ਚੱਕ ਕਲਿਆਣ ਅਤੇ ਫਿੱਡੇ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਨਾਲ ਕਰਵਾਇਆ ਜਾਣੂੰ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕੂਮੈਂਟਰੀ ਸ਼ੋਅ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ  

Spread the love

ਕੋਟਕਪੂਰਾ, 12 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡਾਕੂਮੈਟਰੀ ਵੈਨ  ਵੱਲੋਂ  ਪੰਜਵੇ ਦਿਨ ਪਿੰਡ ਚੱਕ ਕਲਿਆਣ ਅਤੇ ਫਿੱਡੇ ਕਲਾਂ ਵਿਖੇ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਸਮਾਜ ਸੁਧਾਰ ਲਈ ਉਨ੍ਹਾਂ ਦੇ ਅਮੁੱਲੇ ਯੋਗਦਾਨ ‘ਤੇ ਆਧਾਰਿਤ ਡਾਕੂਮੈਂਟਰੀ ਪ੍ਰਦਰਸ਼ਿਤ ਕੀਤੀ ਗਈ। ਡਾਕੂਮੈਂਟਰੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਹੋਏ।ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਅੱਜ ਵੀ ਸਮਾਜਿਕ ਸਦਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਉਤਨੀ ਹੀ ਪ੍ਰਸੰਗਿਕ ਹੈ।ਉਨ੍ਹਾਂ ਦੱਸਿਆ ਕਿ ਡਾਕੂਮੈਂਟਰੀ ਵੈਨ ਰਾਹੀਂ ਪੇਂਡੂ ਖੇਤਰਾਂ ਵਿੱਚ ਲਗਾਤਾਰ ਸ਼ੋਅ ਕੀਤੇ ਜਾ ਰਹੇ ਹਨ ਤਾਂ ਜੋ ਲੋਕ, ਖ਼ਾਸ ਕਰਕੇ ਨੌਜਵਾਨ, ਆਪਣੇ ਮਹਾਨ ਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਣ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਗੁਰੂ ਸਾਹਿਬ ਦੇ ਦਰਸਾਏ ਰਾਹ ‘ਤੇ ਚੱਲਣ।ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮਿਤੀ 13 ਜੁਲਾਈ ਨੂੰ ਪਿੰਡ ਜਲਾਲੇਆਣਾ ਸ਼ਾਮ 6 ਵਜੇ ਅਤੇ ਪਿੰਡ ਦੁਆਰੇਆਣਾ 7.30 ਵਜੇ, 14 ਜੁਲਾਈ ਨੂੰ ਪਿੰਡ ਮਚਾਕੀ ਮੱਲ ਸਿੰਘ ਸ਼ਾਮ 6 ਵਜੇ ਅਤੇ ਪਿੰਡ ਕੰਮੇਆਣਾ ਸ਼ਾਮ 7.30 ਵਜੇ, 15 ਜੁਲਾਈ ਨੂੰ ਪਿੰਡ ਰੱਤੀ ਰੋੜੀ ਸ਼ਾਮ 6 ਵਜੇ ਅਤੇ ਪਿੰਡ ਦਾਣਾ ਰੁਮਾਣਾ ਸ਼ਾਮ 7.30 ਵਜੇ, 16 ਜੁਲਾਈ ਨੂੰ ਪਿੰਡ ਡੱਗੋ ਰੁਮਾਣਾ ਸ਼ਾਮ 6 ਵਜੇ ਅਤੇ ਪਿੰਡ ਹਰੀਏਵਾਲਾ ਸ਼ਾਮ 7.30 ਵਜੇ, 17 ਜੁਲਾਈ ਨੂੰ ਪਿੰਡ ਕੋਟਕਪੂਰਾ ਰੂਰਲ ਸ਼ਾਮ 6 ਵਜੇ ਅਤੇ ਪਿੰਡ ਸੰਧਵਾਂ ਸ਼ਾਮ 7.30 ਵਜੇ ਡਾਕੂਮੈਂਟਰੀ ਸ਼ੋਅ ਦਿਖਾਇਆ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਸ਼ਿਰਕਤ ਕਰਨ।

  • Related Posts

    ਵੋਟਰ ਇਨਿਊਮਰੇਸ਼ਨ ਫਾਰਮਾਂ ਦੀ ਇਕੱਤਰਤਾ ਅਤੇ ਡਿਜ਼ੀਟਾਈਜ਼ੇਸ਼ਨ ਦਾ ਕੰਮ ਜ਼ੋਰਾਂ ਤੇ: ਰਾਹੁਲ ਚਾਬਾ

    Spread the love

    Spread the loveਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਯੋਗ ਵੋਟਰਾਂ ਵੱਲੋ ਆਪਣੇ ਇਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਏ ਫ਼ਰੀਦਕੋਟ, 12 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ…

    ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਗੁਰਿੰਦਰ ਸਿੰਘ ਚੱਕਲਾ ਸਿੰਘਪੁਰਾ ਦੇ ਬਣੇ ਸਰਕਲ ਪ੍ਰਧਾਨ 

    Spread the love

    Spread the loveਘਨੌਰ 12 ਜੁਲਾਈ (ਅਭਿਸ਼ੇਕ ਸੂਦ) ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਪਿੰਡ ਸਿੰਘਪੁਰਾ ਵਿਖੇ ਹੋਈ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ…

    Leave a Reply

    Your email address will not be published. Required fields are marked *