ਗੁਰੂ ਘਰ ਦੀ ਸੇਵਾ ਅਤੇ ਸੰਤਾਂ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਮਨੁੱਖ ਨੂੰ ਫ਼ਰਸ਼ ਤੋ ਅਰਸ਼ ਤੇ ਪਹੁੰਚਾ ਦਿੰਦੀਆਂ ਹਨ : ਭਾਈ ਨਾਜ਼ਰ ਸਿੰਘ ਧਨੌਲਾ ਅਮਰੀਕਾ ਵਾਲੇ 

Spread the love
 ਬਰਨਾਲਾ, 10 ਨਵੰਬਰ  ( ਬਲਵੰਤ ਸਿੰਘ ਸਿੱਧੂ )   ਨਾਜ਼ਰ ਸਿੰਘ ਧਨੌਲਾ ਅਮਰੀਕਾ ਵਾਲੇ ਉਹ ਨਾਮ ਹੈ ਜੋ ਗੁਰੂ ਘਰ ਦੀ ਸੇਵਾ, ਨਿਮਰਤਾ ਤੇ ਮਨੁੱਖਤਾ ਨਾਲ ਜੋੜਿਆ ਗਿਆ ਹੈ। ਅੱਜ ਤੋਂ ਚਾਲੀ ਸਾਲ ਪਹਿਲਾਂ ਉਹ ਗੁਰਦੇ ਆਸਰੇ ਨਾਲ ਅਮਰੀਕਾ ਗਏ ਸਨ। ਉਥੇ ਸੰਤ ਬਾਬਾ ਵਰਿਆਮ ਸਿੰਘ ਜੀ ਧੂਰਕੋਟ ਵਾਲਿਆਂ ਦੀ ਸੇਵਾ ਕਰਦਿਆਂ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕੀਰਤਨ, ਕਥਾ, ਤਬਲਾ ਤੇ ਸੇਵਾ ਦਾ ਗੁਣ ਸਿੱਖਿਆ। ਸੰਤਾਂ ਦੀ ਇੰਨੀ ਕਿਰਪਾ ਸੀ ਕਿ ਨਾਜ਼ਰ ਸਿੰਘ ਜੀ 16 ਘੰਟੇ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹਿੰਦੇ ਸਨ। ਸੰਤ ਬਾਬਾ ਵਰਿਆਮ ਸਿੰਘ ਜੀ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਕਿ “ਪੁੱਤਰ, ਹੁਣ ਤੂੰ ਪਰਦੇਸਾਂ ਵਿੱਚ ਜਾ ਕੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜੀ ਰੱਖੀ।” ਇਸੇ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਜੀਵਨ ਸਾਥਣ ਸਤਿਕਾਰਯੋਗ ਬੀਬੀ ਜਰਨੈਲ ਕੌਰ ਜੀ ਆਈਆਂ। ਫਿਰ ਦੋਵੇਂ ਪਤੀ-ਪਤਨੀ ਇਕ ਦੂਜੇ ਦਾ ਸਹਾਰਾ ਬਣੇ ਰਹੇ। ਉਹਨਾਂ ਦਾ ਇੰਡੀਆ ਆਉਣਾ ਜਾਣਾ ਬਣਿਆ ਰਿਹਾ। ਬੀਬੀ ਜਰਨੈਲ ਕੌਰ ਜੀ ਪਿਛਲੇ ਸਮੇਂ ਵਿਛੋੜਾ ਦੇ ਗਈਆਂ ਹਨ, ਉਨ੍ਹਾਂ ਦੀ ਅੰਤਮ ਅਰਦਾਸ ਮਹੀਨਾ ਪਹਿਲਾਂ ਹੀ ਭੋਗ ਪਾ ਗਈ ਹੈ। ਨਾਜ਼ਰ ਸਿੰਘ ਧਨੌਲਾ ਜੀ ਅੱਜ ਵੀ ਧੂਰਕੋਟ ਦੇ ਸੰਤਾਂ ਦੇ ਅਸਥਾਨ ਨਾਲ ਜੁੜੇ ਹਨ। ਉਹ ਲੋੜਵੰਦ ਵਿਦਿਆਰਥੀਆਂ ਦੀ ਖੁਲੇ ਦਿਲ ਨਾਲ ਮਦਦ ਕਰਦੇ ਹਨ, ਕਿਸੇ ਨੂੰ ਦੁਖੀ ਨਹੀਂ ਦੇਖ ਸਕਦੇ। ਜੇ ਕਿਸੇ ਦਾ ਦੁੱਖ ਦੂਰ ਕਰਨਾ ਹੋਵੇ ਤਾਂ ਆਪ ਔਖ ਕੱਟ ਲੈਣ ਪਰ ਮਦਦ ਕਰਨ ਸਮੇਂ ਸਭ ਕੁਝ ਨਿਛਾਵਰ ਕਰ ਦਿੰਦੇ ਹਨ। ਉਹ ਦੀਨ ਦੁਖੀਆਂ ਦਾ ਸਹਾਰਾ ਬਣਦੇ ਹਨ। ਜਦੋਂ ਪੰਜਾਬ ਆਉਂਦੇ ਹਨ ਤਾਂ ਬੱਡੇ ਲੰਗਰ ਲਾਉਣੇ, ਕੁਸ਼ਟ ਰੋਗੀਆਂ ਦੀ ਸੇਵਾ ਕਰਨੀ, ਖਾਣਾ, ਕੱਪੜੇ ਤੇ ਪੈਸੇ ਦੇ ਕੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ। ਸੰਗਤਾਂ ਕਹਿੰਦੀਆਂ ਹਨ ਕਿ ਰੱਬ ਬੰਦੇ ਦੇ ਰੂਪ ਵਿੱਚ ਹੀ ਆਉਂਦਾ ਹੈ ਤੇ ਸੱਚਮੁੱਚ ਨਾਜ਼ਰ ਸਿੰਘ ਧਨੌਲਾ ਜੀ ਉਹੋ ਜਿਹੇ ਰੱਬ ਦੇ ਬੰਦੇ ਹਨ ਜੋ ਗੁਰੂ ਦੀ ਬਾਣੀ ਤੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਕੇ ਚਲ ਰਹੇ ਹਨ। ਅੱਜ ਉਹ ਗੁਰੂ ਦੀ ਅਪਾਰ ਕਿਰਪਾ ਨਾਲ ਕੜੋੜਾਂ ਦੇ ਮਾਲਕ ਹਨ, ਦੋ ਪੁੱਤਰ ਤੇ ਦੋ ਧੀਆਂ ਅਮਰੀਕਾ ਵਿੱਚ ਸੈਟ ਹਨ, ਪੋਤੇ ਦੋਹਤੇ ਦੋਹਤੀਆਂ ਨਾਲ ਉਨ੍ਹਾਂ ਦਾ ਪਰਿਵਾਰ ਫੁੱਲਦਿਆ-ਫਲਦਿਆ ਜਾ ਰਿਹਾ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਇਹੋ ਜਿਹੇ ਰੱਬ ਦੇ ਬੰਦੇ ਸਦਾ ਸਲਾਮਤ ਰੱਖਣ ਜੋ ਹਰ ਦਿਲ ਵਿੱਚ ਪ੍ਰੇਮ, ਸੇਵਾ ਤੇ ਭਲਾਈ ਦੀ ਰੌਸ਼ਨੀ ਫੈਲਾ ਰਹੇ ਹਨ।
  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *