ਝੱਖੜਵਾਲਾ ਸਕੂਲ ਵਿਖੇ ਕਿੱਤਾ ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਿੱਟਾਂ ਵੰਡੀਆਂ

Spread the love

ਫ਼ਰੀਦਕੋਟ, 31 ਮਾਰਚ (ਵਿਪਨ ਮਿੱਤਲ)-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਵੋਕੇਸ਼ਨਲ ਕੋਰਸ ਬਿਊਟੀ ਐਂਡ ਵੈੱਲਨੈੱਸ ਅਤੇ ਸੁਰੱਖਿਆ ਸਿੱਖਿਆ ਤਹਿਤ ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ਉਪਰੰਤ ਬਿਊਟੀ ਐਂਡ ਵੈਲਨੈੱਸ ਤੇ ਸੁਰੱਖਿਆ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦੇ ਮੁਖੀ ਜਸਵਿੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਕਿ ਕਿੱਤਾ ਮੁਖੀ ਸਿੱਖਿਆ ਦਾ ਭਵਿੱਖ ਵਧੇਰੇ ਉੱਜਵਲ ਹੈ। ਉਨ੍ਹਾਂ ਕਿਹਾ ਕਿੱਟਾਂ ਵੰਡਣ ਦਾ ਉਦੇਸ਼ ਇਹ ਹੈ ਕਿ ਵਿਦਿਆਰਥੀ ਆਪਣਾ ਕਿੱਤਾ ਸ਼ੁਰੂ ਕਰ ਸਕਦੇ ਹਨ। ਬਿਊਟੀ ਐਂਡ ਵੈਲਨੈੱਸ ਟਰੇਡ ਦੇ ਇੰਚਾਰਜ਼ ਸੁਖਵਿੰਦਰ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਦਿੱਤੀ ਗਈ ਕਿੱਟ ’ਚ ਚੰਗੀ ਕੰਪਨੀ ਦਾ ਸਟੇਟਨਰ, ਵੈਕਸਹੀਟਰ, ਟੂਲ ਕਿੱਟ, ਫ਼ੈਸ਼ੀਅਲ ਬੁਰਸ਼ ਅਤੇ ਹੋਰ ਸਮਾਨ ਸ਼ਾਮਲ ਹੈ। ਸੁਰੱਖਿਆ ਸਿੱਖਿਆ ਦੇ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਲੈਦਰ ਦੇ ਬੂਟ, ਟਾਰਚ, ਸੁਰੱਖਿਆ ਟੂਲ, ਬੈਲਟ, ਬੈਚ,ਵਰਦੀ ਆਦਿ ਵਸਤੂਆਂ ਕਿੱਟ ਅੰਦਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਟਰੇਡਾਂ ਦਾ ਸਮਾਨ ਖਰੀਦਣ ਵਾਸਤੇ ਸਰਕਾਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਜਾਰੀ ਗਈ ਸੀ। ਇਸ ਮੌਕੇ ਕੰਵਲਜੀਤ ਕੌਰ, ਲਖਵਿੰਦਰ ਕੌਰ, ਜਤਿੰਦਰ ਕੌਰ,ਰੁਪਿੰਦਰ ਕੌਰ, ਸੁਖਵਿੰਦਰ ਕੌਰ, ਰੇਨੂੰ ਬਾਲਾ, ਤਰਸੇਮ ਸਿੰਘ ਕੈਂਪਸ ਮੈਨੇਜਰ, ਮਿਸਟਰ ਸੌਰਵ, ਹਰਦੀਪ ਸਿੰਘ, ਗੁਰਮੀਤ ਸਿੰਘ, ਦਰਸ਼ਨ ਵਰਮਾ, ਦੀਵਾਨ ਚੰਦ, ਜਸਮੇਲ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *