ਡੇਰਾ ਬਾਬਾ ਤੇਜਾ ਸਿੰਘ ਜੀ ਸੈਦਪੁਰ ਵਿਖੇ ਬਾਬਾ ਤੇਜਾ ਸਿੰਘ ਜੀ ਦਾ ਜਨਮ ਦਿਹਾੜਾ (ਭੰਡਾਰਾ) ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ  

Spread the love
ਅੰਮ੍ਰਿਤਸਰ /ਜੰਡਿਆਲਾ ਗੁਰੂ, (ਮਨਜੀਤ ਸਿੰਘ ਸ਼ੇਰਗਿੱਲ)  ਡੇਰਾ ਬਾਬਾ ਤੇਜਾ ਸਿੰਘ ਜੀ ਸੈਦਪੁਰ ਵਿਖੇ 4 ਜੁਲਾਈ ਨੂੰ ਬਾਬਾ ਤੇਜਾ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ (ਭੰਡਾਰਾ) ਬੜੀ ਸ਼ਰਧਾ, ਭਗਤੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਮੁੱਚਾ ਡੇਰਾ ਪ੍ਰੰਗਣ ਰੂਹਾਨੀ ਮਾਹੌਲ, ਕੀਰਤਨ ਅਤੇ ਨਾਮ-ਸਿਮਰਨ ਨਾਲ ਗੂੰਜ ਉੱਠਿਆ ਅਤੇ ਹਰ ਪਾਸੇ ਖੁਸ਼ੀ ਅਤੇ ਭਗਤੀ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਉਨ੍ਹਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਡੇਰਾ ਬਾਬਾ ਤੇਜਾ ਸਿੰਘ ਜੀ ਵੱਲੋਂ ਮਨੁੱਖਤਾ ਦੀ ਸੇਵਾ, ਆਧਿਆਤਮਿਕ ਜਾਗਰੂਕਤਾ ਅਤੇ ਸਮਾਜਿਕ ਸਦਭਾਵਨਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮੌਜੂਦਾ ਰੂਹਾਨੀ ਮੁਖੀ ਸੰਤ ਸੁਭਾਸ਼ ਚੰਦਰ ਸਿੰਘ ਜੀ ਨਾਲ ਮੁਲਾਕਾਤ ਕਰਕੇ ਕੁਝ ਸਮਾਂ ਬਿਤਾਇਆ ਅਤੇ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ। ਸੰਤ ਸੁਭਾਸ਼ ਚੰਦਰ ਸਿੰਘ ਜੀ ਨੇ ਸਮੂਹ ਸੰਗਤ ਨੂੰ ਦਰਸ਼ਨ ਦੇ ਕੇ ਆਪਣਾ ਅਸ਼ੀਰਵਾਦ ਬਖ਼ਸ਼ਿਆ ਅਤੇ ਸਮੂਹ ਲੋਕਾਈ ਦੀ ਚੜ੍ਹਦੀ ਕਲਾ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਈ ਲੱਖਾਂ ਦੀ ਸੰਗਤ ਨੇ ਆਪਣੇ ਆਪ ਨੂੰ ਧੰਨ-ਭਾਗੀ ਮਹਿਸੂਸ ਕੀਤਾ। ਪੂਰਾ ਸਮਾਗਮ ਅਤਿਅੰਤ ਖੁਸ਼ੀ, ਪ੍ਰੇਮ, ਭਾਈਚਾਰੇ ਅਤੇ ਰੂਹਾਨੀ ਉਤਸ਼ਾਹ ਦੇ ਮਾਹੌਲ ਵਿੱਚ ਸੰਪੰਨ ਹੋਇਆ। ਕੈਪਸ਼ਨ  ਡੇਰੇ ਵਿੱਚ ਭੰਡਾਰੇ ਮੌਕੇ ਮੌਜੂਦਾ ਗੱਦੀ ਨਸੀਨ ਸੰਤ ਬਾਬਾ ਸੁਭਾਸ਼ ਚੰਦਰ ਸਿੰਘ ਜੀ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਹਾਜਰ ਸੰਗਤ
  • Related Posts

    ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਨੂੰ ਸੜਕਾਂ ਦੇ ਵਿਕਾਸ ਲਈ ਵੱਡੀ ਸੌਗਾਤ- ਵਿਧਾਇਕ ਸੇਖੋਂ

    Spread the love

    Spread the loveਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ…

    ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

    Spread the love

    Spread the loveਫ਼ਰੀਦਕੋਟ, 7 ਜੁਲਾਈ(ਗੁਰਦੀਪ ਸਿੰਘ ਢਿੱਲੋਂ )  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.)…

    Leave a Reply

    Your email address will not be published. Required fields are marked *