ਡਾਕਟਰ ਵਿਨੋਦ ਚੰਦਨ ਤਖਤਗੜ੍ਹ ਦਾ ਡੇਰਾ ਮੁਖੀ ਭਨਿਆਰਾਵਾਲਾ ਬਾਬਾ ਸਤਨਾਮ ਸਿੰਘ ਜੀ ਵੱਲੋਂ ਸਨਮਾਨ

Spread the love
ਨੂਰਪੁਰ ਬੇਦੀ:( ਦਲਜੀਤ ਚਨੌਲੀ)ਅੱਜ ਪਿੰਡ ਤਖਤਗੜ੍ਹ ਦੇ ਡਾਕਟਰ ਵਿਨੋਦ ਚੰਦਨ ਜੋਕਿ ਸਨਾਤਨ ਧਰਮ ਮੰਚ ਦੇ ਜਿਲ੍ਹਾ ਪ੍ਰੈੱਸ ਸਕੱਤਰ ਵਜੋਂ ਕਾਰਜ ਕਰ ਰਹੇ ਹਨ ਨੂੰ ਡੇਰਾ ਮੁਖੀ ਭਨਿਆਰਾਵਾਲਾ ਬਾਬਾ ਸਤਨਾਮ ਸਿੰਘ ਜੀ ਨੇ ਬਾਬਾ ਪਿਆਰਾ ਸਿੰਘ ਜੀ ਦੇ ਪਵਿੱਤਰ ਸਥਾਨ ਧਮਾਣਾ ਵਿਖੇ ਸਨਮਾਨਿਤ ਕੀਤਾ ਤੇ ਏਸੇ ਤਰ੍ਹਾਂ ਸਮਾਜਿਕ ਤੇ ਧਾਰਮਿਕ ਕੰਮਾਂ ਚ ਡੱਟੇ ਰਹਿਣ ਦਾ ਆਸ਼ੀਰਵਾਦ ਦਿੱਤਾ,ਵਰਤਮਾਨ ਗੱਦੀਨਸ਼ੀਨ ਬਾਬਾ ਸਤਨਾਮ ਸਿੰਘ ਜੀ ਨੇ ਬੋਲਦਿਆਂ ਆਖਿਆ ਕਿ ਧਰਮਾਂ ਦਾ ਕੰਮ ਸਭਨਾਂ ਨੂੰ ਜੋੜਨਾ ਹੈ ਨਾ ਕਿ ਤੋੜਨਾ,ਉਨ੍ਹਾਂ ਨੇ ਸੰਸਾਰ ਦੇ ਸਭ ਜੀਵਾਂ ਵਿੱਚ ਰੱਬ ਨੂੰ ਵੇਖਣ ਦੀ ਗੱਲ਼ ਆਖਦਿਆਂ ਬਾਬਾ ਪਿਆਰਾ ਸਿੰਘ ਜੀ ਦੇ ਵਾਤਾਵਰਣ ਤੇ ਪਸ਼ੂ,ਪੰਛੀਆਂ ਦੇ ਪ੍ਰਤੀ ਦਇਆ ਪ੍ਰੇਮ ਭਾਵਨਾ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ ਤੇ ਭਵਿੱਖ ਵਿੱਚ ਵੀ ਸੇਵਾ ਭਾਵਨਾ ਨਾਲ ਸਮਾਜ ਵਿੱਚ ਅੱਗੇ ਵਧਣ ਲਈ ਆਸ਼ੀਰਵਾਦ ਦਿੱਤਾ,ਇਸ ਮੌਕੇ ਵਿਨੋਦ ਚੰਦਨ ਨੇ ਬੋਲਦਿਆਂ ਆਖਿਆ ਕਿ ਇਸ ਸਥਾਨ ਤੇ ਆਕੇ ਸੱਚਮੁੱਚ ਉਨ੍ਹਾਂ ਨੂੰ ਇੱਕ ਅਲੌਕਿਕ ਸਕੂਨ ਪ੍ਰਾਪਤ ਹੋਇਆ ਹੈ ਤੇ ਇਹ ਸਥਾਨ ਉਹ ਸਥਾਨ ਹੈ ਜਿੱਥੇ ਸਭ ਧਰਮਾਂ ਤੇ ਸਭ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਤੇ ਸਭ ਨੂੰ ਕੇਵਲ ਸਮੁੱਚੀ ਕਾਇਨਾਤ ਨਾਲ ਪਿਆਰ ਕਰਨ ਦੀ ਸਿਖਿਆ ਪ੍ਰਾਪਤ ਹੁੰਦੀ ਹੈ, ਇਸ ਮੌਕੇ ਸਮੁੱਚੇ ਡੇਰਾ ਪ੍ਰਬੰਧਕ ਤੇ ਸੇਵਾਦਾਰ ਵੀ ਮੋਜੂਦ ਰਹੇl
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *