ਜਿਸ ਦੀ ਮੱਤ ਅਤੇ ਗੱਤ ਸੱਤ ਦੀ ਹੋਵੇ, ਉਸ ਦਾ ਰੱਥ ਅੱਜ ਵੀ ਸ਼੍ਰੀ ਕ੍ਰਿਸ਼ਨ ਜੀ ਹਨ ਚਲਾਂਦੇ

Spread the love
ਭਰਤਗੜ੍ਹ 15 ਅਗਸਤ ਭਾਰਦਵਾਜ    ਜਦੋ-ਜਦੋ ਵੀ ਮਾਤ ਲੋਕ ਤੇ ਪਾਪ ਅਤੇ ਅਧਰਮ ਨੇ ਪੈਰ ਪਸਾਰਿਆ, ਉਸੀ ਸ਼ਨ ਮ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਰੂਪ ਚ ਅਵਤਾਰ ਧਾਰਨ ਕਰ ਕੇ ਧਰਮ ਦੀ ਅਤੇ ਮ ਆਪਣੇ ਭਗਤਾ ਦੀ ਰਕਸ਼ਾ ਕੀਤੀ ਅਤੇ ਪਾਪ ਅਤੇ ਅੱਧਰਮੁ ਦਾ ਵਿਨਾਸ਼ ਕੀਤਾ। ਇਸ ਹੀ ਤਰਾਂ ਦੁਆਪੁਰ ਯੁੱਗ ਦੇ‌ਵਿੱਚ ਪਰਮਾਤਮਾ ਸਰੂਪ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਵਤਾਰ ਧਾਰਨ ਕੀਤਾ। ਉਸ ਸਮੇਂ ਵੀ ਅਧਰਮ ਦਾ ਬੋਲ ਬਾਲਾ ਹੋ ਚੁੱਕਿਆ ਸੀ ਅਤੇ ਅਧਰਮ ਇਸ ਤਰ੍ਹਾਂ ਵਧ ਗਿਆ ਸੀ ਕਿ ਮਾਤ ਲੋਕ ਦੀ ਧਰਤੀ ਤਾਂਬੇ ਦੀ ਤਰ੍ਹਾਂ ਤਪ ਰਹੀ ਸੀ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕਰਕੇ ਮਾਤ ਲੋਕ ਦੀ ਮ ਧਰਤੀ ਨੂੰ ਸ਼ੀਤਲਤਾ ਪਹੁੰਚਾਈ ਅਤੇ ਆਪਣੇ ਬਚਪਨ ਰੂਪ ਵਿੱਚ ਹੀ ਵੱਡੇ-ਵੱਡੇ ਦੈਂਤਾਂ ਦਾ ਖਾਤਮਾ ਕੀਤਾ ਅਤੇ ਆਪਣੇ ਮਨ ਭਗਤਾਂ ਨੂੰ ਆਪਣੇ ਗਲ ਨਾਲ ਲਗਾਇਆ ਆਪਣੀ ਅਲੌਕਿਕ ਕਿਰਪਾ ਰਾਹੀਂ ਚਾਰੇ ਪਾਸੇ ਭਗਤੀ ਦੀ ਸੁਗੰਧ ਹੀ ਸੁਗੰਧ ਕੀਤੀ ਅਤੇ ਆਪਣੇ ਜੀਵਨ ਕਾਲ ਅੰਦਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸੱਚ ਦਾ ਰਾਜ ਕੀਤਾ ਅਤੇ ਆਪਣੇ ਭਗਤਾਂ ਨੂੰ ਵੀ ਰਾਜ ਮ ਕਰਾਇਆ। ਜਿਸ ਦੀ ਮਿਸਾਲ 18 ਸੋਣੀਆਂ ਮਹਾਭਾਰਤ ਯੁੱਧ ਦਾ ਇਤਿਹਾਸ ਵਰਨਣ ਯੋਗ ਹੈ ਅਤੇ ਸੰਸਾਰ ਨੂੰ ਸ੍ਰੀ ਮਦ ਭਗਵਤ ਗੀਤਾ ਜੀ ਦਾ ਉਪਦੇਸ਼ ਵਰਨਣ ਕਰਵਾ ਕੇ ਸੰਸਾਰ ਨੂੰ ਸੱਚ ਦੀ ਨੀਹ ਤੇ ਰਸਤੇ ਦੇ ਚੱਲਣ ਦਾ ਉਪਦੇਸ਼ ਦਿੱਤਾ ਸੋ ਆਪਾਂ ਸਾਰਿਆਂ ਨੂੰ ਹੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀ ਜਾਂਚ ਲੈਣੀ ਚਾਹੀਦੀ ਹੈ ਅਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚਲਣਾ ਚਾਹੀਦਾ ਹੈ, ਅੰਤ ਵਿੱਚ ਸਮੂਹ ਭਾਰਤ ਵਾਸੀਆਂ ਨੂੰ ਭਗਵਾਨ ਸ੍ਰੀ ਮ ਕ੍ਰਿਸ਼ਨ ਜੀ ਦੇ ਅਵਤਾਰ ਦਿਵਸ ਦੀਆਂ ਲੱਖ-ਲੱਖ ਵਧਾਈਆਂ ਹੋਣ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *