ਜਿਲ੍ਹਾ ਕੋਰਟ ਨੇ 20 ਹਜਾਰ ਟ੍ਰੀ ਪਲਾਂਟੇਸ਼ਨ ਦਾ ਟਾਰਗੇਟ ਕੀਤਾ ਪੁਰਾ-

Spread the love

ਸ੍ਰੀ ਮੁਕਤਸਰ ਸਾਹਿਬ, 01 ਅਗਸਤ (ਮਨਜੀਤ ਸਿੰਘ ਸਿੱਧੂ ਬਰਾੜ ):- ਪੰਜਾਬ ਸਟੇਟ ਲੀਗਲ ਸਰਵਿਸ ਅਥਾਰਿਟੀ ਦੇ ਹੁਕਮਾਂ ਦੇ ਅਨੁਸਾਰ ਡੀ.ਐਲ.ਐਸ.ਏ ਸ੍ਰੀ ਮੁਕਤਸਰ ਸਾਹਿਬ ਨੇ 20 ਹਾਜਰ ਟ੍ਰੀ ਪਲਾਂਟੇਸ਼ਨ ਦਾ ਟਾਰਗੇਟ 31ਜੁਲਾਈ ਤੋਂ ਪਹਿਲਾ ਪੂਰਾ ਕੀਤਾ। ਇਸ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਅਤੇ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਿਟੀ ਵੱਲੋਂ ਜੋ ਸਾਨੂੰ 20 ਹਜਾਰ ਟ੍ਰੀ ਪਲਾਂਟੇਸ਼ਨ ਦਾ ਟਾਰਗੇਟ ਦਿੱਤਾ ਗਿਆ ਸੀ ਉਸਨੂੰ ਅਸੀਂ ਜਿਲ੍ਹੇ ਦੇ ਤਿੰਨੋ ਡਿਵੀਜਨਾਂ ਵਿੱਚ ਪੁਰਾ ਕਰ ਦਿੱਤਾ ਹੈ ਅਤੇ ਇਸ ਤੋਂ ਉਪਰੰਤ ਅਸੀਂ ਭਵਿੱਖ ਵਿੱਚ 10 ਹਜਾਰ ਹੋਰ ਵੀ ਟ੍ਰੀ ਪਲਾਂਟੇਸ਼ਨ ਕਰਾਂਗੇ। ਇਸ ਮੌਕੇ ’ਤੇ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਜਰੂਰਤ ਤੋਂ ਦਰੱਖਤ ਨਾ ਕੱਟਣ ਅਤੇ ਟ੍ਰੀ ਪਲਾਂਟੇਸ਼ਨ ਕਰਨ। ਇਸ ਮੌਕੇ ’ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਜੱਜ ਹਿਮਾਂਸ਼ੂ ਅਰੋੜਾ ਨੇ ਕਿਹਾ ਕਿ ਸਾਨੂੰ ਸਭ ਨੂੰ ਹੀਂ ਟ੍ਰੀ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਅਤੇ ਕਿਹਾ ਕਿ ਉਹ ਇਸ ਟਾਰਗੇਟ ਤੋਂ ਉਪਰੰਤ ਉਹ ਹੋਰ ਵੀ ਟ੍ਰੀ ਪਲਾਂਟੇਸ਼ਨ ਕਰਨਗੇ। ਇਸ ਮੌਕੇ ’ਤੇ ਉਨ੍ਹਾਂ ਨੇ ਲੋਕਾਂ ਨੂੰ ਲੋਕ ਅਦਾਲਤ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ 13 ਸਤੰਬਰ ਨੂੰ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ ਜੋ ਲੋਕ ਲੰਮੇ ਸਮੇਂ ਤੋਂ ਕੋਰਟ ਕਚਹਿਰੀ ’ਚ ਆਪਣੇ ਕੇਸ ਦੇ ਲਈ ਆ ਰਹੇ ਹਨ ਉਹ ਇਸ ਲੋਕ ਅਦਾਲਤ ’ਚ ਆਪਣੇ ਕੇਸ ਲਗਾ ਕੇ ਪੂਰਾ ਲਾਭ ਲੈ ਸਕਦੇ ਹਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *