ਮਿਲ ਸਕਦੇ ਅਤੇ ਇਹ ਵੀ ਜਰੂਰੀ ਨਹੀਂ ਹੈ ਕਿ ਇੱਕ ਸੋਹਣੇ ਵਿਅਕਤੀ ਵਿੱਚ ਸਾਨੂੰ ਚੰਗੇ ਗੁਣ ਮਿਲਣ। ਮੈਨੂੰ ਲੱਗਦਾ ਹੈ ਕਿ ਲੀਮੀਆ ਅਤੇ ਉਸ ਔਰਤ ਵਿਚਕਾਰ ਹੋਈ ਕੁਝ ਪਲਾਂ ਦੀ ਵਾਰਤਾਲਾਪ ਸਾਨੂੰ ਜੀਵਨ ਦਾ ਵੱਡਾ ਭੇਦ ਦੇ ਦਿੰਦੀ ਹੈ। ਇੱਕ ਵਿਅਕਤੀ ਦੇ ਨਿਰਾਸ਼ ਰਹਿਣ ਦਾ ਵੱਡਾ ਕਾਰਨ ਮੈਨੂੰ ਇਹੀ ਜਾਪਦਾ ਹੈ ਕਿ ਸਾਨੂੰ ਚੀਜ਼ਾਂ ਨੂੰ ਸਹੀ ਨਜ਼ਰੀਏ ਨਾਲ ਵੇਖਣਾ ਹੀ ਨਹੀਂ ਆਉਂਦਾ। ਸੋ ਜਰੂਰੀ ਹੈ ਅਸੀਂ ਨਾਕਰਾਤਮਕਤਾ ਨੂੰ ਆਪਣੇ ਜੀਵਨ ਤੋਂ ਕੋਹਾਂ ਦੂਰ ਕਰਕੇ ਸਾਕਰਾਤਮਕਤਾ ਨੂੰ ਸੀਨੇ ਲਾਈਏ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *