ਚੈਅਰਮੈਨ ਅਮਨ ਪੰਡੋਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਾਣੀ ਦੇ ਵਿੱਚ ਘਿਰੇ ਪਿੰਡ ਦੀ ਸੇਵਾ ਨਿਰੰਤਰ ਜਾਰੀ

Spread the love
ਧਰਮਕੋਟ ਹਰਜੀਤ ਸਿੰਘ ਬਹਿਲ
ਪਿੰਡ ਸ਼ੇਰੇਵਾਲਾ ਦੇ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਇੱਕ ਵੀਡਿਓ ਰਿਕਾਰਡ ਕਰਕੇ ਭੇਜੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਪਿੰਡ ਸ਼ੇਰੇ ਵਾਲਾ ਪਿੰਡ ਦੋਨਾਂ ਤਿੰਨਾਂ ਬੰਨਾਂ ਦੇ ਵਿੱਚ ਘਿਰੀਆ ਹੋਈਆਂ ਹੈ ਸਤਿਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਸਾਡੇ ਘਰਾਂ ਦੇ ਨੇੜੇ ਨੇੜੇ ਸਾਰੇ ਪਿੰਡ ਵਿੱਚ ਪੰਜ ਤੋਂ ਛੇ ਫੁੱਟ ਪਾਣੀ ਆ ਪਿਛਲੇ ਤਿੰਨ ਦਿਨ ਤੋਂ ਅਸੀਂ ਇੱਥੇ ਬੜੀ ਵੱਡੀ ਮੁਸੀਬਤ ਦੇ ਨਾਲ ਜੂਝ ਰਹੇ ਆਂ ਸਾਡੇ ਸਾਰੇ ਲੋਕ ਕੋਈ ਆਪਣੇ ਛੱਤ ਥੱਲੇ ਬੈਠਾ ਕੋਈ ਕਿਸੇ ਦੂਸਰੇ ਦੀ ਛੱਤ ਦਾ ਸਹਾਰਾ ਲੈ ਕੇ ਬੈਠਾ ਬੜੀ ਵੱਡੀ ਮੁਸੀਬਤ ਸਾਰੇ ਪੰਜਾਬ ਦੇ ਵਿੱਚ ਆਈ ਹੋਈ ਆ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪਰ ਅੱਜ ਅਸੀਂ ਸਾਡੀ ਵੀਡੀਓ ਪਾਉਣ ਦਾ ਕਾਰਨ ਜਿਹੜਾ ਉਹ ਇੱਕ ਬੜਾ ਹੀ ਦੁੱਖ ਦਾਈ ਘਟਨਾ ਹੈ ਸਾਰੇ ਪੰਜਾਬ ਚ ਆਫਤ ਆਈ ਹੋਈ ਹੈ ਬੜੀਆਂ ਸੰਸਥਾਵਾਂ ਸੇਵਾ ਕਰੀ ਜਾਂਦੀਆਂ ਥਾਂ-ਥਾਂ ਤੇ ਜਾ ਕੇ ਕੋਈ ਲੰਗਰ ਦੀ ਸੇਵਾ ਕਰਦਾ ਤੇ ਪਸ਼ੂਆਂ ਦਾ ਚਾਰਾ ਕੋਈ ਪੀਣ ਵਾਸਤੇ ਪਾਣੀ ਕਿਉਂਕਿ ਸਾਰਾ ਕੁਝ ਨਸ਼ਟ ਹੋ ਚੁੱਕਿਆ ਅਤੇ ਸਾਡੇ ਕੋਲ ਵੀ ਇੱਥੇ ਕੱਲ ਸਮਾਜ ਸੇਵੀ ਸੰਸਥਾਵਾਂ ਨੇ ਸੇਵਾ ਕੀਤੀ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਉਸ ਤੋਂ ਬਾਅਦ ਸਾਡੇ ਕੋਲ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਆਏ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਕਿਉਂਕਿ ਸਰਕਾਰ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਬੁਰਾ ਨਹੀਂ ਕਹਿ ਸਕਦੇ ਪਰ ਇੱਥੇ ਆਉਣ ਤੋਂ ਬਾਅਦ ਉਹਨਾਂ ਨੇ ਜਦੋਂ ਸਾਡੇ ਹਾਲਾਤ ਵੇਖੇ ਤਾਂ ਉਨ੍ਹਾਂ ਦਾ ਰਵਈਆ ਬੇਹਦ ਨਿਰਾਸ਼ਾਜਨਕ ਸੀ ਕਿਉਂਕਿ ਸਾਡੀ ਜਿਹੜੀ ਗਲੀ ਦੇ ਵਿੱਚ ਇੱਕ ਸਾਈਡ ਤੇ ਜਿਹੜੇ 15 ਤੋਂ 18 ਵੀਹ ਘਰ ਨੇ ਉਹਨਾਂ ਦਾ ਅਲੱਗ ਟ੍ਰਾਂਸਫਰਮ ਲੱਗਾ ਹੋਇਆਂ ਅਤੇ ਇੱਕ ਹੋਰ ਟਰਾਂਸਫਰ ਦੁਸਰੇ ਪਾਸੇ ਅਲੱਗ ਟਰਾਂਸਫਰਮ ਲੱਗਾ ਹੋਇਆ ਜਿਹੜਾ ਇਧਰਲਾ ਟਰਾਂਸਫਰਮ ਆ ਉਹ ਸੁੱਕੇ ਥਾਂ ਤੇ ਆ ਉਹਨੂੰ ਕੋਈ ਇਸੇ ਤਰ੍ਹਾਂ ਦਾ ਪਾਣੀ ਟੱਚ ਨਹੀਂ ਕਰਦਾ ਬਿਲਕੁਲ ਸੁੱਕੇ ਥਾਂ ਤੇ ਆ ਐਸ ਡੀ ਓ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਜੇਈ ਸਾਹਿਬ ਨਾਲ ਗੱਲਬਾਤ ਹੋਈ ਲਾਈਨ ਚਾਲੂ ਕਰਵਾ ਦਿੱਤੀ ਗਈ ਚਾਲੂ ਕਰਵਾਉਣ ਤੋਂ ਬਾਅਦ ਜਦੋਂ ਇੱਥੇ ਆਮ ਆਦਮੀ ਪਾਰਟੀ ਦੇ ਲੀਡਰ ਜੋ ਸਾਡੇ ਹਲਕਾ ਧਰਮਕੋਟ ਦੇ ਨਾਲ ਸੰਬੰਧਿਤ ਕੋਟ ਈਸੇ ਖਾ ਮਾਰਕੀਟ ਕਮੇਟੀ ਚੇਅਰਮੈਨ ਅਮਨ ਪੰਡੋਰੀ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਦਾ ਜਾਣਦਾ ਨਹੀਂ ਉਹ ਇੱਥੇ ਆਏ ਉਹਨਾਂ ਨੇ ਇਥੇ ਆਣ ਕੇ ਜਿਹੜੇ ਆਮ ਪਾਰਟੀ ਦੇ ਇੱਥੋਂ ਦੇ ਇੱਕ ਦੋ ਘਰਾਂ ਦੇ ਵਰਕਰ ਸੀ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਕਿ ਇਹਨਾਂ ਬੰਦਿਆਂ ਨੇ ਆਪਦੀ ਲਾਈਟ ਚਲਾ ਲਈ ਆ ਤੇ ਸਾਡੀ ਨਹੀਂ ਚੱਲੀ ਤਾਂ ਉਹਨਾਂ ਨੇ ਸਾਡੀ ਬਾਂਹ ਫੜਨ ਦੀ ਬਜਾਏ ਐਸ ਡੀ ਓ ਸਾਹਿਬ ਨੂੰ ਫੋਨ ਕਰਕੇ ਸਾਡੀ ਲਾਈਟ ਬੰਦ ਕਰਾ ਤੀ ਅਤੇ ਕਿਹਾ ਕਿ ਜਾਂ ਤਾਂ ਸਾਡੇ ਆਮ ਪਾਰਟੀ ਦੇ ਜਿਹੜੇ ਘਰ ਨੇ ਉਹਨਾਂ ਚ ਵੀ ਲਾਈਟ ਜਗੇ ਜੇ ਨਹੀਂ ਤੇ ਇਹ ਬਾਕੀ ਜਿਹੜੇ ਨੇ ਅਕਾਲੀ ਕਾਂਗਰਸੀ ਸੰਬੰਧਿਤ ਲੋਕ ਨੇ ਇਹਨਾਂ ਨੂੰ ਲਾਈਟ ਨਹੀਂ ਦੇਣੀ ਅਤੇ ਸਾਡੀ ਲਾਈਟ ਬੰਦ ਕਰਵਾ ਗਏ ਰਹਿੰਦੀ ਕਸਰ ਅਮਨ ਪੰਡੋਰੀ ਚੇਅਰਮੈਨ ਉਦੋਂ ਕੱਢ ਗਏ ਜਦੋਂ ਬਾਹਰੋਂ ਰਾਸ਼ਨ ਲੈ ਕੇ ਸੰਸਥਾਵਾਂ ਆ ਰਹੀਆਂ ਸੀ ਤਾਂ ਉਹਨਾਂ ਸੰਸਥਾਵਾਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿਹੜਾ ਰਾਸ਼ਨ ਆ ਰਿਹਾ ਸਾਰਾ ਸਰਕਾਰ ਦਾ ਹੈ ਇਹ ਨਾ ਕੋਈ ਜਾਣੇ ਕਿ ਕਿਸੇ ਹੋਰ ਦਾ ਉੱਥੇ ਬੰਨ ਤੇ ਖੜੇ ਨੂੰ ਸੰਸਥਾਵਾਂ ਦੇ ਸੇਵਾਦਾਰਾਂ ਨਾਲ ਵੀ ਅਮਨ ਪੰਡੋਰੀ ਦੀ ਕਾਫੀ ਬਹਿਸ ਹੋਈ ਇਸ ਗੱਲ ਤੇ ਵੀ ਇਹ ਸਰਕਾਰੀ ਰਾਸ਼ਨ ਆ ਤਾਂ ਉਹਨਾਂ ਨੇ ਅੱਗੋਂ ਫਿਰ ਉਹਨੂੰ ਝਿੜਕਿਆ ਹੋਇਆ ਅੱਗੋਂ ਜਵਾਬ ਦਿੱਤਾ ਕਿ ਇਹ ਤਾਂ ਸਮਾਜ ਸੇਵੀ ਸੰਸਥਾਵਾਂ ਸੇਵਾ ਸੰਗਤਾਂ ਕਰ ਰਹੀਆ ਹਨ ਇਹ ਕਿਸੇ ਸਰਕਾਰ ਦਾ ਰਾਸ਼ਨ ਨਹੀਂ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਆਮ ਪਾਰਟੀ ਸਰਕਾਰ ਦੇ ਲੀਡਰਾ ਨੂੰ ਤਾਂ ਚਾਹੀਦਾ ਤਾ ਇਹ ਸੀ ਕਿ ਜਿੱਥੇ ਵੀ ਕਿਤੇ ਆਫਤ ਆਉਂਦੀ ਹੈ ਤਾਂ ਇਹ ਆਣ ਕੇ ਸਹੂਲਤ ਸੇਵਾਵਾਂ ਦੇਣ ਸਾਡੀ ਬਾਂਹ ਫੜਨ ਨਾ ਕਿ ਇਸ ਦੇ ਬਜਾਏ ਇਹਨਾਂ ਨੇ ਆਣ ਕੇ ਦੁਵਿਧਾ ਪੈਦਾ ਕੀਤੀ ਸਾਡੀ ਲਾਈਟ ਬੰਦ ਕਰਾ ਕੇ ਸਾਰੀ ਰਾਤ ਮੱਛਰ ਚ ਮਾਰਿਆ ਗਿਆ ਜੇਕਰ ਕੋਈ ਵੀ ਜਾਨਵਰ ਰਾਤ ਨੂੰ ਪਾਣੀ ਦੇ ਵਿੱਚੋਂ ਨਿਕਲ ਕੇ ਸਾਡੇ ਨੁਕਸਾਨ ਕਰ ਜੇ ਉਸਦਾ ਜਿੰਮੇਵਾਰ ਕੌਣ ਬਾਕੀ ਰਹਿੰਦੀ ਕਸਰ ਜੇ ਕੋਈ ਰਾਸ਼ਨ ਵੰਡਣ ਆਉਂਦਾ ਉਹਦੇ ਤੇ ਆਮ ਆਦਮੀ ਪਾਰਟੀ ਦਾ ਮਾਰਕਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਮ ਪਾਰਟੀ ਵੱਲੋਂ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਘਟੀਆਂ ਹਰਕਤ ਕੀਤੀ ਗਈ ਕੇ ਜਿਹੜੀਆਂ ਇਥੇ ਬੇੜੀਆਂ (ਬੋਟ) ਐਸ ਡੀ ਐਮ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਉਸ ਬੈੜੀ ਦੇ ਉੱਤੇ ਵੀ ਉਹਨਾਂ ਨੇ ਆਪਦਾ ਠੱਪਾ ਲਾ ਕੇ ਜਿਹੜੇ ਆਮ ਪਾਰਟੀ ਦੇ ਇੱਕ ਦੋ ਘਰ ਬੈਠੇ ਹਨ ਉਹ ਬੈੜੀਆ ਵੀ ਉਹਨਾਂ ਦੇ ਕਬਜ਼ੇ ਹੇਠ ਕਰਵਾ ਗਿਆ ਅਮਨ ਪੰਡੋਰੀ ਚੇਅਰਮੈਨ ਕਹਿੰਦਾ ਹੈ ਕਿ ਇਹ ਜਿਹੜੀਆਂ ਕਿਸ਼ਤੀਆਂ ਨੇ ਇਹ ਕਿਸੇ ਅਕਾਲੀ ਕਾਂਗਰਸੀਆਂ ਦੀਆਂ ਨਹੀਂ ਬਲਜਿੰਦਰ ਸਿੰਘ ਖਾਲਸਾ ਨੇ ਸਵਾਲੀਆ ਲਹਿਜੇ ਵਿੱਚ ਕਿਹਾ ਕਿ ਕੀ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਅਸੀਂ ਇਥੋਂ ਦੇ ਪਿੰਡ ਵਸਨੀਕ ਹਾਂ ਭਾਵੇਂ ਕੋਈ ਅਕਾਲੀ ਆ ਚਾਹੇ ਕਾਂਗਰਸ ਆ ਹਰ ਕਿਸੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹਨ ਕੀ ਇਹ ਇਨਸਾਨ ਨਹੀਂ ਕਿ ਅਸੀਂ ਪੰਜਾਬ ਦੇ ਵਾਸੀ ਨਹੀਂ ਆਮ ਪਾਰਟੀ ਦੇ ਲੀਡਰਾਂ ਦੇ ਲੀਡਰਾਂ ਨੂੰ ਅਸੀਂ ਚੁਭਦੇ ਹਾ ਤਾ ਫਿਰ ਸਾਨੂੰ ਪੰਜਾਬ ਚੋਂ ਦੇਸ਼ ਨਿਕਾਲਾ ਦੇ ਦੇਣ ਸਾਨੂੰ ਪਾਕਿਸਤਾਨ ਛੱਡ ਦਿਓ ਅਸੀਂ ਬੇਨਤੀ ਕਰਦੇ ਆਂ ਜੇ ਅਸੀਂ ਐਨੇ ਹੀ ਮਾੜੇ ਲੋਕ ਆ ਤਾਂ ਸਾਨੂੰ ਪਾਕਿਸਤਾਨ ਭੇਜ ਦਿਓ ਜੇਕਰ ਅਸੀਂ ਇੱਥੇ ਰਵਾਂਗੇ ਤੇ ਸਾਨੂੰ ਸਹੂਲਤ ਤਾ ਸਰਕਾਰ ਦੀ ਚਾਹੀਦੀ ਹੈ ਜੇਕਰ ਸਰਕਾਰ ਕੋਈ ਸਹੂਲਤ ਦਿੰਦੀ ਆ ਤਾਂ ਆਮ ਪਾਰਟੀ ਦੇ ਲੀਡਰ ਇਥੇ ਆਣ ਕੇ ਆਪਣਾ ਠੱਪਾ ਲਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਇਹ ਲੋਕ ਵੰਡੀਆਂ ਪਾ ਕੇ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੇ ਹਨ ਅਤੇ ਕਲੇਸ਼ ਖੜ੍ਹਾ ਕਰ ਰਹੇ ਹਨ ਕਿ ਇਸ ਘਰ ਨੂੰ ਨਹੀਂ ਉਸ ਘਰ ਨੂੰ ਰਾਸ਼ਨ ਦੇਣਾ ਇਹਨਾਂ ਲੋਕਾਂ ਨੇ ਲਿਸਟਾਂ ਬਣਾਈਆਂ ਹੋਈਆਂ ਆਮ ਪਾਰਟੀ ਦੇ ਬੰਦਿਆਂ ਨੇ ਕਿ ਜਿਹੜੇ ਆਹ ਅਕਾਲੀ ਕਾਂਗਰਸੀ ਲੋਕ ਆ ਇਹਨਾਂ ਨੂੰ ਰਾਸ਼ਨ ਨਹੀਂ ਦੇਣਾ ਇੱਥੇ ਇਸ ਆਪਦਾ ਦੀ ਘੜੀ ਵਿੱਚ ਸਾਡਾ ਸਹਾਰਾ ਕੌਣ ਸਾਡੇ ਪਿੰਡ ਵਿੱਚ ਕੱਲ ਜਿੰਨੀਆਂ ਕੁ ਸੰਸਥਾਵਾਂ ਆਈਆਂ ਅਸੀਂ ਰਾਸ਼ਨ ਵੰਡਿਆ ਕੱਲੇ ਕੱਲੇ ਘਰ ਜਾ ਕੇ ਵੰਡਿਆ ਪਰੰਤੂ ਸਮਝ ਨਹੀਂ ਆਉਂਦੀ ਕਿ ਸਰਕਾਰ ਕਿਹੋ ਜਿਹੀ ਸੇਵਾ ਕਰ ਰਹੀ ਆ ਕਿਹੋ ਜਿਹੀ ਸਹੂਲਤ ਕਰ ਰਹੀ ਆ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਇਸ ਆਵਾਜ਼ ਨੂੰ ਸੁਣਿਆ ਜਾਵੇ ਸਾਡੀ ਸਾਰ ਲਈ ਜਾਵੇ ਸਾਨੂੰ ਇਹ ਚੈਅਰਮੈਨ ਧਮਕੀ ਦੇ ਕੇ ਗਿਆਂ ਹੈ ਕਿ ਕੱਲ ਕਿ ਜੇਕਰ ਤੁਸੀਂ ਅਕਾਲੀ ਕਾਂਗਰਸੀਆਂ ਨੇ ਇੱਥੇ ਤੜੇਗ ਬਡਿੰਗ ਕੀਤੀ ਤੇ ਮੈਂ ਤੁਹਾਡੀਆਂ ਜਿਹੜੀਆਂ ਬੋਟਾ ਕਿਸ਼ਤੀਆਂ ਹਨ ਚੈਅਰਮੈਨ ਦਾ ਕਹਿਣਾ ਹੈ ਕਿ ਇਹ ਬੋਟਾ ਮੇਰੇ ਨਾਂਮ ਤੇ ਹਨ ਮੈਂ ਜਿਸ ਨੂੰ ਮਰਜ਼ੀ ਦੇਵਾਂ ਮੇਰੀ ਮਰਜ਼ੀ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਭਰਾਵਾ ਤੂੰ ਬੋਟਾ ਵਾਪਸ ਲੇ ਜਾ ਅਸੀਂ ਮਾੜਾ ਚੰਗਾ ਜਿਸ ਹਾਲ ਚ ਹੈਗੇ ਜਿੱਥੇ ਸਾਨੂੰ ਰੱਬ ਨੇ ਰੱਖਿਆ ਭਰਾਵਾ ਅਸੀਂ ਉੱਥੇ ਰਹਿ ਲਵਾਂਗੇ ਤੇਰੀ ਸਰਕਾਰ ਆ ਸਰਕਾਰ ਨੇ ਤੈਨੂੰ ਚੇਅਰਮੈਨ ਬਣਾਇਆ ਹੈ ਸਰਕਾਰ ਨੇ ਤੈਨੂੰ ਮਾਣ ਦਿੱਤਾ ਚੈਅਰਮੈਨ ਸਾਹਿਬ ਤੂਸੀਂ ਆਪਣੀ ਤਾਕਤ ਦੀ ਵਰਤੋ ਕਰ ਸਕਦਾ ਤੂੰ ਸਾਡੀਆਂ ਬੇੜੀਆਂ ਵੀ ਖੋਹ ਕੇ ਲਿਜਾ ਸਕਦਾ ਅਸੀਂ ਤਾਂ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਕਿ ਅਜਿਹੇ ਚੇਅਰਮੈਨਾਂ ਤੋਂ ਖਾਸ ਕਰਕੇ ਜਿਹੜੇ ਇਹਨਾਂ ਨੇ ਗੁੰਡੇ ਪਾਲੇ ਹੋਏ ਆ ਉਹਨਾਂ ਤੋਂ ਸਾਨੂੰ ਛੁਟਕਾਰਾ ਦਵਾਇਆ ਜਾਵੇ ਇਸ ਸਬੰਧੀ ਜਦੋਂ ਚੈਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾ ਅਮਨ ਪੰਡੋਰੀ ਦੇ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇਕਿਹਾ ਕਿ ਸਾਡੇ ਐਮਐਲਏ ਸਾਹਿਬ ਨੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਹਰ ਇੱਕ ਲੋੜਵੰਦ ਦੀ ਮਦਦ ਕਰੋ ਅਮਨ ਪੰਡੋਰੀ ਨੇ ਕਿਹਾ ਕਿ ਜਿਹੜੀ ਬੇੜੀ ਅਲਾਟ ਹੋਈ ਸੀ ਸ਼ੇਰੇ ਵਾਲੇ ਪਿੰਡ ਨੂੰ ਜੇਕਰ ਅਸੀਂ ਕੋਈ ਪੱਖਪਾਤ ਕਰਨਾ ਹੁੰਦਾ ਤਾਂ ਕਰ ਸਕਦੇ ਸੀ ਉਹ ਤੁਸੀਂ ਚੈੱਕ ਕਰਾ ਸਕਦੇ ਹੋ ਜਿਹੜੀ ਬੋਟ ਅਲਾਟ ਹੋ ਕੇ ਆਈ ਉਹ ਅਸੀਂ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਸਬੰਧ ਸੰਬੰਧ ਰੱਖਦੇ ਉਹਨਾਂ ਬੰਦਿਆਂ ਨੂੰ ਦਿੱਤੀ ਅਸੀਂ ਆਪਣੇ ਬੰਦਿਆਂ ਨੂੰ ਛੱਡ ਪਰ ਉਸ ਪਿੰਡ ਵਿੱਚ ਦੋ ਬੇੜੀਆਂ ਦੀ ਜਰੂਰਤ ਸੀ ਇੱਕ ਉਸ ਗੁੱਠ ਤੇ ਇੱਕ ਉਸ ਗੁੱਠ ਤੇ ਪਿੰਡ ਦੇ ਦੋਨੋਂ ਬੰਨਿਓ ਐਂਟਰੀ ਸੀ ਇੱਕ ਬੰਨਿਓ ਬੇੜੀ ਲੈ ਕੇ ਇੱਕ ਬੰਨੇ ਤੋ ਦੁਸਰੇ ਬੰਨੇ ਪਰ ਇਹ ਲੋਕ ਇਹ ਕਹਿੰਦੇ ਹਨ ਕਿ ਬੇੜੀ ਸਾਨੂੰ ਕਾਂਗਰਸ ਪਾਰਟੀ ਦੇ ਵੱਲੋਂ ਮਿਲੀ ਹੈ ਜੱਦੋ ਉਹਨਾਂ ਨੂੰ ਲਾਇਟ ਕੱਟਣ ਬਾਰੇ ਸੁਆਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਡੀਸੀ ਸਾਹਿਬ ਐਸਐਸ ਪੀ ਸਾਹਿਬ ਸਾਰਾ ਪ੍ਰਸ਼ਾਸਨ ਇੱਥੇ ਆਇਆ ਪ੍ਰਸ਼ਾਸਨ ਨੇ ਦੇਖਿਆ ਕਿ ਲਾਇਟ ਛੱਡਣੀ ਖਤਰਨਾਕ ਹੈ ਉਹਨਾਂ ਨੇ ਕਿਹਾ ਦਿਨ ਵੇਲੇ ਲਾਇਟ ਚਲਾ ਕੇ ਆਪਣੇ ਆਪਣੇ ਇਨਵੇਟਰ ਦੇ ਬੇਟਰੇ ਚਾਰਜ ਕਰ ਲਿਆ ਕਰੋ ਅਤੇ ਪਾਣੀ ਦੇ ਵਿੱਚ ਟਰਾਂਸਫਾਰਮ ਡੁੱਬੇ ਹੋਣ ਕਰਕੇ ਖਤਰਾ ਜ਼ਿਆਦਾ ਹੈ ਜਿਹੜੇ ਮੀਟਰਾਂ ਦੇ ਬਕਸੇ ਹਨ ਉਹ ਡੁੱਬੇ ਹੋਏ ਨੇ ਬਾਕੀ ਰਹੀ ਗੱਲ ਰਾਸ਼ਨ ਦੀ ਤਾਂ ਅਸੀਂ ਕਿਸੇ ਵੀ ਸਮਾਜ ਸੇਵੀ ਸੰਸਥਾ ਨੂੰ ਨਹੀਂ ਕਿਹਾ ਕਿ ਇਹ ਰਾਸ਼ਨ ਸਰਕਾਰ ਦਾ ਹੈ ਉਹ ਕੈਮਰੇ ਸਾਹਮਣੇ ਆ ਕੇ ਆਨ ਦਾ ਰਿਕਾਰਡ ਸਾਬਤ ਕਰਨ ਇਹ ਸਾਰੀਆਂ ਗੱਲਾਂ ਝੂਠ ਦਾ ਪੁਲੰਦਾ ਹਨ ਚੈਅਰਮੈਨ ਪਡੋਰੀ ਨੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਪਿੰਡ ਅੰਦਰ ਰਾਸ਼ਨ ਦੀ ਸਪਲਾਈ ਅਤੇ ਪਸ਼ੂਆਂ ਵਾਸਤੇ ਚਾਰਾਂ ਅਤੇ ਅਚਾਰ ਦੀ ਹਰ ਇੱਕ ਘਰ ਨੂੰ ਵੰਡ ਕੀਤੀ ਗਈ ਇਸ ਸਬੰਧੀ ਜਦੋਂ ਪਿੰਡ ਸ਼ੇਰੇ ਵਾਲਾ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਦੀ ਰਾਤ ਨੂੰ ਪਿੰਡ ਦੇ ਚੋਕੀਦਾਰ ਦੀ ਤਬੀਅਤ ਖ਼ਰਾਬ ਹੋ ਗਈ ਸੀ ਤਾਂ ਉਸ ਦੇ ਇਲਾਜ ਸਬੰਧੀ ਜਦੋਂ ਬੇੜੀ ਦੀ ਮੰਗ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਬੇੜੀ ਦੇਣ ਤੋਂ ਆਨਾ ਕਾਨੀ ਕੀਤੀ ਗਈ ਅਤੇ ਇਸ ਬਾਬਤ ਉਹਨਾਂ ਧਰਮਕੋਟ ਦੇ ਪ੍ਰਸ਼ਾਸਨ ਦੇ ਨਾਲ ਗਲਬਾਤ ਕਰਵਾ ਕੇ ਬੇੜੀ ਲੇਣ ਉਪਰੰਤ ਚੋਕੀਦਾਰ ਦਾ ਇਲਾਜ ਕਰਵਾਇਆ ਗਿਆਂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਸਾਰੇ ਪਿੰਡ ਦੇ ਨਿਵਾਸੀਆਂ ਦੀ ਰਜ਼ਾ ਮੰਦੀ ਦੇ ਨਾਲ ਆਪਣੀ ਇੱਕ ਨਵੀਂ ਕਿਸ਼ਤੀ ਖਰੀਦ ਕਰ ਲਈ ਹੈ ਤਾਂ ਕਿ ਪਿੰਡ ਦੇ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਨਾ ਆਵੇ ਅਤੇ ਨਾਲ ਹੀ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸੇ ਵੀ ਕਿਸਮ ਦੀ ਸਹਾਇਤਾ ਨਹੀਂ ਲਈ ਜਾਵੇਗੀ ਸਾਡੇ ਪਿੰਡ ਆਮ ਆਦਮੀ ਪਾਰਟੀ ਤੋਂ ਬਗੈਰ ਸਮਾਜ ਸੇਵੀ ਸੰਸਥਾਵਾਂ ਜਾ ਅਕਾਲੀ ਦਲ ਜਾ ਕਾਂਗਰਸ ਹੋਵੇ ਜਾਂ ਫਿਰ ਕੋਈ ਹੋਰ ਪਾਰਟੀ ਉਹਨਾਂ ਤੋਂ ਸਹਾਇਤਾ ਲੈਣ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗੇ ਪਰੰਤੂ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਅੱਗੇ ਹੱਥ ਨਹੀਂ ਅੱਡਿਆ ਜਾਵੇਗਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *