ਖੂਬ ਰੌਣਕਾਂ ਲੱਗੀਆਂ ਤੀਆਂ ਦਾ ਤਿਉਹਾਰ ਮਨਾਉਣ ਮੌਕੇ

Spread the love

ਸ੍ਰੀ ਅਨੰਦਪੁਰ ਸਾਹਿਬ 17 ਅਗਸਤ( ਭਾਰਦਵਾਜ ) ਧੀਆਂ ਦੇ ਹਾਸੇ ਠੱਠੇ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਕਈ ਅਮਿਟ ਯਾਦਾਂ ਛੱਡ ਗਿਆ. ਦੱਸ ਦਈਏ ਅੱਜ ਸਥਾਨਕ ਰੈਸਟੋਰੈਂਟ ਰੂਟਸ ਵਿਖੇ ਮਸ਼ਹੂਰ ਢੋਲਕ ਵਾਦਕ ਅਤੇ ਗਿੱਧਾ ਕੋਚ ਮਹਿੰਦਰ ਪਾਲ ਅਤੇ ਅਨਵਿੰਦਰ ਕੌਰ ਮਿਸ ਸ਼ਾਹੀ ਮੁਟਿਆਰ ਗਿੱਧਿਆਂ ਦੀ ਰਾਣੀ ਗਿੱਧਾ ਗੋਲਡ ਮੈਡਲਿਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਗਿੱਧਾ ਗੋਲਡ ਮੈਡਲਿਸਟ ਨੇ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ । ਜਿਸ ਵਿੱਚ ਹਲਕੇ ਦੀਆਂ ਮੁਟਿਆਰਾਂ ਨੇ ਚਾਈ ਚਾਈ ਭਾਗ ਲਿਆ ਅਤੇ ਖੂਬ ਰੌਣਕਾਂ ਲਾਈਆਂ ਦੱਸ ਦਈਏ ਇਸ ਪ੍ਰੋਗਰਾਮ ਵਿੱਚ ਅਲੱਗ ਅਲੱਗ ਮੁਕਾਬਲੇ ਕਰਵਾਏ ਗਏ ਜਿਨਾਂ ਨੂੰ ਪਰਖਣ ਲਈ ਜੱਜ ਦੇ ਤੌਰ ਤੇ ਮੈਡਮ ਹਰਪ੍ਰੀਤ ਕੌਰ ਜੋ ਸੁਨੱਖੀ ਪੰਜਾਬਣ ਸੀਜਨ ਫਾਈਵ ਦੇ ਵਿਨਰ ਰਹੇ  ਅਤੇ ਦੂਸਰੇ ਜੱਜ ਮੈਡਮ ਗੁਰਿੰਦਰਜੀਤ ਕੌਰ ਜੋ ਕਿ ਪੰਜਾਬੀ ਦੇ ਪ੍ਰੋਫੈਸਰ ਨੇ ਪਟਿਆਲਾ ਕਾਲਜ ਅਤੇ ਕਲਚਰਲ ਐਕਟੀਵਿਸਟ ਦੇ ਨਾਲ ਨਾਲ ਅਕਸਰ ਗਿੱਧੇ ਦੀਆਂ ਜਜਮੈਂਟਸ ਕਰਦੇ ਹਨ ਪਹੁੰਚੇ ਸੀ , ਇਸ ਤੋਂ ਇਲਾਵਾ ਮੁੱਖ ਮਹਿਮਾਨ ਦੇ ਤੌਰ ਤੇ ਗੁਰਜੀਤ ਸਿੰਘ  ਗਿੱਧਾ  ਕੋਚ ਉਹ ਵਿਸ਼ੇਸ਼ ਤੌਰ ਤੇ ਇਥੇ ਪਹੁੰਚੇ ਸਨ । ਜਿੱਥੇ ਇਸ ਪ੍ਰੋਗਰਾਮ ਦੀ ਸ਼ੋਭਾ ਇਹਨਾਂ ਮੁਟਿਆਰਾਂ ਨੇ ਨੱਚ ਕੇ ਹੱਸ ਕੇ ਅਤੇ ਗਾ ਕੇ ਵਧਾਈ ਉਥੇ ਹੀ ਇਸ ਪ੍ਰੋਗਰਾਮ ਨੂੰ ਚਾਰ ਜਨ ਲਾਉਣ ਪਰਿਆਸ ਕਲਾ ਮੰਚ ਪ੍ਰਧਾਨ ਸਰਦਾਰ ਨਿਰੰਜਨ ਸਿੰਘ ਰਾਣਾ , ਨਵ ਨਿਯੁਕਤ ਦਲਿਤ ਵਿਕਾਸ ਬੋਰਡ ਮੈਂਬਰ ਪੰਜਾਬ ਦਲੀਪ ਹੰਸ ਆਪਣੇ ਸਾਥੀਆਂ ਸਮੇਤ ਪਹੁੰਚੇ। ਇਸ ਪ੍ਰੋਗਰਾਮ ਵਿੱਚ ਕਰਵਾਏ ਗਏ ਮਿਸ ਤੀਜ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਹਰਮੀਤ ਕੌਰ ਰਹੀ ਅਤੇ ਦੂਸਰੇ ਨੰਬਰ ਤੇ ਸੁਖਮਨ ਕੌਰ ਨੇ ਬਾਜੀ ਮਾਰੀ ਇਸ ਪ੍ਰੋਗਰਾਮ ਵਿੱਚ ਪ੍ਰਤੀਯੋਗੀਆਂ ਤੋਂ ਬਿਨਾਂ ਨਾਮਵਰ ਲੋਕ ਗਾਇਕ ਆਲਮ ਜਸਦੀਪ ,ਮਸ਼ਹੂਰ ਵੇਟ ਲਿਫਟਰ ਤੇ ਕੋਚ ਸੰਜੀਵ ਕੁਮਾਰ ,ਸਮਾਜ ਸੇਵੀ ਰਾਜ ਘਈ , ਮੈਡਮ ਪੂਜਾ ਸਮੇਤ ਸੈਂਕੜੇ ਵੀ ਮੌਜੂਦ ਰਹੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *