ਚਿੰਤਪੁਰਣੀ ਮੰਦਰ ਵਿੱਚ ਲਗਾਇਆ ਅੱਖਾਂ, ਦੰਦਾਂ ਅਤੇ ਔਰਤ ਰੋਗਾਂ ਦਾ ਫਿ੍ਰੀ ਵਿਸ਼ਾਲ ਕੈੰਪ ਲਗਾਇਆ

Spread the love
ਭੁੱਚੋ ਮੰਡੀ ਨਥਾਣਾ 28 ਜੂਨ (ਹਰਬੰਸ ਸਿੰਘ ਭੋਲਾ) ਹਰ ਸ਼ੁਕਰਵਾਰ ਫਿਰੀ  ਲੱਗਣ ਵਾਲਾ ਕੈਂਪ ਸ੍ਰੀ ਚਿੰਤਪੁਰਣੀ ਮੰਦਰ ਭੁੱਚੋ ਕੈਂਚੀਆਂ ਵਿੱਖੇ  ਨੈਣ ਜਯੋਤੀ ਚੈਰੀਟੇਬਲ ਸੋਸਾਇਟੀ ਦੁਵਾਰਾ  ਸ੍ਰੀ ਰਾਮਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾਕਟਰ ਸਵਤੰਤਰ ਗੁਪਤਾ  ਦੁਵਾਰਾ 137 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਡਾਕਟਰ ਯੋਗੇਸ਼ ਬਾਂਸਲ ਐਮ ਐਸ ਦੁਵਾਰਾ 02 ਅਪ੍ਰੇਸ਼ਨ ਕੀਤੇ ਗਏ, ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾਕਟਰ ਅੰਸ਼ੂ ਗਰਗ ਐਮ ਡੀ ਐਸ ਅਤੇ ਡਾਕਟਰ ਨਾਪੁਰ ਬੀ ਡੀ ਐਸ  ਦੁਵਾਰਾ 18 ਮਰੀਜ਼ਾਂ ਦੀ ਜਾਂਚ ਕੀਤੀ, ਸ੍ਰੀਮਤੀ ਵਿਜਯਲਕਸਮੀ ਚੈਰੀਟੇਬਲ ਔਰਤ ਰੋਗ ਹਸਪਤਾਲ ਵਿੱਚ ਡਾਕਟਰ ਸ਼ਾਇਨਾ ਕਾਂਸਲ ਐਮ ਡੀ ਦੁਵਾਰਾ 08 ਮਰੀਜਾਂ ਦੀ ਜਾਂਚ ਕੀਤੀ ਅਤੇ ਸਾਰੇ ਹਸਪਤਾਲਾਂ ਵਿੱਚ ਦਵਾਈ ਮੁਫ਼ਤ ਦਿਤੀ ਗਈ,  ਲੈਬ ਇੰਚਾਰਜ ਵਿਨੋਦ ਗੋਇਲ ਬੀ ਐਸ ਸੀ (ਐਮ ਐਲ ਟੀ) ਦੁਵਾਰਾ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਚੈਰੀਟੇਬਲ ਰੇਟ ਤੇ ਕੰਪਿਊਟਰਾਇਜ ਮਸ਼ੀਨਾਂ ਨਾਲ ਕੀਤੇ। ਪ੍ਰਧਾਨ ਮਦਨ ਗੋਪਾਲ ਜਿੰਦਲ ਨੇ ਦੱਸਿਆ ਮਰੀਜ਼ਾਂ ਅਤੇ ਸਹਿਯੋਗੀਆਂ ਲਈ ਚਾਹ, ਬਿਸਕੁਟ, ਦਾਲ ਰੋਟੀ ਦੇ ਲੰਗਰ ਦਾ ਪੂਰਾ ਇੰਤਜਾਮ ਕੀਤਾ ਜਾਂਦਾ ਹੈ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *