ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਸਕੂਲ ਵਿਖੇ ਕਰਵਾਇਆ ਟੀਬੀ ਜਾਗਰੂਕ ਸੈਮੀਨਾਰ

Spread the love

ਸ਼੍ਰੀ ਮੁਕਤਸਰ ਸਾਹਿਬ, 02 ਜੁਲਾਈ (ਮਨਪ੍ਰੀਤ ਸਿੰਘ ਮੋਨੂੰ)- ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਟੀਬੀ ਦੀ ਬਿਮਾਰੀ ਸਬੰਧੀ ਜਾਗਰੂਕਤਾ ਸੈਮੀਨਾਰ ਸਥਾਨਕ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਿਵਲ ਸਰਜਨ ਡਾ ਜਗਦੀਪ ਚਾਵਲਾ ਅਤੇ ਜਿਲਾ ਟੀਬੀ ਅਫਸਰ ਡਾ ਗੁਰਮੀਤ ਕੌਰ ਭੰਡਾਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਇਆ ਗਿਆ, ਜਿਸ ਵਿੱਚ ਹਰਭਗਵਾਨ ਸਿੰਘ ਹੈਰੀ ਸੀਨੀਅਰ ਟੀਬੀ ਲੈਬ ਸੁਪਰਵਾਈਜ਼ਰ ਵਲੋਂ ਬੱਚੀਆਂ ਨੂੰ ਟੀਬੀ ਬਿਮਾਰੀ ਦੇ ਇਲਾਜ, ਬਚਾਓ ਅਤੇ ਸਰਕਾਰੀ ਸਹਾਇਤਾ ਬਾਰੇ ਵਿਸਥਾਰ ਸਾਹਿਤ ਦੱਸਿਆ ਗਿਆ।ਇਸ ਮੌਕੇ ਉਨ੍ਹਾ ਕਿਹਾ ਕਿ ਟੀਬੀ ਦੀ ਬੀਮਾਰੀ ਪੂਰੀ ਤਰ੍ਹਾ ਇਲਾਜਯੋਗ ਹੈ ਅਤੇ ਇਸਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਿਚ ਜਿਲ੍ਹਾ ਲੈਵਲ ਤੇ ਸੀ ਬੀ ਨਾਟ ਅਤੇ ਬਲਾਕ ਲੈਵਲ ਤੇ ਟਰੂਨਾਟ ਦੀਆ ਅਤੀ ਆਧਨਿਕ ਅਤੇ ਸੰਵੇਦਨਸ਼ੀਲ ਮਸ਼ੀਨਾ ਟੀਬੀ ਦੀ ਜਾਂਚ ਕਰਨ ਦੇ ਲਈ ਸਰਕਾਰ ਵਲੋ ਲਗਾਈਆਂ ਗਈਆਂ ਹਨ ਜੋ ਕਿ ਟੀਬੀ ਦੀ ਬਿਮਾਰੀ ਨੂੰ ਪਹਿਲੀ ਸਟੇਜ ਵਿੱਚ ਹੀ ਪਕੜ ਕੇ ਉਸ ਦਾ ਜਲਦੀ ਇਲਾਜ ਕਰਨ ਵਿੱਚ ਬਹੁਤ ਹੀ ਕਾਰਗਰ ਹਨ ਅਤੇ ਨਾਲ ਹੀ ਟੀਬੀ ਦੀ ਜਾਂਚ ਅਤੇ ਪੂਰੇ ਕੋਰਸ ਦਾ ਇਲਾਜ ਸਰਕਾਰ ਵਲੋਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਟੀਬੀ ਦੇ ਮਰੀਜਾ ਨੂੰ ਪ੍ਰੋਟੀਨ ਯੁਕਤ ਖੁਰਾਕ ਵੀ ਦਾਨੀ ਸੱਜਣਾ ਤੋ ਲੈਕੇ ਵੰਡੀ ਜਾਦੀ ਹੈ ਅਤੇ ਸਰਕਾਰ ਵਲੋ ਟੀਬੀ ਦੇ ਮਰੀਜਾ ਨੂੰ ਇਲਾਜ ਦੋਰਾਨ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਚੰਗੀ ਖੁਰਾਕ ਖਾਣ ਦੇ ਲਈ ਉਸ ਦੇ ਬਂੈਕ ਖਾਤੇ ਵਿੱਚ ਪਾਇਆ ਜਾਦਾ ਹੈ।ਉਹਨਾਂ ਕਿਹਾ ਕਿ 02 ਹਫਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗਮ ਵਿੱਚ ਖੂਨ ਦਾ ਆਉਣਾ ਅਜਿਹੇ ਲੱਛਣ ਹੋਣ ਤਾਂ ਉਨ੍ਹਾ ਮਰੀਜਾਂ ਦੀ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾ ਕੇ ਮੁਫਤ ਜਾਂਚ ਕਰਵਾਈ ਜਾਵੇ ਤਾਂ ਜੋ ਟੀਬੀ ਦਾ ਪਤਾ ਲੱਗਣ ਤੇ ਜਲਦੀ ਇਲਾਜ ਸ਼ੁਰੂ ਕਰਵਾ ਕੇ ਮਰੀਜ ਨੂੰ ਸਮੇ ਸਿਰ ਠੀਕ ਕੀਤਾ ਜਾ ਸਕੇ। ਉਨ੍ਹਾ ਕਿਹਾ ਕਿ 60 ਸਾਲ ਤੋ ਉਪਰ ਦੇ ਲੋਕਾਂ, ਸ਼ੂਗਰ ਦੇ ਮਰੀਜਾਂ, ਏਡਜ ਦੇ ਮਰੀਜਾਂ, ਕਰੋਨਿਕ ਬਿਮਾਰੀਆ ਦੇ ਮਰੀਜਾ, ਟੀ.ਬੀ ਦੇ ਮਰੀਜਾ ਦੇ ਸੰਪਰਕ ਵਿਚ ਆਉਣ ਵਾਲੇ ਸਬੰਧੀਆ ਦਾ ਵਿਸ਼ੇਸ਼ ਤੋਰ ਤੇ ਧਿਆਨ ਰੱਖਿਆ ਜਾਵੇ ਅਤੇ ਸ਼ੱਕੀ ਟੀ.ਬੀ ਮਰੀਜਾ ਦੀ ਮੁਫਤ ਜਾਂਚ ਕਰਵਾਈ ਜਾਵੇ ਤਾ ਜੋ ਟੀ.ਬੀ ਦੇ ਮਰੀਜਾਂ ਦੀ ਸਮੇ ਸਿਰ ਪਛਾਣ ਕਰਕੇ ਉਹਨਾ ਦਾ ਸਮੇ ਸਿਰ ਮੁਫਤ ਇਲਾਜ ਕੀਤਾ ਜਾ ਸਕੇ ਅਤੇ ਸਮਾਜ ਨੂੰ ਟੀ.ਬੀ ਮੁਕਤ ਕੀਤਾ ਜਾ ਸਕੇ। ਇਸ ਮੌਕੇ ਡਾ ਗੁਰਮੀਤ ਕੌਰ ਭੰਡਾਰੀ ਜਿਲ੍ਹਾ ਟੀ.ਬੀ. ਅਫਸਰ, ਸੁਭਾਸ਼ ਝਾਂਬ ਪ੍ਰਿੰਸੀਪਲ, ਸ਼ਮਿੰਦਰ ਬੱਤਰਾ, ਸਕੂਲ ਦੀਆਂ ਵਿਦਿਆਰਥਨਾਂ ਅਤੇ ਸਮੂਹ ਸਟਾਫ ਵੀ ਸ਼ਾਮਿਲ ਸਨ।
ਕੈਪਸ਼ਨ: ਸਰਕਾਰੀ ਸਕੂਲ ਵਿਖੇ ਲਗਾਏ ਗਏ ਟੀ.ਬੀ. ਮੁਕਤ ਅਭਿਆਨ ਤਹਿਤ ਜਾਗਰੂਕਤਾ ਸੈਮੀਨਾਰ ਦਾ ਦ੍ਰਿਸ਼।
ਫੋਟੋ ਫਾਇਲ: ਐਮਕੇਐਸ 02-04

  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *