*ਖੇਲੋ ਇੰਡੀਆ ਪੈਰਾ ਗੇਮਜ਼ 2025 ਦਿੱਲੀ ਵਿਚੋਂ ਪੰਜਾਬ ਦੇ ਖਿਡਾਰੀਆਂ ਨੇ 14 ਮੈਡਲ ਜਿੱਤੇ*

Spread the love

ਜੈਤੋ ,28 ਮਾਰਚ ( ਰਘੂਨੰਦਨ ਪਰਾਸ਼ਰ): ਖੇਲੋ ਇੰਡੀਆ ਪੈਰਾ ਗੇਮਜ਼ 2025 ਪੰਜਾਬ ਟੀਮ ਦੇ ਨੋਡਲ ਅਫਸਰ ਜਸਪ੍ਰੀਤ ਸਿੰਘ ਅਤੇ ਮੈਨੇਜਰ ਕਮ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਪੈਰਾ ਗੇਮਜ਼ 2025 ਦਿੱਲੀ ਵਿਖੇ ਸਫਲਤਾ ਪੂਰਵਕ ਸੰਪੰਨ ਹੋਈਆਂ । ਜਿਸ ਵਿਚ ਪੰਜਾਬ ਦੇ ਪੈਰਾ ਖਿਡਾਰੀਆਂ ਨੇ 14 ਮੈਡਲ ਜਿੱਤ ਕੇ ਪੰਜਾਬ ਦੀ ਝੋਲੀ ਪਾਏ ਹਨ। ਪੰਜਾਬ ਦੇ ਜੇਤੂ ਪੈਰਾ ਖਿਡਾਰੀਆਂ ਨੇ 7 ਗੋਲਡ,2 ਸਿਲਵਰ ਅਤੇ 5 ਤਾਂਬੇ ਦੇ ਮੈਡਲ ਜਿੱਤੇ।1 ਗੋਲਡ ਮੈਡਲ ਵਿਵੇਕ ਸ਼ਰਮਾ ਨੇ 100 ਮੀਟਰ ਰੇਸ ਵਿਚੋਂ ਜਿੱਤਿਆ,1 ਗੋਲਡ 200 ਮੀਟਰ , 1 ਸਿਲਵਰ 400 ਮੀ , 1 ਤਾਂਬੇ ਦੇ ਮੈਡਲ 100 ਮੀ ਨਿਸ਼ੂ ਨੇ  ਜਿੱਤੇ,

1 ਤਾਂਬੇ ਦਾ ਮੈਡਲ ਅਨੰਨਿਆ ਬਾਂਸਲ ਨੇ ਪੈਰਾ ਸ਼ੋਟਪੁੱਟ ਵਿੱਚੋਂ ਜਿੱਤਿਆ।1 ਗੋਲਡ ਮੈਡਲ ਪਰਮਜੀਤ ਕੁਮਾਰ ਨੇ ਪੈਰਾ ਪਾਵਰ ਲਿਫਟਿੰਗ ਵਿਚੋਂ ਜਿੱਤਿਆ।1 ਗੋਲਡ ਮੈਡਲ ਜਸਪ੍ਰੀਤ ਕੌਰ ਬਠਿੰਡਾ ਨੇ ਪੈਰਾ ਪਾਵਰ ਲਿਫਟਿੰਗ ਵਿੱਚੋਂ ਨੈਸ਼ਨਲ ਰਿਕਾਰਡ ਬਣਾ ਕੇ ਜਿੱਤਿਆ। 1 ਗੋਲਡ ਮੈਡਲ ਸੀਮਾ ਰਾਣੀ ਨੇ ਪੈਰਾ ਪਾਵਰ ਲਿਫਟਿੰਗ ਵਿੱਚੋਂ ਨੈਸ਼ਨਲ ਰਿਕਾਰਡ ਬਣਾ ਕੇ ਜਿੱਤਿਆ।1 ਸਿਲਵਰ ਮੈਡਲ ਨਦੀਮ ਨੇ  ਪੈਰਾ ਪਾਵਰ ਲਿਫਟਿੰਗ ਵਿੱਚੋਂ ਜਿੱਤਿਆ।1 ਤਾਂਬੇ ਦਾ ਮੈਡਲ ਹਰਜਿੰਦਰ ਸਿੰਘ ਸਮਾਲਸਰ ਸ਼ੋਟਪੁੱਟ ਵਿੱਚੋਂ ਜਿੱਤਿਆ,1 ਗੋਲਡ ਮੈਡਲ ਪਲਕ ਕੋਹਲੀ ਨੇ ਪੈਰਾ ਬੈਡਮਿੰਟਨ ਵਿਚੋਂ ਜਿੱਤਿਆ ।1 ਤਾਂਬੇ ਦਾ ਮੈਡਲ ਸ਼ਬਾਨਾ ਨੇ ਪੈਰਾ ਬੈਡਮਿੰਟਨ ਵਿੱਚੋਂ ਜਿੱਤਿਆ। 1 ਗੋਲਡ ਮੈਡਲ ਸ਼ੁੱਭਮ ਵਧਵਾ ਨੇ 1 ਤਾਂਬੇ ਦਾ ਮੈਡਲ ਸ਼ਸੀ ਕੁਮਾਰ ਨੇ ਪੈਰਾ ਟੇਬਲ ਟੈਨਿਸ ਵਿਚੋਂ ਜਿੱਤੇ। ਪੰਜਾਬ ਦੀ ਪੈਰਾ ਪਾਵਰ ਲਿਫਟਿੰਗ ਮੁੰਡੇ ਅਤੇ ਕੁੜੀਆਂ ਦੋਨਾਂ ਨੇ ਸੈਕਿੰਡ ਰੰਨਰ ਅੱਪ ਟਰਾਫੀਆਂ ਜਿੱਤੀਆਂ ਅਤੇ ਪੰਜਾਬ ਦੀਆਂ ਪੈਰਾ ਬੈਡਮਿੰਟਨ ਲੜਕੀਆਂ ਨੇ ਵੀ ਓਵੇਰਾਲ ਸੈਕਿੰਡ ਰੰਨਰ ਅੱਪ ਟਰਾਫ਼ੀ ਜਿੱਤੀ। ਪੀਸੀਆਈ ਦੇ ਐਗਜੀਕਿਊਟਿਵ ਮੈਂਬਰ ਸ਼ਮਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਨਿਊ ਦਿੱਲੀ ਵਿਖੇ ਕੇਂਦਰ ਸਰਕਾਰ ਵੱਲੋਂ 20 ਮਾਰਚ ਤੋਂ ਲੈ ਕੇ 27 ਮਾਰਚ ਤੱਕ ਖੇਲੋ ਇੰਡੀਆ ਪੈਰਾ ਗੇਮਜ਼ ਕਰਵਾਈਆਂ। ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਖੇਲੋ ਇੰਡੀਆ ਪੈਰਾ ਗੇਮਜ਼ 2025 ਵਿਚੋਂ  ਪੰਜਾਬ ਦੇ ਜੇਤੂ 14 ਖਿਡਾਰੀਆਂ ਵਿਚੋਂ  ਗੋਲਡ ਮੈਡਲ ਜੇਤੂਆਂ ਨੂੰ 50 ਹਜ਼ਾਰ ਰੁਪਏ, ਸਿਲਵਰ ਮੈਡਲ ਜੇਤੂਆਂ ਨੂੰ 30 ਹਜ਼ਾਰ ਰੁਪਏ ਅਤੇ ਤਾਂਬੇ ਦੇ ਮੈਡਲ ਜੇਤੂਆਂ ਨੂੰ 10 ਹਜ਼ਾਰ ਰੁਪਏ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ। ਏਸੇ ਤਰ੍ਹਾਂ ਪੈਰਾ  ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ 5 ਹਜ਼ਾਰ ਰੁਪਏ, ਸਿਲਵਰ ਮੈਡਲ ਜੇਤੂ ਖਿਡਾਰੀਆਂ ਨੂੰ 3 ਹਜ਼ਾਰ ਰੁਪਏ ਅਤੇ ਤਾਂਬੇ ਦੇ ਮੈਡਲ ਜੇਤੂ ਖਿਡਾਰੀਆਂ ਨੂੰ 2 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਪੈਰਾ ਖੇਡਾਂ ਵਿੱਚ ਛੇ ਪੈਰਾ ਖੇਡਾਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਪੈਰਾਸ਼ੂਟਿੰਗ ਪੈਰਾ ਆਰਚਰੀ ਪੈਰਾ ਅਥਲੈਟਿਕਸ ਅਤੇ ਪੈਰਾ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਹਨ ਜਿਸ ਵਿਚ ਪੰਜਾਬ ਦੇ ਲਗਭਗ 40 ਖਿਡਾਰੀ ਹਿੱਸਾ ਲੈ ਕੇ ਆਏ ਹਨ। ਪੂਰੇ ਭਾਰਤ ਵਿੱਚੋਂ ਤਿੰਨ ਹਜ਼ਾਰ ਤੋਂ ਵੱਧ ਖਿਡਾਰੀ ਇੰਨਾ ਖੇਡਾਂ ਵਿੱਚ ਹਿੱਸਾ ਲੈਣ ਲਈ ਪਹੁੰਚ ਹੋਏ ਸਨ। ਇਸ ਮੌਕੇ ਸੀ ਡੀ ਐਮ ਰੁਪੇਸ਼ ਕੁਮਾਰ, ਪੀਪੀਐਸਏ ਦੇ ਅਹੁਦੇਦਾਰਾਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ, ਕੋਚ ਗਗਨਦੀਪ ਸਿੰਘ, ਡਾ ਜੋਵਨਜੀਤ ਸਿੰਘ, ਡਾਕਟਰ ਲਾਕਸ਼ੀ, ਡਾਕਟਰ ਪਰਵੀਨ ਕੁਮਾਰ, ਦਵਿੰਦਰ ਸਿੰਘ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ,ਕੋਚ ਪਰਵਿੰਦਰ ਸਿੰਘ, ਜਗਰੂਪ ਸਿੰਘ ਸੂਬਾ, ਅਮਨਦੀਪ ਸਿੰਘ ਬਰਾੜ, ਡਾਕਟਰ  ਰਮਨਦੀਪ ਸਿੰਘ ਆਦਿ ਸਮੇਤ ਸਮੁੱਚੀ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਟੀਮ ਨੇ ਜੇਤੂ ਖਿਡਾਰੀਆਂ ਤੇ ਉਹਨਾਂ ਨਾਲ ਗਈ ਅਧਿਕਾਰੀਆਂ ਦੀ ਪੂਰੀ ਟੀਮ ਨੂੰ ਮੁਬਾਰਕਾਂ ਦਿੱਤੀਆਂ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਜੇਤੂ ਪੈਰਾ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕਰਕੇ ਹੌਂਸਲਾ ਅਫਜਾਈ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ।ਖੇਲੋ ਇੰਡੀਆ ਪੈਰਾ ਗੇਮਜ਼ 2025 ਪੰਜਾਬ ਦੇ ਨੋਡਲ ਅਫ਼ਸਰ ਜਸਪ੍ਰੀਤ ਸਿੰਘ ਧਾਲੀਵਾਲ, ਮੈਨੇਜਰ ਕਮ ਮੀਡੀਆ ਇੰਚਾਰਜ ਪ੍ਰਮੋਦ ਕੁਮਾਰ ਧੀਰ ਅਤੇ ਪੀ ਸੀ ਆਈ ਦੇ ਐਗਜੀਕਿਊਟਿਵ ਮੈਂਬਰ ਸ਼ਮਿੰਦਰ ਸਿੰਘ ਢਿੱਲੋਂ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *