ਗਲੋਬਲ ਅੰਬੇਡਕ੍ਰਾਇਟ ਇੰਟਰਨੈਸ਼ਨਲ ਕੌਸ਼ਲ ਵਲੋ ਬਾਬਾ ਸਾਹਿਬ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ।

Spread the love
ਫੱਤੂਢੀਂਗਾ19 ਅਪ੍ਰੈਲ ਅਮਨਦੀਪ  ਗਲੋਬਲ ਅੰਬੇਡਕ੍ਰਾਇਟ ਇੰਟਰਨੈਸ਼ਨਲ ਕੌਸ਼ਲ ਵਲੋ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦੇ 134ਵੇ ਜਨਮਦਿਵਸ ਨੂੰ ਸਮਰਪਿਤ ਸਮਾਗਮ ਵਾਲਮੀਕਿ ਨੌਜਵਾਨ ਸਭਾ ਡਡਵਿੰਡੀ, ਰਵਿਦਾਸ ਨੌਜਵਾਨ ਸਭਾ ਡਡਵਿੰਡੀ ਅਤੇ ਸਮੂਹ ਗ੍ਰਾਮ ਪੰਚਾਇਤ ਡਡਵਿੰਡੀ ਦੇ ਸਹਿਯੋਗ ਨਾਲ ਦਾਣਾ ਮੰਡੀ ਡਡਵਿੰਡੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸਲਵਿੰਦਰ ਕੁਮਾਰ ਜਲੰਧਰ ਪੰਜਾਬ ਪ੍ਰਧਾਨ ਐਸ ਸੀ, ਬੀ ਸੀ ਯੂਨੀਅਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਸੰਵਿਧਾਨ ਨਿਰਮਾਤਾ ਨੇ ਦੱਬੇ ਕੁਚਲੇ ਲੋਕਾਂ ਨੂੰ ਨਰਕ ਭਰੀ ਜਿੰਦਗੀ ਵਿੱਚੋ ਬਾਹਰ ਕੱਢ ਕੇ ਇਕ ਨਵਾਂ ਜੀਵਨ ਪ੍ਰਦਾਨ ਕੀਤਾ ਸੀ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਜਦੋਂ ਨਰਕ ਭਰੀ ਜਿੰਦਗੀ ਵਿੱਚੋ ਬਾਹਰ ਨਿਕਲ ਕੇ ਅਸੀਂ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ ਤਾਂ ਇਹ ਵੀ ਬਾਬਾ ਸਾਹਿਬ ਜੀ ਦੀ ਹੀ ਦੇਣ ਸਦਕਾ ਹੀ ਹੈ। ਇਸ ਮੌਕੇ ਰਮਨਦੀਪ ਜਲੰਧਰ ਕੈਸ਼ੀਅਰ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਜੀ ਨੇ 32 ਡਿਗਰੀਆਂ ਹਾਸਲ ਕੀਤੀਆਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਛੂਤ ਛਾਤ ਦੇ ਦਰਦ ਤੋਂ ਛੁਟਕਾਰਾ ਦਿਵਾਇਆ ਅਤੇ ਸਮਾਜ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਹਾਸਲ ਕਰਵਾਇਆ। ਇਸ ਮੌਕੇ ਡਾ. ਰਮੇਸ਼ ਡਡਵਿੰਡੀ ਸਾਬਕਾ ਕਾਂਗਰਸ ਪ੍ਰਧਾਨ ਐਸ ਸੀ ਸੈੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਨੋਦ ਸਿੱਧੂ ਮੈਂਬਰ, ਰੋਹਿਤ ਸਿੰਘ ਮੈਬਰ, ਅਮਰਜੀਤ ਸਿੰਘ ਮੈਂਬਰ ਗਲੋਬਲ ਅੰਬੇਡਕ੍ਰਾਇਟ ਇੰਟਰਨੈਸ਼ਨਲ ਕੌਸ਼ਲ, ਸਾਗਰ ਯੂ ਕੇ, ਰਾਹੁਲ ਘਾਰੂ ਪੁਰਤਗਾਲ, ਰਾਜਾ ਯੂ ਕੇ, ਕੁਲਵਿੰਦਰ ਸਿੰਘ, ਸਰਪੰਚ ਸਰਵਣ ਲਾਲ ਡਡਵਿੰਡੀ, ਮਲਕੀਤ ਰਾਮ, ਜਸਬੀਰ ਸਿੰਘ ਪੱਪਾ, ਬਾਬਾ ਸੁਖਦੇਵ ਸ਼ਾਹ ਜੀ, ਬਾਬਾ ਸੁਖਵਿੰਦਰ ਸ਼ਾਹ ਜੀ ਮੰਡ ਪੀਰ, ਬਾਬਾ ਰਮੇਸ਼ ਮੇਸ਼ੀ ਪਾਠੀ, ਸੂਰਤੀ ਲਾਲ, ਸੁਨੀਤਾ ਰਾਣੀ, ਸੁਨੀਲ ਕੁਮਾਰ, ਸੁਖਦੇਵ ਸਿੰਘ ਲੱਬੂ, ਗੁਲਸ਼ਨ ਕੁਮਾਰ, ਰਵੀ ਕੁਮਾਰ, ਲਵਪ੍ਰੀਤ, ਜੋਬਨ, ਵੰਸ਼ਪ੍ਰੀਤ, ਸੁਖਦੇਵ ਲਾਲ ਮੈਂਬਰ, ਕੁਲਵਿੰਦਰ ਲਾਲ ਕਾਲ਼ਾ ਡਡਵਿੰਡੀ, ਸਤਨਾਮ ਸ਼ਾਮਾ ਸਾਬਕਾ ਮੈਂਬਰ, ਜਸਵਿੰਦਰ ਲਾਲ ਜੱਸਾ ਮੈਂਬਰ, ਬੱਗਾ, ਜਸਵਿੰਦਰ ਲਾਲ ਭੀਮਾਂ, ਬਲਵਿੰਦਰ ਸਿੰਘ ਨਿੱਕ, ਹਰਜਿੰਦਰ, ਮੀਕਾ ਟੇਲਰ, ਗੁਰਦਿਆਲ ਸਿੰਘ ਪਾਜੀਆਂ, ਸੀਤਲ ਸਿੰਘ, ਰਵੀ ਤਲਵੰਡੀ ਪਾਈ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *