ਖੇਤੀਬਾੜੀ ਅਫ਼ਸਰਾਂ ਵੱਲੋਂ ਆੜਤੀਆਂ ਦੇ ਕੰਡੇ ਵੱਟੇ ਅਤੇ ਤੋਲ ਦੀ ਕੀਤੀ ਗਈ ਚੈੱਕਿੰਗ

Spread the love

ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਸਹਾਇਕ ਮੰਡੀਕਰਨ ਅਫ਼ਸਰ (ਫ਼ਰੀਦਕੋਟ) ਡਾ ਯਾਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਾਜ਼ਰੀ ਵਿੱਚ ਸ੍ਰੀ  ਮੁਕਤਸਰ ਸਾਹਿਬ ਦੀ ਮੁੱਖ ਦਾਣਾ ਮੰਡੀ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ (ਮਾਰਕੀਟਿੰਗ ) ਮਨਮੀਤ ਕੌਰ, ਅਮਨਦੀਪ ਕੌਰ ਅਤੇ ਪ੍ਰਿਮਲਪ੍ਰੀਤ ਕੌਰ ਵੱਲੋਂ ਆੜਤੀਆਂ ਦੇ ਕੰਡੇ ਵੱਟੇ ਅਤੇ ਤੋਲ ਚੈੱਕ ਕੀਤੇ ਗਏ । ਇਸ ਮੌਕੇ ਤੇ ਮੌਜੂਦ ਕਿਸਾਨਾਂ ਨੂੰ ਆਪਣੀ ਫ਼ਸਲ ਦੇ ਸੁਚੱਜੇ ਮੰਡੀਕਰਨ ਲਈ ਬੋਲੀ ਸਮਂੇ ਹਾਜ਼ਰ ਰਹਿਣ, ਜਿਨਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ ਵੱਟਿਆ ਦੀ ਵਰਤੋਂ ਅਤੇ ਕੰਡਿਆਂ ਦਾ ਜ਼ਮੀਨ ਤੇ ਇਕਸਾਰ ਲੈਵਲ ਹੋਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਆਪਣੀ ਫ਼ਸਲ ਦਾ ਉਚਿੱਤ ਵਪਾਰਕ ਮੁੱਲ ਉਹਨਾਂ ਨੂੰ ਮਿਲ ਸਕੇ ।ਇਸ ਮੌਕੇ ਡਿਪਟੀ ਡਾਇਰੈਕਟਰ ਕਪਾਹ ਸ੍ਰੀ ਮੁਕਤਸਰ ਸਾਹਿਬ ਡਾ ਚਰਨਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਵੀ ਹਾਜ਼ਿਰ ਸਨ , ਚੈੱਕਿੰਗ ਦੌਰਾਨ ਤਿੰਨ ਕੰਡਿਆਂ ਵਿੱਚ ਊਣਤਾਈ ਪਾਈ ਗਈ ਅਤੇ ਮੌਕੇ ਤੇ ਬਣਦੀ ਕਾਰਵਾਈ ਕੀਤੀ ਗਈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *