ਖੋਜੇਵਾਲ ਵਿਖੇ ਬੜੀ ਧੂਮਧਾਮ ਨਾਲ ਤੀਆਂ ਦਾ ਤਿੳਹਾਰ ਮਨਾਇਆ ਗਿਆ

Spread the love
ਕਪੂਰਥਲਾ , 5 ਅਗਸਤ (  ਕੌੜਾ  ) – ਸਾਉਣ ਦੇ ਮਹੀਨੇ ਵਿਆਹੀ ਲੜਕੀਆਂ ਤੀਆਂ ਮਨਾਉਣ ਆਪਣੇ ਪੇਕੇ ਪਰਿਵਾਰ ਕੋਲ ਆਉਂਦੀਆਂ ਹਨ ਅਤੇ ਇਸ ਨੂੰ ਤੀਆਂ ਦੇ ਤਿੳਹਾਰ ਨਾਲ ਜਾਣਿਆ ਜਾਂਦਾਂ ਹੈ । ਕੁੱਝ ਲੋਕ ਇਸ ਨੂੰ ਤੀਜ ਦਾ ਤਿੳਹਾਰ ਵੀ ਕਹਿੰਦੇ ਹਨ।ਇਸ ਤਿੳਹਾਰ ਬਾਰੇ ਬਚੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਇਸ ਤਿੳਹਾਰ ਬਾਰੇ ਹੋਰ ਸਮਝਾੳਣ ਲਈ ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਸਰਪੰਚ ਸਿਮਰਨਜੀਤ ਸਿੰਘ ਜੋਸ਼ ਦੀ ਅਗਵਾਈ ਹੇਠ ਤੀਆਂ ਦਾ ਤਿੳਹਾਰ ਬੜੀ ਧੂਮਧਾਮ ਮਨਾਇਆ ਗਿਆ।ਇਸ ਮੌਕੇ ਕੁੜੀਆਂ ਨੇ ਬੋਲੀਆਂ,ਗੀਤ,ਸੰਗੀਤ,ਗਿੱਧਾ ਤੇ ਲੋਕ ਤੱਥ ਗਾ ਕੇ ਪੰਜਾਬਣਾਂ ਦੇ ਰਹਿਣ-ਸਹਿਣ ਅਤੇ ਇਸ ਤਿਉਹਾਰ ਦੀ ਮਹੱਤਤਾ ਦਰਸਾਈ।ਇਸ ਮੌਕੇ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਗੁਰਸ਼ਰਨਜੀਤ ਕੌਰ ਦਿਉਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੀਆਂ ਕੁੜੀਆਂ ਦਾ ਮੇਲ ਮਿਲਾਪ ਤੇ ਸਾਂਝ ਬਣਾਈ ਰੱਖਦੀਆਂ ਹਨ।ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਰੁਝੇਵੇਂ ਜ਼ਿਆਦਾ ਹੋਣ ਕਰ ਕੇ ਲੋਕ ਪੁਰਾਤਨ ਸੱਭਿਅਤਾ ਤੇ ਤਿਉਹਾਰ ਭੁੱਲਦੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਤੀਆਂ ਬੇਸ਼ੱਕ ਪਹਿਲਾਂ ਦੀ ਤਰ੍ਹਾਂ ਨਹੀਂ ਮਨਾਈਆਂ ਜਾਂਦੀਆਂ। ਪਰ ਅੱਜ ਵੀ ਤੀਆਂ ਮੌਕੇ ਮੁਟਿਆਰਾਂ ਇਕੱਠੀਆਂ ਹੁੰਦੀਆਂ ਹਨ।ਉਨ੍ਹਾਂ ਨੇ ਕਿਹਾ ਕਿ ਤੀਆਂ ਦੇ ਤਿਉਹਾਰ ਨੂੰ ਮਨਾਉਣ ਦਾ ਮਕਸਦ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਰੰਗਾਰੰਗ ਪ੍ਰੋਗਰਾਮ ਸਾਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੋੜਦੇ ਹਨ।ਉਨ੍ਹਾਂ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਸਾਉਣ ਦਾ ਮਹੀਨਾ ਬਰਸਾਤ ਦੇ ਨਾਲ ਨਾਲ ਕਈ ਤਿਉਹਾਰ ਅਤੇ ਖੁਸ਼ੀਆਂ ਲੈ ਕੇ ਆਉਂਦਾ ਹੈ।ਇਸ ਮੌਸਮ ਵਿੱਚ ਚਾਰੇ ਹਰਿਆਲੀ ਭਰਿਆ ਮਾਹੌਲ ਹੁੰਦਾ ਹੈ ਅਤੇ ਹਰਿਆਲੀ ਵਿੱਚ ਤੀਜ ਦੀਆ ਖੁਸ਼ੀਆ ਇੱਕਠੀਆਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਤੀਆਂ ਅਤੇ ਗਿੱਧਾ ਪੰਜਾਬ ਦੀ ਰੂਹ ਹਨ ਤੇ ਰੂਹ ਕਦੇ ਨਹੀਂ ਮਰਦੀ।ਇਸ ਮੌਕੇ ਤੇ ਮੈਂਬਰ ਪੰਚਾਇਤ ਮੀਨਾ ਕੁਮਾਰੀ,ਮੈਂਬਰ ਪੰਚਾਇਤ ਧਰਮਜੀਤ ਕੌਰ,ਮੈਂਬਰ ਪੰਚਾਇਤ ਨਿਰਮਲ ਲਾਲ,ਮੈਂਬਰ ਪੰਚਾਇਤ ਸਪਨਾ, ਰਾਜਵਿੰਦਰ ਕੌਰ, ਗਾਰੁਨਾ ਕੁਮਾਰੀ,ਜੋਤੀ ਪਵਾਰ, ਰਜਨੀ,ਖੁਸ਼ੀ ਪਵਾਰ,ਮੁਸਕਾਨ,ਹਿਨਾ,ਵਿਨੀਤ ਸ਼ੀਹਮਾਰ,ਮਾਨਸੀ, ਸੋਨੀਆ, ਆਲਿਆ ਪਵਾਰ,ਮਨੀਸ਼ ਪਵਾਰ,ਰਾਕੇਸ਼ ਕੁਮਾਰ, ਸਰਬਜੀਤ ਲਾਲ,ਸ਼ਿੰਦਾ, ਮਾਸਟਰ ਸ਼ਿੰਦਰਪਾਲ ਪਵਾਰ,ਗੁਰਸ਼ਰਨਜੀਤ ਕੌਰ ਦਿਓਲ,ਪਰਮਿੰਦਰ ਦਿਓਲ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *