ਥਾਣਾ ਗੜ੍ਹਸੰਕਰ ਵਲੋਂ ਪਿੰਡ ਮੋਰਾਂਵਾਲੀ, ਵਿਖੇ ਹੋਏ 03 ਕਤਲਾਂ ਦੇ ਕਥਿਤ ਦੋਸ਼ੀਆਂ ਨੂੰ ਕੀਤਾ ਤੁਰੰਤ ਗ੍ਰਿਫਤਾਰ : ਐਸ ਐਸ ਪੀ ਲਾਂਬਾ, ਬਾਹੀਆ

Spread the love

ਹੁਸ਼ਿਆਰਪੁਰ 10 ਨਵੰਬਰ ( ਤਰਸੇਮ ਦੀਵਾਨਾ) ਸੁਰੇਂਦਰ ਲਾਂਬਾ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ, ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਕਪਤਾਨ ਪੁਲਿਸ, ਤਫਤੀਸ਼ ਹੁਸ਼ਿਆਰਪੁਰ, ਜਸਪ੍ਰੀਤ ਸਿੰਘ ਪੀ ਪੀ ਐਸ, ਉਪ ਕਪਤਾਨ ਪੁਲਿਸ ਸਬ- ਡਵੀਜ਼ਨ ਗੜਸ਼ੰਕਰ ਦੀ ਯੋਗ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਗੜਸ਼ੰਕਰ ਵਲੋਂ ਬੀਤੀ 09 ਨਵੰਬਰ ਨੂੰ ਪਿੰਡ ਮੋਰਾਂਵਾਲੀ, ਵਿਖੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ, ਗੁਰਸੁਖਤਿਆਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਵਾਸੀਆਨ ਮੋਰਾਂਵਾਲੀ, ਥਾਣਾ ਗੜਸ਼ੰਕਰ ਅਤੇ ਗੁਰਸ਼ਰਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਮੁਹੱਲਾ ਤੁੰਗਲ ਗੋਟ ਬੰਗਾ, ਥਾਣਾ ਸਿਟੀ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਥਾਣਾ ਗੜਸ਼ੰਕਰ ਵਿੱਚ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਜੋ ਕਿ ਉਕਤ ਟੀਮਾਂ ਵਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮੇ ਵਿੱਚ ਲੋੜੀਂਦੇ 11 ਕਥਿਤ ਦੋਸ਼ੀਆਂ ਵਿੱਚੋਂ 05 ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪਿੰਡ ਮੋਰਾਂਵਾਲੀ ਵਿਖੇ ਨਸ਼ਾ ਛੁਡਾਓ ਕੇਂਦਰ ਚਲਾ ਰਿਹਾ ਹੈ, ਜੋ 25-ਅਕਤੂਬਰ 24 ਨੂੰ ਮ੍ਰਿਤਕ ਮਨਪ੍ਰੀਤ ਸਿੰਘ ਵਲੋਂ ਗੁਰਪ੍ਰੀਤ ਸਿੰਘ ਦੇ ਨਸ਼ਾ ਛੁਡਾਓ ਕੇਂਦਰ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਦੋਨਾਂ ਵਿੱਚ ਲੜਾਈ ਝਗੜਾ ਹੋਇਆ ਸੀ। ਜਿਸ ਸਬੰਧੀ ਥਾਣਾ ਗੜਸੰਕਰ ਵਿਖੇ ਮਨਪ੍ਰੀਤ ਸਿੰਘ ਦੀ ਐਮ.ਐਲ.ਆਰ ਦੇ ਮੁਤਾਬਿਕ ਦੋਨਾਂ ਧਿਰਾਂ ਨੂੰ ਤਲਬ ਕੀਤਾ ਗਿਆ ਸੀ ਜਿੱਥੇ ਦੋਨਾਂ ਧਿਰਾਂ ਦੀ ਕੋਈ ਗੱਲਬਾਤ ਨਾ ਸਿਰੇ ਚੜਨ ਤੇ ਦੋਨਾਂ ਧਿਰਾਂ ਦੇ ਨਾਲ ਆਏ ਮੋਹਤਬਰ ਵਿਅਕਤੀਆਂ ਵਲੋਂ ਆਪਸੀ ਰਾਜੀਨਾਮੇ ਲਈ ਸਮਾਂ ਲਿਆ ਗਿਆ ਸੀ। ਪ੍ਰੰਤੂ ਮ੍ਰਿਤਕ ਮਨਪ੍ਰੀਤ ਸਿੰਘ ਦੀ ਐਮ.ਐਲ.ਆਰ ਸਬੰਧੀ ਰਪਟ ਬੀ.ਐਨ.ਐਸ ਦਰਜ ਕੀਤੀ ਗਈ ਸੀ। ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਵਲੋਂ ਇਸੇ ਰੰਜਿਸ਼ ਤਹਿਤ ‘ਆਪਣੇ ਸਾਥੀਆਂ ਸਮੇਤ ਮਨਪ੍ਰੀਤ ਸਿੰਘ ਅਤੇ ਉਸਦੇ 02 ਦੋਸਤਾਂ ਦਾ ਕਤਲ ਕਰ ਦਿੱਤਾ ਸੀ । ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਇਸ ਸਬੰਧੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਲਜੀਤ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ। ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ। ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ ਇੰਦਰਜੀਤ ਸਿੰਘ ਉਰਫ ਇੰਦੂ ਭਲਵਾਨ ਪੁੱਤਰ ਜਸਵੰਤ ਸਿੰਘ ਵਾਸੀ ਪੱਦੀ ਸੂਰਾ ਸਿੰਘ, ਥਾਣਾ ਮਾਹਿਲਪੁਰ । ਦੀਪਕਪ੍ਰੀਤ ਸਿੰਘ ਦੀਪਕ ਪੁੱਤਰ ਸਰਵਣ ਸਿੰਘ ਵਾਸੀ ਖੁਵਾਸ਼ਪੁਰ, ਥਾਣਾ ਗੋਇੰਦਵਾਲ ਸਾਹਿਬ, ਜਿਲ੍ਹਾ ਤਰਨਤਾਰਨ ਸਮੇਤ ਪੰਜ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ !

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *